ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)– ਐਸ ਟੀ ਐਫ ਸੰਗਰੂਰ ਨੇ ਇਕ ਨਸ਼ਾ ਤਸਕਰ ਨੂੰ 600 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਇਸਦੀ ਅੰਤਰ ਰਾਸ਼ਟਰੀ ਕੀਮਤ ਦੋ ਕਰੋੜ ਰੁਪਏ ਦੇ ਕਰੀਬ ਹੈ ਜਾਣਕਾਰੀ ਦਿੰਦਿਆਂ ਐਸ ਟੀ ਐਫ ਸੰਗਰੂਰ ਦੇ ਇੰਚਾਰਜ ਰਵਿੰਦਰ ਭੱਲਾ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਮੰਗਲ ਸਿੰਘ ਵਾਸੀ ਘੁੜੈਲਾ ਥਾਣਾ ਰਾਮਪੁਰਾ ਜ਼ਿਲ੍ਹਾ ਬਠਿੰਡਾ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ। ਉਸਦੇ ਇਸ ਧੰਦੇ ਨਾਲ ਸ਼ਮੀ ਸਿੰਘ ਅਤੇ ਉਸਦਾ ਭਰਾ ਜੱਗੀ ਸਿੰਘ ਵਾਸੀ ਸੁਨਾਮ ਵੀ ਜੁੜੇ ਹੋਏ ਹਨ। ਉਹ ਮੁਨਾਫਾ ਆਪਸ ਵਿਚ ਵੰਡ ਲੈਂਦੇ ਹਨ। ਮੰਗਲ ਸਿੰਘ ਮੂਣਕ ਏਰੀਏ ਦੇ ਵਿਚ ਆਪਣੀ ਸਕਾਰਪਿਉ ਗੱਡੀ ਵਿਚ ਆ ਰਿਹਾ ਸੀ। ਜਦੋਂ ਉਸਦੀ ਤਲਾਸ਼ੀ ਲਈ ਗਈ ਤਾਂ ਉਸਦੇ ਲੱਕ ਦੇ ਬੰਨ੍ਹੇ ਪਰਨੇ ਵਿਚੋਂ 600 ਗ੍ਰਾਮ ਹੈਰੋਇਨ ਅਤੇ 20 ਹਜਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਪੁੱਛਗਿੱਛ ਦੌਰਾਨ ਉਸਨੇ ਦੱਸਿਆ ਕਿ ਇਹ ਹੈਰੋਇਨ ਮੈਂ ਦਿਲੀ ਤੋਂ ਇਕ ਨਿਗਰੋ ਤੋਂ ਲੈ ਕੇ ਆਇਆ ਸੀ। ਜੱਗੀ ਸਿੰਘ ਨੇ ਮੈਨੂੰ ਚਾਰ ਲੱਖ ਰੁਪਏ ਵੀ ਦਿੱਤੇ ਸਨ। ਇਸ ਕੇਸ ਵਿਚ ਜੱਗੀ ਸਿੰਘ ਅਤੇ ਉਸਦੇ ਭਰਾ ਸ਼ਮੀ ਸਿੰਘ ਨੂੰ ਵੀ ਨਾਮਜਦ ਕੀਤਾ ਗਿਆ ਹੈ। ਉਹਨਾਂ ਦੀ ਗਿਰਫਤਾਰੀ ਵੀ ਜਲਦੀ ਕੀਤੀ ਜਾਵੇਗੀ। ਪੁੱਛਗਿਛ ਦੌਰਾਨ ਮੰਗਲ ਸਿੰਘ ਤੋਂ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
PSEB ਵਲੋਂ 5ਵੀਂ, 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ 31 ਮਾਰਚ ਤਕ ਰੱਦ
NEXT STORY