ਸ੍ਰੀ ਮੁਕਤਸਰ ਸਾਹਿਬ (ਤਨੇਜਾ)- ਕੋਟਕਪੂਰਾ ਬਾਈਪਾਸ 'ਤੇ ਮੋਟਰਸਾਈਕਲ ਅਤੇ ਤੇਲ ਵਾਲੇ ਕੈਂਟਰ 'ਚ ਭਿਆਨਕ ਟੱਕਰ ਹੋਣ ਦੀ ਸੂਚਨਾ ਮਿਲੀ ਹੈ, ਇਸ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਦੂਜਾ ਵਿਅਕਤੀ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਕੋਟਕਪੂਰਾ ਬਾਈਪਾਸ 'ਤੇ ਹੀ ਸ਼ਿਵ ਮੰਦਰ ਦੇ ਬਾਹਰ ਫੁੱਲਾਂ ਦਾ ਕੰਮ ਕਰਨ ਵਾਲੇ ਸੰਜੀਵ ਕੁਮਾਰ ਪੁੱਤਰ ਨੱਥੂ ਰੂਮ ਅਤੇ ਸੰਦੀਪ ਪੁੱਤਰ ਸ਼ਾਮ ਲਾਲ ਮੋਟਰਸਾਈਕਲ ਸਵਾਰ, ਜੋ ਕਿ ਕੋਟਕਪੂਰਾ ਬਾਈਪਾਸ ਵੱਲ ਜਾ ਰਿਹਾ ਸੀ। ਇਸ ਦੌਰਾਨ ਹੀ ਦੂਜੇ ਪਾਸਿਓਂ ਆ ਰਹੇ ਤੇਲ ਵਾਲੇ ਕੈਂਟਰ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਕਾਰਨ ਦੋਵੇਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਇਨ੍ਹਾਂ ਦੋਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਸੰਦੀਪ (34) ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਸੰਜੀਵ ਦਾ ਇਲਾਜ ਚੱਲ ਰਿਹਾ ਹੈ। ਟਰੱਕ ਚਾਲਕ ਮੌਕੇ ਤੋਂ ਟਰੱਕ ਛੱਡ ਕੇ ਫਰਾਰ ਹੋ ਗਿਆ। ਪੁਲਸ ਵਲੋਂ ਇਸ ਸਬੰਧੀ ਜਾਂਚ ਕਾ
PSEB ਜ਼ਿਲ੍ਹਾ ਡਿੱਪੂ ਮੈਨੇਜਰ ਰਿਸ਼ਵਤ ਦੇ ਦੋਸ਼ 'ਚ ਮੁਅੱਤਲ
NEXT STORY