ਦਸੂਹਾ(ਝਾਵਰ)— ਵੀਰਵਾਰ ਸਵੇਰੇ ਇਕ ਬਜ਼ੁਰਗ ਰਤਨ ਚੰਦ ਪੁੱਤਰ ਬੰਤਾ ਰਾਮ ਵਾਸੀ ਮਰਾਸਗੜ੍ਹ ਦੀ ਰੇਲਵੇ ਲਾਈਨ ਪਾਰ ਕਰਨ ਸਮੇਂ ਗੱਡੀ ਥੱਲੇ ਆ ਕੇ ਮੌਤ ਹੋ ਗਈ। ਉਹ ਠਾਕੁਰ ਬਲਦੇਵ ਸਿੰਘ ਦੀ ਦੁਕਾਨ 'ਤੇ ਕੰਮ ਕਰਦਾ ਸੀ। ਰੇਲਵੇ ਪੁਲਸ ਦੇ ਏ. ਐੱਸ. ਆਈ. ਹਰਦੀਪ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਦਸੂਹਾ ਵਿਖੇ ਲਾਸ਼ ਦਾ ਪੋਸਟਮਾਰਟਮ ਕਰਨ ਉਪਰੰਤ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪਠਾਨਕੋਟ ਤੋਂ ਜਲੰਧਰ ਵੱਲ ਜਾ ਰਹੀ ਐਕਸਪ੍ਰੈੱਸ ਗੱਡੀ ਨਾਲ ਇਹ ਹਾਦਸਾ ਹੋਇਆ।
ਸਹੂਲਤਾਂ 'ਚ ਵੱਡੇ-ਵੱਡੇ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਂਦੈ ਇਹ ਸਰਕਾਰੀ ਸਕੂਲ, ਪਰਵਾਸੀ ਭੇਜਦੇ ਨੇ ਦਿਲ ਖੋਲ੍ਹ ਕੇ ਪੈਸਾ
NEXT STORY