ਬੰਗਾ (ਰਾਕੇਸ਼ ਅਰੋੜਾ)-ਬੰਗਾ ਨਵਾਸ਼ਹਿਰ ਨੈਸ਼ਨਲ ਹਾਈਵੇ ਤੇ ਇਕ ਕਾਰ ,ਮੋਟਰਸਾਈਕਲ ਅਤੇ ਟਰੈਕਟਰ ਟਰਾਲੀ ਵਿਚਕਾਰ ਹੋਈ ਟੱਕਰ 'ਚ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ 'ਤੇ ਮਿਲੀ ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਮਲਕੀਤ ਸਿੰਘ ਪੁੱਤਰ ਗੁਰਮੀਤ ਸਿੰਘ ਨਿਵਾਸੀ ਦਸ਼ਮੇਸ਼ ਨਗਰ ਕੋਟ ਖਾਲਸਾ ਅਮ੍ਰਿੰਤਸਰ ਸਾਹਿਬ ਆਪਣੇ ਮੋਟਰ ਸਾਈਕਲ ਤੇ ਨੰਬਰ ਪੀ ਬੀ 02ਈ ਐਮ 2505 ਮਾਰਕਾ ਯਾਹਮਾ ਤੇ ਸਵਾਰ ਹੋਕੇ ਨਵਾਂਸ਼ਹਿਰ ਵੱਲੋਂ ਫਗਵਾੜਾ ਸਾਇਡ ਵੱਲ ਨੂੰ ਜਾ ਰਿਹਾ ਸੀ।ਜਿਵੇ ਹੀ ਉਕਤ ਮੋਟਰਸਾਈਕਲ ਸਵਾਰ ਨੈਸ਼ਨਲ ਹਾਈਵੇ ਤੇ ਸਥਿਤ ਇਕ ਢਾਬੇ ਨਜ਼ਦੀਕ ਪੁੱਜਾ ਤਾਂ ਉਸ ਦਾ ਮੋਟਰਸਾਈਕਲ ਆਪਣੇ ਤੋਂ ਅੱਗੇ ਜਾ ਰਹੇ ਅਣਪਛਾਤੇ ਟਰੈਕਟਰ ਟਰਾਲੀ ਦੇ ਪਿੱਛੇ ਜਾ ਟਕਰਾਇਆ ਅਤੇ ਸੜਕ ਵਿਚਕਾਰ ਡਿੱਗ ਪਿਆ। ਜਿਸ ਵਿੱਚ ਪਿੱਛੇ ਇਕ ਸਫਿਟ ਕਾਰ ਨੰਬਰ ਪੀ ਬੀ 01 ਐਫ 0486 ਜਿਸ ਨੂੰ ਸੁਖਜਿੰਦਰ ਸਿੰਘ ਨਿਵਾਸੀ ਚੰਦ ਪੁਰਾਣਾ ,ਮੋਗਾ ਚਲਾ ਰਿਹਾ ਸੀ ਉਸ ਵਿੱਚ ਆ ਵੱਜੀ।ਉਕਤ ਹੋਏ ਹਾਦਸੇ ਦੀ ਸੂਚਨਾ ਕਿਸੇ ਰਾਹਗੀਰ ਨੇ ਪਿੰਡ ਖਟਕੜ ਕਲਾਂ ਵਿਖੇ ਐਸ ਐਸ ਐਫ ਦੇ ਅਧਿਕਾਰੀ ਏ ਐਸ ਆਈ ਗੁਰਦੀਪ ਸਿੰਘ ਨੂੰ ਦਿੱਤੀ। ਜੋ ਸੂਚਨਾ ਮਿਲਦੇ ਹੀ ਮੌਕੇ ਤੇ ਪੁੱਜ ਗਏ ਅਤੇ ਰਾਹਗੀਰਾਂ ਦੀ ਮਦਦ ਨਾਲ ਉਕਤ ਕਾਰ ਹੇਠਾ ਗੰਭੀਰ ਹਾਲਤ ਵਿੱਚ ਫਸੇ ਹੋਏ ਮੋਟਰਸਾਈਕਲ ਸਵਾਰ ਨੂੰ ਕੱਢ ਕੇ ਸਿਵਲ ਹਸਪਤਾਲ ਬੰਗਾ ਪੁਹੰਚਾਇਆ ਜਿੱਥੇ ਹਾਜ਼ਰ ਡਾਕਟਰ ਸਾਹਿਬ ਨੇ ਉਸਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਰੈਫਰ ਕਰ ਦਿੱਤਾ।
ਇੱਥੇ ਜ਼ਿਕਰਯੋਗ ਹੈ ਕਿ ਜੋ ਰਾਹਗੀਰ ਨੌਜਵਾਨ ਜੋ ਉਕਤਗੰਭੀਰ ਹਾਲਤ ਵਿੱਚ ਜ਼ਖਮੀ ਨੌਜਵਾਨ ਨੂੰ ਐਸ ਐਸ ਐਫ ਦੀ ਮਦਦ ਨਾਲ ਸਿਵਲ ਹਸਪਤਾਲ ਲੈਕੇ ਆਏ ਸਨ ਉਹ ਸਾਰੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆ ਸਨ ਜਿਨਾਂ ਨੇ ਆਪਣਾ ਵਰਿੰਦਰ ਸਿੰਘ ,ਰਿਤੀਵਿਕ ,ਨੋਵਲਜੀਤ, ਅਜੈ ਪਾਲ ਤੇ ਉਨਾਂ ਦੇ ਇਕ ਹੋਰ ਸਾਥੀ ਨੇ ਦੱਸਿਆ ਕਿ ਉਨਾਂ ਵੱਲੋਂ ਸਿਵਲ ਹਸਪਤਾਲ ਵਿਖੇ ਪੁੱਜ ਕੇ ਡਾਕਟਰ ਸਾਹਿਬ ਵੱਲੋਂ ਰੈਫਰ ਕਰਨ ਉਪਰੰਤ 108 ਨੂੰ ਮੌਕੇ 'ਤੇ ਆਉਣ ਲਈ ਫੋਨ ਕੀਤਾ ਤਾਂ ਜੋ ਉਕਤ ਨੌਜਵਾਨ ਦੀ ਜਾਨ ਬਚਾਈ ਜਾ ਸਕੇ ਪਰ ਕਾਫੀ ਸਮੇਂ ਬਾਅਦ ਐਂਬੂਲੈਂਸ 108 ਪੁੱਜੀ ਉਸ ਸਮੇਂ ਤੱਕ ਨੌਜਵਾਨ ਜ਼ਿੰਦਗੀ ਮੌਤ ਦੀ ਜੰਗ ਹਾਰ ਚੁੱਕਾ ਸੀ। ਮੌਕੇ 'ਤੇ ਹਾਜ਼ਰ ਡਾਕਟਰ ਸਾਹਿਬ ਨੇ ਦੱਸਿਆ ਕਿ ਹਾਦਸੇ ਦੌਰਾਨ ਨੌਜਵਾਨ ਦੇ ਸਿਰ ਵਿੱਚ ਸੱਟ ਲੱਗਣ ਕਾਰਨ ਉਸਦੀ ਸਿਰ ਹੱਡੀ ਟੁੱਟੀ ਹੋਈ ਸੀ ਜਿਸ ਕਾਰਨ ਉਕਤ ਨੌਜਵਾਨ ਦਮ ਤੋੜ ਗਿਆ।
ਹਾਦਸੇ ਦੀ ਸੂਚਨਾ ਮਿਲਦੇ ਮੌਕੇ 'ਤੇ ਥਾਣਾ ਸਦਰ ਦੇ ਏ ਐਸ ਆਈ ਪ੍ਰੇਮ ਲਾਲ ਅਤੇ ਮੁੱਖ ਸਿਪਾਹੀ ਨਰੇਸ਼ ਕੁਮਾਰ ਪੁੱਜ ਗਏ ਜਿਨ੍ਹਾਂ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾ ਨੂੰ ਹੋਏ ਹਾਦਸੇ ਸਬੰਧੀ ਸੂਚਿਤ ਕੀਤਾ ਉਪਰੰਤ ਹੋਏ ਹਾਦਸੇ ਸਬੰਧੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
Punjab: ਮਾਤਮ 'ਚ ਬਦਲੀਆਂ ਦੀਵਾਲੀ ਦੀਆਂ ਖ਼ੁਸ਼ੀਆਂ! ਮਾਪਿਆਂ ਦੇ ਇਕਲੌਤੇ ਪੁੱਤਰ ਦੀ ਸੜਕ ਹਾਦਸੇ 'ਚ ਮੌਤ
NEXT STORY