ਮੋਗਾ, (ਆਜ਼ਾਦ)- ਅੱਜ ਦੁਪਹਿਰ ਬਾਅਦ ਜੀ. ਟੀ. ਰੋਡ ਮੋਗਾ 'ਤੇ ਇਕ ਬਿਲਡਿੰਗ ਦਾ ਅਚਾਨਕ ਲੈਂਟਰ ਡਿੱਗਣ ਨਾਲ ਇਕ ਮਜ਼ਦੂਰ ਦੀ ਮੌਤ ਹੋ ਗਈ, ਜਦਕਿ 2 ਮਜ਼ਦੂਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਰਕਾਰੀ ਐਂਬੂਲੈਂਸ ਰਾਹੀਂ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ। ਘਟਨਾ ਦੀ ਜਾਣਕਾਰੀ ਮਿਲਣ 'ਤੇ ਪੁਲਸ ਅਧਿਕਾਰੀਆਂ ਨੇ ਮੌਕੇ ਦਾ ਨਿਰੀਖਣ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਜੀ. ਟੀ. ਰੋਡ 'ਤੇ ਸਥਿਤ ਇਕ ਪੁਰਾਣੀ ਬਿਲਡਿੰਗ ਦੇ ਮਾਲਕ ਵੱਲੋਂ ਠੇਕੇਦਾਰ ਮਹਿੰਦਰ ਸਿੰਘ ਨਾਲ ਤਿੰਨ ਮਜ਼ਦੂਰਾਂ ਗੁਰਪਾਲ ਸਿੰਘ ਨਿਵਾਸੀ ਭਿੰਡਰ ਖੁਰਦ, ਬਲਵੀਰ ਸਿੰਘ ਅਤੇ ਨੇਕ ਸਿੰਘ ਨਿਵਾਸੀ ਚੰਦ ਨਵਾਂ ਨੂੰ ਬਿਲਡਿੰਗ ਦੀ ਸਾਫ-ਸਫਾਈ ਕਰਨ ਲਈ ਕਈ ਦਿਨਾਂ ਤੋਂ ਲਾ ਰੱਖਿਆ ਸੀ। ਅੱਜ ਜਦੋਂ ਮਜ਼ਦੂਰ ਅੰਦਰ ਕੰਮ ਕਰ ਰਹੇ ਸੀ ਤਾਂ ਬਿਲਡਿੰਗ ਦੇ ਵਿਚਕਾਰ ਵਾਲੇ ਲੈਂਟਰ ਦੀ ਕੰਧ ਅਚਾਨਕ ਡਿੱਗ ਗਈ, ਜਿਸ ਕਾਰਨ ਉਕਤ ਹਾਦਸਾ ਵਾਪਰਿਆ। ਇਸ ਹਾਦਸੇ 'ਚ ਤਿੰਨ ਮਜ਼ਦੂਰ ਜ਼ਖ਼ਮੀ ਹੋ ਗਏ। ਨੇਕ ਸਿੰਘ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਰੈਫਰ ਕੀਤਾ, ਜਿੱਥੇ ਉਸ ਨੇ ਦਮ ਤੋੜ ਦਿੱਤਾ।
ਨਸ਼ੀਲੇ ਪਾਊਡਰ ਸਣੇ ਔਰਤ ਸਮੇਤ 2 ਕਾਬੂ
NEXT STORY