ਸੰਗਰੂਰ (ਰਵੀ) : ਸੰਗਰੂਰ 'ਚ ਬੱਕਰੀ ਗੁੰਮ ਹੋਣ ਦੇ ਮਾਮਲੇ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝੜਪ ਹੋ ਗਈ। ਝੜਪ ਇੰਨੀ ਜ਼ਿਆਦਾ ਵੱਧ ਗਈ ਕਿ ਇਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਜਦਕਿ ਬਾਕੀ ਲੋਕ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਇਕ ਮਾਮਲੇ ਸੰਗਰੂਰ ਦੇ ਪਿੰਡ ਗੁਜਰਾਂ ਦੀ ਹੈ। ਪਿੰਡ ਦੇ ਰਹਿਣ ਵਾਲੇ ਦਮਨਦੀਤ ਸਿੰਘ ਨੇ ਘਰ ਬੱਕਰੀਆਂ ਰੱਖੀਆਂ ਹੋਈਆਂ ਹਨ। ਦਮਨਜੀਤ ਰੋਜ਼ਾਨਾ ਆਪਣੀਆਂ ਬੱਕਰੀਆਂ ਨੂੰ ਚਰਾਉਣ ਲਈ ਪਿੰਡ ਦੇ ਖੇਤਾਂ 'ਚ ਜਾਂਦਾ ਸੀ। ਬੀਤੇ ਦਿਨ ਉਸ ਨੂੰ ਕਿਸੇ ਕੰਮ ਦੇ ਚੱਲਦਿਆਂ ਪਿੰਡ ਤੋਂ ਬਾਹਰ ਜਾਣਾ ਪਿਆ , ਜਿਸ ਦੇ ਚੱਲਦਿਆਂ ਉਸ ਨੇ ਪਿੰਡ ਨੰਗਲਾ ਰਹਿੰਦੇ ਆਪਣੇ ਰਿਸ਼ਤੇਦਾਰ ਬੂਟਾ ਸਿੰਘ ਇਸ ਸਬੰਧੀ ਦੱਸਿਆ ਅਤੇ ਬੱਕਰੀਆਂ ਚਰਾਉਣ ਲਈ ਕਹਿ ਦਿੱਤਾ। ਉੱਥੇ ਹੀ ਪਿੰਡ ਵਿਅਕਤੀ ਵਾਲੇ ਨਾਰੰਗ ਸਿੰਘ ਨੇ ਵੀ ਬੱਕਰੀਆਂ ਪਾਲ ਰੱਖੀਆਂ ਸਨ। ਦਿਨ ਵੇਲੇ ਜਦੋਂ ਬੂਟਾ ਸਿੰਘ ਬੱਕਰੀਆਂ ਚਰਾਉਣ ਗਿਆ ਤਾਂ ਉਸਦੀ ਇਕ ਬੱਕਰੀ ਗੁੰਮ ਹੋ ਗਈ। ਸ਼ਾਮ ਨੂੰ ਜਦੋਂ ਦਮਨਜੀਤ ਵਾਪਸ ਆਇਆ ਤਾਂ ਉਸ ਨੂੰ ਗੁਆਚੀ ਬੱਕਰੀ ਬਾਰੇ ਪਤਾ ਲੱਗਾ। ਇਸ ਲਈ ਉਹ ਆਪਣੇ ਮੁੰਡੇ ਹਿੰਸਾ ਸਿੰਘ ਅਤੇ ਬੂਟਾ ਸਿੰਘ ਨਾਲ ਬੱਕਰੀ ਦੀ ਭਾਲ 'ਚ ਨਿਕਲ ਪਿਆ।
ਇਹ ਵੀ ਪੜ੍ਹੋ- ਕੰਜ਼ਿਊਮਰ ਫੋਰਮ ਦੇ ਸਾਬਕਾ ਜੱਜ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ਤੋਂ ਹੋਇਆ ਵੱਡਾ ਖ਼ੁਲਾਸਾ
ਇਸ ਦੌਰਾਨ ਉਸਦੀ ਨਾਰੰਗ ਸਿੰਘ ਦੇ ਪਰਿਵਾਰ ਅਤੇ ਉਸਦੇ ਸਾਥੀਆਂ ਨਾਲ ਵਿਵਾਦ ਹੋ ਗਿਆ ਅਤੇ ਦੇਖਦੇ ਹੀ ਦੇਖਦੇ ਉਨ੍ਹਾਂ ਨੇ ਇਕ-ਦੂਜੇ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਦੋਹਾਂ ਧਿਰਾਂ 'ਚ ਹੋਏ ਵਿਵਾਦ ਦੇ ਚੱਲਦਿਆਂ ਬੂਟਾ ਸਿੰਘ ਅਤੇ ਹਿੰਸਾ ਸਿੰਘ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਹਾਲਤ ਗੰਭੀਰ ਹੋਣ ਕਾਰਨ ਦੋਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਜ਼ਖ਼ਮੀ ਦੀ ਤਾਬ ਨਾ ਝੱਲਦਿਆਂ ਬੂਟਾ ਸਿੰਘ ਨੇ ਦਮ ਤੋੜ ਦਿੱਤਾ। ਬੂਟਾ ਸਿੰਘ ਦੀ ਮੌਤ ਤੋਂ ਬਾਅਦ ਪਿੰਡ 'ਚ ਰੋਸ ਫੈਲ ਗਿਆ ਅਤੇ ਉਨ੍ਹਾਂ ਨੇ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ 'ਚ ਬੂਟਾ ਸਿੰਘ ਦੀ ਲਾਸ਼ ਨੂੰ ਛਾਜਲੀ ਥਾਣੇ ਦੇ ਸਾਹਮਣੇ ਰੱਖ ਕੇ ਧਰਨਾ ਸ਼ੁਰੂ ਕਰ ਦਿੱਤਾ। ਧਰਨੇ 'ਤੇ ਬੈਠੇ ਲੋਕਾਂ ਨੇ ਮੰਗ ਕੀਤੀ ਕਿ ਬੂਟਾ ਸਿੰਘ ਅਣਸੂਚਿਤ ਜਾਤੀ ਨਾਲ ਸਬੰਧ ਰੱਖਦਾ ਸੀ, ਇਸ ਲਈ ਉਸ ਦੇ ਕਾਤਲਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਕੇਸ 'ਚ ਐੱਸ. ਸੀ./ਐੱਸ. ਟੀ. ਐਕਟ ਜੋੜਿਆ ਜਾਵੇ।
ਇਹ ਵੀ ਪੜ੍ਹੋ- ਬਹਿਬਲ ਕਲਾਂ ਇਨਸਾਫ਼ ਮੋਰਚੇ ਨੂੰ ਲੈ ਕੇ ਮੁੱਖ ਮੰਤਰੀ ਮਾਨ ਨੇ ਕੀਤਾ ਟਵੀਟ
ਧਰਨੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਸੰਗਰੂਰ ਦੇ ਐੱਸ. ਪੀ. ਪਲਵਿੰਦਰ ਸਿੰਘ ਚੀਮਾ ਅਤੇ ਦਿੜਬਾ ਦੇ ਡੀ. ਐੱਸ. ਪੀ. ਪ੍ਰਥਵੀ ਸਿੰਘ ਚਾਹਲ ਮੌਕੇ 'ਤੇ ਪੁੱਜੇ। ਦੋਹਾਂ ਨੇ ਧਰਨੇ 'ਤੇ ਬੈਠੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਪੁਲਸ ਉਨ੍ਹਾਂ ਦੀਆਂ ਮੰਗਾਂ ਨੂੰ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰੇਗੀ। ਐੱਸ. ਪੀ. ਵੱਲੋਂ ਦਿੱਤੇ ਭਰੋਸਾ 'ਤੇ ਪ੍ਰਦਰਸ਼ਨਧਾਰੀਆਂ ਧਰਨਾ ਖ਼ਤਮ ਕਰ ਦਿੱਤਾ। ਇਸ ਸਬੰਧੀ ਐੱਸ. ਪੀ. ਪਲਵਿੰਦਰ ਸਿੰਘ ਨੇ ਕਿਹਾ ਕਿ ਪੁਲਸ ਨੇ ਬੂਟਾ ਸਿੰਘ ਦੀ ਪਤਨੀ ਜਸਵੀਰ ਕੌਰ ਦੇ ਬਿਆਨਾਂ 'ਤੇ ਛਾਜਲੀ ਥਾਣੇ 'ਚ ਨਾਰੰਗ ਸਿੰਘ ਦੇ ਮੁੰਡੇ ਮੱਘਰ ਸਿੰਘ ਸਮੇਤ 4 ਵਿਅਕਤੀਆਂ ਨੂੰ ਨਾਮਜ਼ਦ ਕਰਦਿਆਂ ਕੁੱਲ 6 ਲੋਕਾਂ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 302, 65, 341, 342, 323, 148, 149 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਅਦਾਲਤ 'ਚ ਪੇਸ਼ੀ, 14 ਦਿਨਾਂ ਦੀ ਨਿਆਇਕ ਹਿਰਾਸਤ 'ਚ
NEXT STORY