ਗੁਰਦਾਸਪੁਰ (ਹਰਮਨ,ਹੇਮੰਤ)- ਅੱਜ ਗੁਰਦਾਸਪੁਰ ਪਠਾਨਕੋਟ ਨੈਸ਼ਨਲ ਹਾਈਵੇ 'ਤੇ ਸ਼ਾਮ ਵੇਲੇ ਵਾਪਰੇ ਇਕ ਦਰਦਨਾਕ ਹਾਦਸੇ ਵਿਚ ਆਪਣੇ ਬੱਚਿਆਂ ਅਤੇ ਪਤੀ ਨਾਲ ਮੋਟਰਸਾਈਕਲ 'ਤੇ ਜਾ ਰਹੀ ਪਤਨੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਦੋਂਕਿ ਉਸ ਦੇ ਬੱਚੇ ਅਤੇ ਪਤੀ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ- ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਉਣ ਦਾ ਫੈਸਲਾ ਸਵੀਕਾਰ ਕਰਨ ਸਾਰੇ ਆਗੂ : ਡਾ. ਅਸ਼ਵਨੀ ਕੁਮਾਰ
ਜਾਣਕਾਰੀ ਅਨੁਸਾਰ ਬਟਾਲਾ ਦੇ ਗਾਂਧੀ ਕੈਂਪ ਦਾ ਵਸਨੀਕ ਗੁਰਬਖ਼ਸ਼ ਸਿੰਘ ਪੁੱਤਰ ਰਮੇਸ਼ ਕੁਮਾਰ ਆਪਣੀ ਪਤਨੀ ਜੋਤੀ (26) ਅਤੇ ਦੋ ਬੱਚਿਆਂ ਸਮੇਤ ਬਟਾਲਾ ਤੋਂ ਦੀਨਾਨਗਰ ਕਿਸੇ ਰਿਸ਼ਤੇਦਾਰ ਨੂੰ ਮਿਲਣ ਆਇਆ ਸੀ। ਇਸ ਦੌਰਾਨ ਉਸ ਦੀ ਪੰਜ ਸਾਲਾਂ ਦੀ ਪੁੱਤਰੀ ਨੰਦਨੀ ਅਤੇ ਦੋ ਸਾਲ ਦਾ ਬੇਟਾ ਚਾਹਤ ਵੀ ਉਨ੍ਹਾਂ ਦੇ ਨਾਲ ਸੀ। ਜਦੋਂ ਇਹ ਪਰਿਵਾਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਵਾਪਸ ਦੀਨਾਨਗਰ ਜਾ ਰਿਹਾ ਸੀ ਤਾਂ ਰਸਤੇ ਵਿਚ ਰਣਜੀਤ ਬਾਗ ਅਤੇ ਬੇਅੰਤ ਯੂਨੀਵਰਸਿਟੀ ਨੇੜੇ ਅਚਾਨਕ ਆਈ ਤੇਜ਼ ਰਫਤਾਰ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।
ਇਹ ਵੀ ਪੜ੍ਹੋ- ਕੈਪਟਨ ਅਮਰਿੰਦਰ ਸਿੰਘ ਦੇ ਹੱਕ ’ਚ 10 ਵਿਧਾਇਕਾਂ ਦਾ ਬਿਆਨ, ਹਾਈਕਮਾਨ ਅੱਗੇ ਰੱਖੀ ਇਹ ਮੰਗ
ਕਾਰ ਚਾਲਕ ਕਾਰ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਟੱਕਰ ਦੌਰਾਨ ਜੋਤੀ ਦੀ ਮੌਤ ਹੋ ਗਈ ਜਦੋਂ ਕਿ ਬੱਚੇ ਅਤੇ ਉਸ ਦਾ ਪਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਉਣ ਦਾ ਫੈਸਲਾ ਸਵੀਕਾਰ ਕਰਨ ਸਾਰੇ ਆਗੂ : ਡਾ. ਅਸ਼ਵਨੀ ਕੁਮਾਰ
NEXT STORY