ਤਪਾ ਮੰਡੀ (ਡੀਂਗਰਾ) — ਤਪਾ ਮੰਡੀ ਤੋ ਪੰਜਾਬ ਕੇਸਰੀ ਗਰੁਪ ਸਮੂਹ ਦੇ ਪ੍ਰਤੀਨਿਧੀ ਰਮੇਸ਼ ਕੁਮਾਰ ਮੇਸ਼ੀ ਇਕ ਸੜਕ ਹਾਦਸੇ 'ਚ ਜ਼ਖਮੀ ਹੋ ਗਏ ਜਦੋਕਿ ਉਨ੍ਹਾਂ ਦੇ ਨਾਲ ਸਫਰ ਕਰ ਰਹੇ ਉਨ੍ਹਾਂ ਦੇ ਪਿਤਾ ਰਾਮ ਰਤਨ (ਬਿਜਲੀ ਠੇਕੇਦਾਰ) ਇਸ ਹਾਦਸੇ 'ਚ ਹਾਲਾਕ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਰੇਮਸ਼ ਮੇਸ਼ੀ ਉਸਦੇ ਪਿਤਾ ਅਤੇ ਉਸਦੀ ਪਤਨੀ ਬੱਚਿਆ ਸਮੇਤ ਮਾਤਾ ਚਿੰਤਾਪੂਰਨੀ ਵਿਖੇ ਲੰਗਰ ਲਗਾਉਣ ਲਈ ਜਾ ਰਹੇ ਸਨ, ਜਦੋ ਉਹ ਰਾਏਕੋਟ ਦੇ ਕੋਲ ਜਲਾਲਦੀਵਾਲ ਪਾਸ ਪਹੁੰਚੇ ਤਾਂ ਗਲਤ ਸਾਇਡ ਤੋ ਆ ਰਹੀ ਇਕ ਟਰੈਕਟਰ ਟਰਾਲੀ ਨਾਲ ਉਨ੍ਹਾਂ ਦਾ ਐਕਸੀਡੈਂਟ ਹੋ ਗਿਆ, ਜਿਸ 'ਚ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਜਦੋਕਿ ਰਮੇਸ਼ ਮੇਸ਼ੀ ਦੇ ਸਿਰ ਤੇ ਸੱਟ ਲਗੀ ਪਰੰਤੂ ਰਮੇਸ਼ ਮੇਸ਼ੀ ਦੀ ਪਤਨੀ ਅਤੇ ਬੱਚੇ ਇਸ ਹਾਦਸੇ 'ਚ ਬਾਲ ਬਾਲ ਬੱਚ ਗਏ। ਰਮੇਸ਼ ਮੇਸ਼ੀ ਨੂੰ ਰਾਏਕੋਟ ਦੇ ਸਿਵਲ ਹਸਪਤਾਲ 'ਚ ਮੁਢਲੀ ਸਹਾਇਤਾ ਦੇਣ ਤੋ ਬਾਅਦ ਲੁਧਿਆਣਾ ਦੇ ਡੀ.ਐਮ.ਸੀ ਹਸਪਤਾਲ ਵਿਚ ਭੇਜ ਦਿੱਤਾ ਗਿਆ, ਜਦੋਕਿ ਉਨ੍ਹਾਂ ਦੇ ਪਿਤਾ ਦੀ ਲਾਸ਼ ਦਾ ਪੋਸਟਮਾਰਟਮ ਰਾਏਕੋਟ ਦੇ ਸਿਵਲ ਹਸਪਤਾਲ 'ਚ ਕੀਤਾ ਜਾ ਰਿਹਾ ਹੈ। ਇਸ ਖ਼ਬਰ ਦਾ ਪਤਾ ਲਗਦੇ ਹੀ ਉਨ੍ਹਾਂ ਦੇ ਘਰ ਲੋਕਾ ਦਾ ਹਜੂਮ ਇੱਕਠਾ ਹੋ ਗਿਆ ਅਤੇ ਖਬਰ ਲਿਖੇ ਜਾਣ ਤੱਕ ਉਨ੍ਹਾਂ ਦੇ ਪਿਤਾ ਦੀ ਲਾਸ਼ ਘਰ ਨਹੀ ਸੀ ਪੁੱਜੀ । ਪਰਿਵਾਰਕ ਸੂਤਰਾ ਅਨੁਸਾਰ ਅਗਰ ਸਮਾਂ ਰਹਿੰਦੇ ਲਾਸ਼ ਤਪਾ ਪਹੁੰਚ ਗਈ ਤਾਂ ਉਨ੍ਹਾਂ ਦਾ ਸੰਸਕਾਰ ਅੱਜ ਹੀ ਕਰ ਦਿੱਤਾ ਜਾਵੇਗਾ ।
ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਕਾਰਨ ਲੋਕ ਹੋਏ ਪਰੇਸ਼ਾਨ
NEXT STORY