ਫਗਵਾੜਾ (ਵੈੱਬ ਡੈਸਕ)- ਫਗਵਾੜਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ ਇਕ ਡੇਢ ਸਾਲ ਦਾ ਬੱਚਾ ਕਟਰ ਦੀ ਮਸ਼ੀਨ ਦੀ ਲਪੇਟ ਵਿਚ ਆ ਗਿਆ। ਬੱਚੇ ਦਾ ਪਿਤਾ ਮਜਦੂਰੀ ਦਾ ਕੰਮ ਕਰਦਾ ਹੈ। ਖੇਡਦੇ ਸਮੇਂ ਅਚਾਨਕ ਬੱਚੇ ਨੇ ਮਸ਼ੀਨ ਆਨ ਕਰ ਦਿੱਤੀ ਅਤੇ ਫਿਰ ਉਸ ਦੀ ਲਪੇਟ ਵਿਚ ਗਿਆ। ਬੱਚੇ ਦੇ ਢਿੱਡ 'ਤੇ ਵੱਡਾ ਚੀਰਾ ਲੱਗ ਗਿਆ ਸੀ, ਜਿਸ ਦੇ ਚਲਦਿਆਂ ਉਸ ਦੀਆਂ ਨਾੜਾਂ ਤੱਕ ਬਾਹਰ ਆ ਗਈਆਂ।
ਮਿਲੀ ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਫਗਵਾੜਾ ਸਿਵਲ ਹਸਪਤਾਲ ਤੋਂ ਬੱਚੇ ਨੂੰ ਸ਼ੁਰੂਆਤੀ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਸ ਨੂੰ ਉਸ ਦੀ ਗੰਭੀਰ ਸਥਿਤੀ ਨੂੰ ਵੇਖਦੇ ਹੋਏ ਚੰਡੀਗੜ੍ਹ ਪੀ. ਜੀ. ਆਈ. ਰੇਫਰ ਕਰ ਦਿੱਤਾ ਗਿਆ ਸੀ। ਜ਼ਖ਼ਮੀ ਬੱਚੇ ਦੀ ਪਛਾਣ ਫਗਵਾੜਾ ਦੇ ਰਹਿਣ ਵਾਲੇ ਵਿਨੈ ਯਾਦਵ ਦੇ ਤੌਰ 'ਤੇ ਹੋਈ ਹੈ, ਜਿਸ ਦੀ ਉਮਰ ਸਿਰਫ਼ ਡੇਢ ਸਾਲ ਹੈ। ਬੱਚੇ ਦੇ ਪਿਤਾ ਮਜਦੂਰੀ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ। ਵਿਨੈ ਆਪਣੇ ਘਰ ਵਿਚ ਹੀ ਖੇਡ ਰਿਹਾ ਸੀ। ਇਸ ਦੌਰਾਨ ਉਸ ਦਾ ਹੱਥ ਪਿਤਾ ਦੇ ਕੰਮ 'ਤੇ ਲਿਜਾਇਆ ਜਾਣ ਵਾਲਾ ਕਟਰ ਲੱਗ ਗਿਆ। ਵਿਨੈ ਕੋਲੋਂ ਗਲਤੀ ਨਾਲ ਕਟਰ ਦਾ ਸਟਾਰਟ ਬਟਨ ਦਬਿਆ ਗਿਆ, ਜਿਸ ਨਾਲ ਕਟਰ ਬੱਚੇ ਦੇ ਢਿੱਡ ਅਤੇ ਹੱਥ 'ਤੇ ਲੱਗਾ। ਇਸ ਨਾਲ ਬੱਚੇ ਦੀਆਂ ਨਾੜਾਂ ਬਾਹਰ ਆ ਗਿਆ ਅਤੇ ਉਹ ਰੌਣ ਲੱਗਾ। ਘਟਨਾ ਦੇ ਬਾਅਦ ਤੁਰੰਤ ਪਰਿਵਾਰ ਬੱਚੇ ਨੂੰ ਹਸਪਤਾਲ ਲੈ ਕੇ ਪਹੁੰਚਿਆ, ਜਿੱਥੇ ਉਸ ਦਾ ਇਲਾਜ ਸ਼ੁਰੂ ਕੀਤਾ ਗਿਆ।
ਇਹ ਵੀ ਪੜ੍ਹੋ- ਕਰਜ਼ੇ ਦੇ ਬੋਝ ਹੇਠਾਂ ਦੱਬੇ ਕਿਸਾਨਾਂ ਲਈ ਅਹਿਮ ਖ਼ਬਰ, ਵੱਡਾ ਕਦਮ ਚੁੱਕਣ ਦੀ ਤਿਆਰੀ 'ਚ ਮਾਨ ਸਰਕਾਰ
ਡਾਕਟਰ ਬੋਲੇ, ਬੱਚੇ ਦੀ ਹਾਲਤ ਗੰਭੀਰ, ਇਸ ਲਈ ਕੀਤਾ ਰੈਫਰ
ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਤਾਇਨਾਤ ਡਾਕਟਰਾਂ ਨੇ ਜਦੋਂ ਬੱਚੇ ਦਾ ਇਲਾਜ ਸ਼ੁਰੂ ਕੀਤਾ ਤਾਂ ਉਸ ਦੀਆਂ ਨਾੜਾਂ ਬਾਹਰ ਆ ਚੁੱਕੀਆਂ ਸਨ। ਡਾਕਟਰਾਂ ਨੇ ਤੁਰੰਤ ਬੱਚੇ ਦਾ ਇਲਾਜ ਸ਼ੁਰੂ ਕਰ ਦਿੱਤਾ। ਬੱਚੇ ਦਾ ਖ਼ੂਨ ਵਹਿਣਾ ਬੰਦ ਕੀਤਾ ਅਤੇ ਉਸ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਪੱਟੀ ਲਗਾਈ ਗਈ। ਜਿਸ ਤੋਂ ਬਾਅਦ ਉਸ ਨੂੰ ਰੈਫਰ ਕਰ ਦਿੱਤਾ ਗਿਆ। ਕਟਰ ਲੱਗਣ ਕਾਰਨ ਉਸ ਦੇ ਪੇਟ ਵਿੱਚ ਕਾਫ਼ੀ ਇਨਫੈਕਸ਼ਨ ਹੋ ਗਈ ਸੀ। ਇਸ ਦਾ ਇਲਾਜ ਪੀ. ਜੀ. ਆਈ. ਵਿੱਚ ਹੀ ਹੁੰਦਾ ਹੈ। ਡਾਕਟਰਾਂ ਮੁਤਾਬਕ ਬੱਚੇ ਦੀ ਹਾਲਤ ਫਿਲਹਾਲ ਗੰਭੀਰ ਬਣੀ ਹੋਈ ਹੈ।
ਇਹ ਵੀ ਪੜ੍ਹੋ- ਜੇ ਤੁਸੀਂ ਵੀ ਹੋ ਕੇਕ-ਬਰਗਰ ਖਾਣ ਦੇ ਸ਼ੌਕੀਨ ਤਾਂ ਸਾਵਧਾਨ, ਹੋਸ਼ ਉਡਾ ਦੇਵੇਗੀ ਇਹ ਰਿਪੋਰਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਪਤੀ ਦੇ ਨਾਜਾਇਜ਼ ਸੰਬੰਧਾਂ ਤੋਂ ਦੁਖੀ ਪਤਨੀ ਨੇ ਚੁੱਕਿਆ ਖੌਫ਼ਨਾਕ ਕਦਮ, ਮਰਨ ਤੋਂ ਪਹਿਲਾਂ ਕੀਤੇ ਵੱਡੇ ਖੁਲਾਸੇ
NEXT STORY