ਹੁਸ਼ਿਆਰਪੁਰ (ਅਮਰਿੰਦਰ)— ਹੁਸ਼ਿਆਰਪੁਰ ਪੁਲਸ ਨੂੰ ਅੱਜ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਗੈਂਗਸਟਰ ਨੂੰ ਹਥਿਆਰ ਸਪਲਾਈ ਕਰਨ ਜਾ ਰਹੇ ਇਕ ਨੌਜਵਾਨ ਨੂੰ ਰੰਗੇ ਹੱਥੀਂ ਕਾਬੂ ਕੀਤਾ। ਮਿਲੀ ਜਾਣਕਾਰੀ ਮੁਤਾਬਕ ਗ੍ਰਿਫਤਾਰ ਕੀਤਾ ਗਿਆ ਨੌਜਵਾਨ ਕਿਸੇ ਗੈਂਗਸਟਰ ਨੂੰ 2 ਪਿਸਤੌਲਾਂ ਸਪਲਾਈ ਕਰਨ ਜਾ ਰਿਹਾ ਸੀ ਕਿ ਪੁਲਸ ਨੇ ਗੁਪਤਾ ਸੂਚਨਾ ਦੇ ਆਧਾਰ 'ਤੇ ਉਸ ਨੂੰ ਪਿਸਤੌਲਾਂ ਸਮੇਤ ਰੰਗੇ ਹੱਥੀਂ ਕਾਬੂ ਕਰ ਲਿਆ।
ਗ੍ਰਿਫਤਾਰ ਕੀਤੇ ਗਏ ਵਿਅਕਤੀ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਇਹ ਹਥਿਆਰ ਕਿਸ ਗੈਂਗਸਟਰ ਨੂੰ ਦੇਣ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਇਹ ਹਥਿਆਰ ਬਿਹਾਰ-ਯੂ. ਪੀ. ਤੋਂ ਲੈ ਕੇ ਆ ਰਿਹਾ ਸੀ।
ਵੋਟਾਂ ਸਬੰਧੀ ਮੀਡੀਆ 'ਚ ਇਸ਼ਤਿਹਾਰਾਂ ਦੀ ਅਗੇਤੀ ਸਰਟੀਫਿਕੇਸ਼ਨ ਜ਼ਰੂਰੀ
NEXT STORY