ਸੁਲਤਾਨਪੁਰ ਲੋਧੀ (ਧੀਰ, ਸੋਢੀ, ਅਸ਼ਵਨੀ)-ਵਿਸ਼ਵ ਜਲ ਦਿਵਸ ਮੌਕੇ ਪਾਣੀ ਦੀ ਮਹੱਤਤਾ ਦੱਸਦਿਆ ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਦੁਨੀਆ ਭਰ ਵਿਚ ਪੀਣ ਵਾਲੇ ਪਾਣੀ ਦਾ ਸੰਕਟ ਖੜਾ ਹੋ ਰਿਹਾ ਹੈ। ਦੁਨੀਆ ਭਰ ਦੀਆਂ ਜਲਗਾਹਾਂ ਅਤੇ ਪਾਣੀ ਦੇ ਹੋਰ ਕੁਦਰਤੀ ਸੋਮੇ ਤੇਜ਼ੀ ਨਾਲ ਸੁਕਦੇ ਜਾ ਰਹੇ ਹਨ। ਸੰਤ ਸੀਚੇਵਾਲ ਨੇ ਪੰਜਾਂ ਪਾਣੀਆਂ ਦੀ ਧਰਤ ਅਖਵਾਉਂਦੇ ਪੰਜਾਬ ਵਿਚ ਧਰਤੀ ਹੇਠਲੇ ਡੂੰਘੇ ਹੁੰਦੇ ਜਾ ਰਹੇ ਪਾਣੀਆਂ ਵਿਚ ਆ ਜ਼ਹਿਰੀਲੇ ਤੱਤਾਂ ਬਾਰੇ ਚਿੰਤਾ ਪ੍ਰਗਟਾਈ।
ਇਹ ਵੀ ਪੜ੍ਹੋ : ਖਟਕੜ ਕਲਾਂ ਪਹੁੰਚ CM ਮਾਨ ਨੇ ਸ਼ਹੀਦ ਭਗਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ, ਆਖੀਆਂ ਅਹਿਮ ਗੱਲਾਂ
ਕੇਂਦਰੀ ਭੂ-ਜਲ ਬੋਰਡ ਦੀ ਇਕ ਰਿਪੋਰਟ ਦਾ ਹਵਾਲਾ ਦਿੰਦੇ ਉਨ੍ਹਾਂ ਕਿਹਾ ਕਿ ਪੰਜਾਬ ਦੇ 20 ਜ਼ਿਲ੍ਹੇ ਅਤੇ ਹਰਿਆਣਾ ਦੇ 16 ਜ਼ਿਲ੍ਹਿਆਂ ’ਚ ਧਰਤੀ ਹੇਠਲੇ ਪਾਣੀ ਵਿਚ ਮਿਲੇ ਯੂਰੇਨੀਅਮ ਕੋਲਰਾਇਡ, ਆਰਸੈਨਿਕ, ਫਲੋਰਾਈਡ ਵਰਗੇ ਜ਼ਹਿਰੀਲੇ ਤੱਤ ਮਿੱਥੇ ਮਾਪਦੰਡਾਂ ਤੋਂ ਕਿਤੇ ਵੱਧ ਹੈ। ਉਨ੍ਹਾਂ ਦੱਸਿਆ ਕਿ ਧਰਤੀ ਦੀ ਹਿੱਕ ਵਿਚ ਜਿੰਨ੍ਹਾਂ ਡੂੰਘਾ ਉਤਰੀ ਜਾਵੇਗਾ, ਉਨ੍ਹੀ ਹੀ ਸਥਿਤੀ ਖ਼ਤਰਨਾਕ ਬਣਦੀ ਜਾ ਰਹੀ ਹੈ। ਪੰਜਾਬ ਵਿਚ ਇਕੋ ਸਮੇਂ ਬੁੱਢੇ ਦਰਿਆ, ਕਾਲਾ ਸੰਘਿਆਂ ਡਰੇਨ ਅਤੇ ਚਿੱਟੀ ਵੇਈਂ ਦੇ ਪਾਣੀਆਂ ਵਿਚ ਸੁਧਾਰ ਲਿਆਉਣ ਲਈ ਸਿਰਤੋੜ ਯਤਨ ਕਰ ਰਹੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਦੇਸ਼ ਦੀਆਂ ਪਲੀਤ ਹੋ ਚੁੱਕੀਆਂ ਨਦੀਆਂ ਅਤੇ ਦਰਿਆ ਉਦੋਂ ਹੀ ਸਾਫ਼ ਹੋਣਗੇ, ਜਦੋਂ ਇਨ੍ਹਾਂ ਵਿਚ ਗੰਦੇ ਪਾਣੀ ਪੈਣ ਤੋਂ ਬੰਦ ਹੋ ਜਾਣਗੇ।
ਇਹ ਵੀ ਪੜ੍ਹੋ : ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ CM ਮਾਨ ਦੇ ਦੋਆਬਾ ਵਾਸੀਆਂ ਲਈ ਵੱਡੇ ਐਲਾਨ
ਸੰਤ ਸੀਚੇਵਾਲ ਨੇ ਵਿਸ਼ਵ ਜਲ ਦਿਵਸ ਦੀਆਂ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਬਾਬੇ ਨਾਨਕ ਦੀ ਚਰਨਛੋਹ ਪ੍ਰਾਪਤ ਪਵਿੱਤਰ ਵੇਈਂ ਦੀ ਕਾਰ ਸੇਵਾ ਚੱਲਦਿਆਂ 25 ਵਰ੍ਹੇ ਬੀਤ ਗਏ ਹਨ। ਸੰਗਤਾਂ ਦੀ ਸਖ਼ਤ ਮਿਹਨਤ ਅਤੇ ਸਖ਼ਚ ਤਪੱਸਿਆ ਦਾ ਹੀ ਇਹ ਫਲ ਮਿਲਿਆ ਹੈ ਕਿ ਪਵਿੱਤਰ ਕਾਲੀ ਵੇਈਂ ਦਾ ਪਾਣੀ ਪੀਤਾ ਜਾ ਸਕਦਾ। ਉਨ੍ਹਾਂ ਦਾਅਵਾ ਕੀਤਾ ਕਿ ਬੁੱਢਾ ਦਰਿਆ ਦਾ ਪਾਣੀ ਵੀ ਆਉਣ ਵਾਲੇ ਦਿਨਾਂ ਵਿਚ ਉਨ੍ਹਾਂ ਹੀ ਸਾਫ਼ ਵੱਗੇਗਾ ਜਿੰਨ੍ਹੀ ਕਿ ਵੇਈਂ ਵਿਚ ਵੱਗਦਾ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਇਨ੍ਹਾਂ ਮੁਲਾਜ਼ਮਾਂ 'ਤੇ ਡਿੱਗੀ ਗਾਜ, ਹੋ ਗਈ ਸਖ਼ਤ ਕਾਰਵਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਯੁੱਧ ਨਸ਼ਿਆਂ ਵਿਰੁੱਧ' ਨੂੰ ਮਜ਼ਬੂਤ ਕਰਨ ਲਈ ਪੁਲਸ ਕਮਿਸ਼ਨਰ ਜਲੰਧਰ ਵੱਲੋਂ ਮੁੱਖ ਪ੍ਰੋਟੋਕਾਲ ਦੀ ਰੂਪ-ਰੇਖਾ ਤਿਆਰ
NEXT STORY