ਮਾਨਸਾ : ਮਾਨਸਾ ਜ਼ਿਲ੍ਹੇ ਦੇ ਕਸਬਾ ਬੋਹਾ ਵਿਖੇ ਭਿਆਨਕ ਸੜਕ ਹਾਦਸੇ ਦੌਰਾਨ 2 ਮੁੰਡਿਆਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਕਸਬਾ ਬੋਹਾ ਨੇੜੇ ਇਕ ਅਣਪਛਾਤੇ ਵਾਹਨ ਨੇ ਇਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮੋਟਰਸਾਈਕਲ 'ਤੇ ਸਵਾਰ 2 ਮੁੰਡਿਆਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਪੰਜਾਬ 'ਚ ਨਵੇਂ ਰਾਸ਼ਨ ਡਿਪੂ ਲੈਣ ਵਾਲਿਆਂ ਲਈ ਖ਼ੁਸ਼ਖ਼ਬਰੀ! ਸਰਕਾਰ ਨੇ ਸ਼ੁਰੂ ਕਰ ਦਿੱਤੀ ਪ੍ਰਕਿਰਿਆ
ਮ੍ਰਿਤਕਾਂ ਦੀ ਪਛਾਣ ਪ੍ਰਿੰਸ (18) ਪੁੱਤਰ ਅਰੁਣ ਕੁਮਾਰ ਅਤੇ ਦਲਜੀਤ ਸਿੰਘ (16) ਉਰਫ਼ ਜਸ਼ਨ ਪੁੱਤਰ ਕਰਮਜੀਤ ਦੋਵੇਂ ਵਾਸੀ ਬੋਹਾ ਵਜੋਂ ਹੋਈ ਹੈ। ਦੋਵੇਂ ਮੁੰਡੇ ਬੁਢਲਾਡਾ ਤੋਂ ਆਪਣੇ ਘਰ ਬੋਹਾ ਜਾ ਰਹੇ ਸਨ ਕਿ ਸੰਘਣੀ ਧੁੰਦ ਕਾਰਨ ਉਨ੍ਹਾਂ ਨਾਲ ਇਹ ਹਾਦਸਾ ਵਾਪਰ ਗਿਆ।
ਇਹ ਵੀ ਪੜ੍ਹੋ : ਪ੍ਰੀਖਿਆਵਾਂ ਹੋ ਗਈਆਂ ਮੁਲਤਵੀ, ਪੰਜਾਬ ਯੂਨੀਵਰਸਿਟੀ ਨੇ ਲਿਆ ਅਹਿਮ ਫ਼ੈਸਲਾ, ਜਾਣੋ ਹੁਣ ਕਦੋਂ ਹੋਣਗੀਆਂ
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੁੰਡੇ ਖ਼ੁਦ ਲਈ ਨਵੇਂ ਕੱਪੜੇ ਲੈ ਕੇ ਆ ਰਹੇ ਸਨ ਪਰ ਰਾਹ 'ਚ ਇਹ ਅਣਹੋਣੀ ਵਾਪਰ ਗਈ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਅਣਪਛਾਤੇ ਵਾਹਨ ਚਾਲਕ ਦੀ ਭਾਲ 'ਚ ਲੱਗ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਲਗਾਤਾਰ ਬਦਲ ਰਹੇ ਮੌਸਮ ਦਰਮਿਆਨ ਜਾਰੀ ਹੋਈ ਐਡਵਾਈਜ਼ਰੀ, ਹੋ ਜਾਓ ਅਲਰਟ
NEXT STORY