ਜਲੰਧਰ (ਜ.ਬ.)— ਦਿਹਾਤੀ ਥਾਣਾ ਮਕਸੂਦਾਂ ਪੁਲਸ ਨੇ ਨਾਜਾਇਜ਼ ਸ਼ਰਾਬ ਸਣੇ ਇਕ ਵਿਅਕਤੀ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਨਰਿੰਦਰ ਸਿੰਘ ਔਜਲਾ ਨੇ ਦੱਸਿਆ ਕਿ ਮੰਡ ਚੌਕੀ ਇੰਚਾਰਜ਼ ਨਰਿੰਦਰ ਰੱਲ, ਏ. ਐੱਸ. ਆਈ. ਰਾਜਿੰਦਰ ਸ਼ਰਮਾ ਸਮੇਤ ਪੁਲਸ ਪਾਰਟੀ ਨੇ ਆਧੀ ਖੂਹੀ 'ਤੇ ਨਾਕਾਬੰਦੀ ਕੀਤੀ ਸੀ ਤਾਂ ਮੁਖਬਰ ਨੇ ਦਸਿਆ ਕਿ ਪਿੰਡ ਸੰਗਲ ਸੋਹਲ 'ਚ ਇਕ ਫ਼ੈਕਟਰੀ ਕੋਲ ਦੋ ਦੁਕਾਨਾਂ 'ਚ ਭਾਰੀ ਮਾਤਰਾ 'ਚ ਨਾਜਾਇਜ਼ ਦੇਸੀ ਸ਼ਰਾਬ ਪਈ ਹੈ।
ਇਸ ਤੋਂ ਬਾਅਦ ਪੁਲਸ ਪਾਰਟੀ ਨੇ ਐਕਸਾਈਜ ਇੰਸਪੈਕਟਰ ਰਮਨ ਭਗਤ ਦੀ ਟੀਮ ਨਾਲ ਛਾਪੇਮਾਰੀ ਕੀਤੀ ਤਾਂ ਉਥੇ ਪਹਿਲਾਂ ਤੋਂ ਹੀ ਮੌਜੂਦ ਜਤਿੰਦਰ ਕੁਮਾਰ ਪੁੱਤਰ ਲਲਿਤ ਸ਼ਾਹ ਵਾਸੀ ਉਧਵੰਤ ਨਗਰ, ਜ਼ਿਲ੍ਹਾ ਆਰਾਪੁਰ ਭੋਜਪੁਰ, ਬਿਹਾਰ ਹਾਲ ਵਾਸੀ ਮਕਾਨ ਨੰਬਰ 87/07 ਮੁਹੱਲਾ ਕਬੀਰ ਵਿਹਾਰ ਨੇੜੇ ਸ਼ਿਵ ਮੰਦਰ, ਬਸਤੀ ਬਾਵਾ ਖੇਲ ਜਲੰਧਰ ਨੂੰ ਕਾਬੂ ਕਰਕੇ ਉਸ ਦੀਆਂ ਦੁਕਾਨਾਂ ਦੀ ਤਲਾਸ਼ੀ ਲਈ ਤਾਂ ਉਸ 'ਚੋਂ 1319 ਪੇਟੀਆਂ ਨਾਜਾਇਜ਼ ਦੇਸੀ ਸ਼ਰਾਬ ਬਰਾਮਦ ਹੋਈਆਂ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਵਿਅਕਤੀ ਜਤਿੰਦਰ ਕੁਮਾਰ ਵਿਰੁੱਧ ਆਬਕਾਰੀ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਹੈ।
ਜਿਸ਼ਮਫਰੋਸੀ ਦੇ ਧੰਦੇ ਦਾ ਪਰਦਾਫ਼ਾਸ਼, ਹੋਟਲ 'ਚੋਂ ਇਤਰਾਜ਼ਯੋਗ ਹਾਲਤ 'ਚ ਮਿਲੇ ਜੋੜੇ
NEXT STORY