ਬਲਾਚੌਰ/ਪੋਜੇਵਾਲ(ਕਟਾਰੀਆ, ਕਿਰਨ)— ਐੱਸ. ਐੱਸ. ਪੀ. ਨਵਾਂਸ਼ਹਿਰ ਸਤਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ ਹੇਠ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਐੱਸ. ਐੱਚ. ਓ. ਪੋਜੇਵਾਲ ਸ਼ਤੀਸ਼ ਕੁਮਾਰ ਦੀ ਪੁਲਸ ਪਾਰਟੀ ਵੱਲੋਂ ਗਸ਼ਤ ਦੌਰਾਨ ਇਕ ਟੈਂਪੂ 200 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦੇ ਪੁਲਸ ਪਾਰਟੀ ਦੇ ਏ. ਐੱਸ. ਆਈ. ਰਾਮ ਸਿੰਘ ਨੇ ਦੱਸਿਆ ਕਿ ਸਾਡੀ ਪੁਲਸ ਪਾਰਟੀ ਵੱਲੋਂ ਰਾਤ ਦੇ ਸਮੇਂ ਗੁਪਤ ਸੂਚਨਾ 'ਤੇ ਮੰਗੂਪੁਰ ਕੁੱਕੜ ਸੂਹਾ ਭੱਦੀ ਸਾਈਡ ਤੋਂ ਗਸ਼ਤ ਕਰ ਰਹੇ ਸਨ ਤਾਂ ਮੰਗੂਪੁਰ ਸਾਈਡ ਤੋਂ ਇੱਥ ਟੈਂਪੂ, 407 ਨੰਬਰ ਪੀ. ਬੀ. 07-ਐੱਫ 4925 ਆ ਰਿਹਾ ਸੀ, ਜਿਸ ਨੂੰ ਹੋਕ ਕੇ ਪੁਲਸ ਪਾਰਟੀ ਨੇ ਤਲਾਸ਼ੀ ਲਈ ਤਾਂ ਟੈਂਪੂ ਵਿੱਚ ਮੱਕੀ ਦੇ ਟਾਂਡੇ ਥੱਲਿਓ 200 ਪੇਟੀਆਂ ਕੈਪ ਵਿਕਸੀ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਪੁਲਸ ਨੇ ਦੋਸ਼ੀ ਨੂੰ ਟੈਂਪੂ ਸਮੇਤ ਫੜਕੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਦੀ ਪਛਾਣ ਰਾਮ ਦੇਵ ਪੁੱਤਰ ਮੋਹਣ ਲਾਲ ਕੋਮ ਗੁੱਜਰ, ਪਿੰਡ ਪੰਡੋਰੀ ਥਾਣਾ ਗੜ੍ਹਸ਼ੰਕਰ ਦੇ ਤੌਰ 'ਤੇ ਹੋਈ ਹੈ।
25 ਅਗਸਤ ਨੂੰ ਹਰਿਆਣੇ 'ਚ ਬੰਦ ਰਹੇਗੀ ਬੱਸ ਸੇਵਾ, ਪੈਰਾਮਿਲਟ੍ਰੀ ਦੀਆਂ 8 ਨਵੀਆਂ ਕੰਪਨੀਆਂ ਪੁੱਜੀਆਂ
NEXT STORY