ਰਾਹੋਂ (ਪ੍ਰਭਾਕਰ)— ਨਸ਼ੇ ਦੇ ਕੈਪਸੂਲ ਸਣੇ ਪੁਲਸ ਨੇ ਇਕ ਨੂੰ ਕਾਬੂ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ। ਥਾਣਾ ਰਾਹੋਂ ਦੇ ਏ. ਐੱਸ. ਆਈ. ਸੁਰਿੰਦਰ ਸਿੰਘ ਅਤੇ ਹੈਡ ਕਾਂਸਟੇਬਲ ਅਮਰਜੀਤ ਸਿੰਘ ਪੁਲਸ ਪਾਰਟੀ ਨਾਲ ਬੀਤੀ ਰਾਤ ਸਵਾ 9 ਵਜੇ ਦੇ ਕਰੀਬ ਮਾਛੀਵਾੜਾ ਟੀ ਪੁਆਇੰਟ ਤੋਂ ਅਮਨ ਪੈਲੇਸ ਵੱਲ ਜਾ ਰਹੇ ਸਨ ਕਿ ਮੱਤੇਵਾੜਾ ਰੋਡ ਰਾਹੋਂ ਤੋਂ ਇਕ ਮੋਨਾ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ। ਇਸ ਨੂੰ ਟੋਰਚ ਦਾ ਇਸ਼ਾਰਾ ਮਾਰਿਆ ਤਾਂ ਪੁਲਸ ਨੂੰ ਦੇਖ ਕੇ ਜਿਵੇਂ ਹੀ ਉਹ ਵਾਪਸ ਮੁੜਨ ਲੱਗਾ ਤਾਂ ਏ. ਐੱਸ. ਆਈ. ਸੁਰਿੰਦਰ ਸਿੰਘ ਨੇ ਉਸ ਨੂੰ ਕਰਕੇ ਉਸ ਦੇ ਹੱਥ 'ਚ ਫੜੇ ਪਲਾਸਟਿਕ ਦੇ ਲਿਫਾਫੇ ਦੀ ਤਲਾਸ਼ੀ ਲਈ ਤਾਂ ਉਸ 'ਚੋਂ ਨਸ਼ੀਲੇ 40 ਕੈਪਸੂਲ ਬਰਾਮਦ ਹੋਏ।
ਦੋਸ਼ੀ ਦੀ ਪਛਾਣ ਹਰਵਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਬੁਰਜ ਟਹਿਲ ਦਾਸ ਥਾਣਾ ਰਾਹੋਂ ਦੇ ਰੂਪ 'ਚ ਹੋਈ, ਜਿਸ ਦੇ ਖਿਲਾਫ ਏ. ਐੱਸ. ਆਈ. ਸੁਰਿੰਦਰ ਸਿੰਘ ਨੇ ਐੱਨ. ਡੀ. ਪੀ. ਐੱਸ. ਅਧੀਨ ਮਾਮਲਾ ਦਰਜ ਕਰਕੇ ਨਵਾਂਸ਼ਹਿਰ ਦੀ ਅਦਾਲਤ 'ਚ ਪੇਸ਼ ਕਰਕੇ ਸ਼ਨੀਵਾਰ ਸਾਹਿਬ ਦੇਹੁਕਮਾਂ ਅਨੁਸਾਰ ਦੋਸ਼ੀ ਨੂੰ ਲੁਧਿਆਣਾ ਜੇਲ ਭੇਜਿਆ।
ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਇਹ ਵੀਡੀਓ, ਦੋ ਦਿਨਾਂ 'ਚ 20 ਲੱਖ ਲੋਕਾਂ ਨੇ ਦੇਖਿਆ
NEXT STORY