ਮਾਨਸਾ (ਮਿੱਤਲ)-ਦੀਵਾਲੀ ਦੀ ਰਾਤ ਸਥਾਨਕ ਸ਼ਹਿਰ ਵਾਸੀ ਇਕ ਪਰਿਵਾਰ ਦੇ ਘਰ 'ਚ ਉਸ ਸਮੇਂ ਹਨੇਰਾ ਛਾ ਗਿਆ, ਜਦ ਦੋ ਭੈਣਾਂ ਦਾ ਇਕਲੌਤਾ ਨੌਜਵਾਨ ਭਰਾ ਸੜਕ ਹਾਦਸੇ 'ਚ ਉਨ੍ਹਾਂ ਨੂੰ ਸਦੀਵੀ ਵਿਛੋੜਾ ਦੇ ਗਿਆ। ਜਾਣਕਾਰੀ ਅਨੁਸਾਰ ਸਥਾਨਕ ਬੱਸ ਸਟੈਂਡ ਦੇ ਲਾਗੇ ਲਾਭ ਸਿੰਘ ਵਾਲੀ ਗਲੀ ਦਾ ਵਾਸੀ ਬੂਟਾ ਸਿੰਘ ਦਾ 26 ਸਾਲਾ ਲੜਕਾ ਮਨਜੀਤ ਉਰਫ਼ ਲਵਲੀ ਆਪਣੇ ਮੋਟਰਸਾਈਕਲ 'ਤੇ ਅੰਡਰ ਬ੍ਰਿਜ ਪਾਰ ਕਰ ਰਿਹਾ ਸੀ ਕਿ ਅੰਡਰ ਬ੍ਰਿਜ ਵਿਚਲੀ ਅਤਿ ਖਰਾਬ ਸੜਕ ਕਾਰਨ ਉਸ ਦਾ ਮੋਟਰਸਾਈਕਲ ਸਲਿਪ ਕਰ ਗਿਆ, ਜਿਸ ਦੌਰਾਨ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਸਿਵਲ ਹਸਪਤਾਲ ਮਾਨਸਾ ਲਿਆਂਦਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਲਵਲੀ ਆਪਣੀਆਂ ਦੋ ਭੈਣਾਂ ਦਾ ਇਕਲੌਤਾ ਭਰਾ ਸੀ।
ਸੁਖਬੀਰ ਬਾਦਲ ਨੇ ਹਰਸਿਮਰਤ ਸਣੇ ਖਾਧੇ ਚਾਟ ਤੇ ਗੋਲ-ਗੱਪੇ, ਦੇਖੋ ਫੋਟੋਆਂ
NEXT STORY