ਦੇਹਰਾਦੂਨ - ਉੱਤਰਾਖੰਡ ਦੇ ਕਈ ਸਥਾਨਾਂ 'ਤੇ ਖ਼ਾਸ ਕਰਕੇ ਕੁਮਾਉਂ ਖੇਤਰ ਵਿੱਚ ਪਿਛਲੇ 24 ਘੰਟਿਆਂ ਦੌਰਾਨ ਭਾਰੀ ਮੀਂਹ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਲਾਪਤਾ ਹੋ ਗਏ। ਇਸ ਦੌਰਾਨ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਕਾਰਨ ਰਾਸ਼ਟਰੀ ਰਾਜ ਮਾਰਗਾਂ ਸਮੇਤ 478 ਸੜਕਾਂ ਆਵਾਜਾਈ ਲਈ ਬੰਦ ਹੋ ਗਈਆਂ। ਪਿਥੌਰਾਗੜ੍ਹ 'ਚ ਸ਼ੁੱਕਰਵਾਰ ਦੁਪਹਿਰ ਕਰੀਬ 1.30 ਵਜੇ ਭਾਰੀ ਬਾਰਿਸ਼ ਕਾਰਨ ਨੁਕਸਾਨੇ ਪਿੰਡ ਗਨਕੋਟ 'ਚ ਬੁੱਧ ਮੰਦਰ ਕੋਲ ਇਕ ਰਿਹਾਇਸ਼ੀ ਇਮਾਰਤ ਦੇ ਮਲਬੇ ਹੇਠਾਂ ਦੱਬਣ ਨਾਲ ਇਕ ਔਰਤ ਦੀ ਮੌਤ ਹੋ ਗਈ। ਔਰਤ ਦੀ ਪਛਾਣ ਦੇਵਕੀ ਦੇਵੀ ਉਪਾਧਿਆਏ (75) ਵਜੋਂ ਹੋਈ ਹੈ। ਪਿਥੌਰਾਗੜ੍ਹ ਦੇ ਗਣਕੋਟ ਵਿੱਚ ਇੱਕ ਹੋਰ ਘਟਨਾ ਵਿੱਚ 22 ਸਾਲਾ ਵਿਪਨ ਕੁਮਾਰ ਭਾਰੀ ਮੀਂਹ ਦੌਰਾਨ ਢਿੱਗਾਂ ਡਿੱਗਣ ਕਾਰਨ ਮਲਬੇ ਹੇਠ ਦੱਬ ਕੇ ਜ਼ਖ਼ਮੀ ਹੋ ਗਿਆ।
ਇਹ ਵੀ ਪੜ੍ਹੋ - ਹੁਣ ਘਰ ਬੈਠੇ ਆਸਾਨੀ ਨਾਲ ਬਣੇਗਾ ਰਾਸ਼ਨ ਕਾਰਡ, ਇਸ ਐਪ ਰਾਹੀਂ ਕਰੋ ਅਪਲਾਈ
ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਕੁਮਾਉਂ ਖੇਤਰ ਦੇ ਹਲਦਵਾਨੀ ਵਿੱਚ 337 ਮਿਲੀਮੀਟਰ, ਨੈਨੀਤਾਲ ਵਿੱਚ 248 ਮਿਲੀਮੀਟਰ, ਚੰਪਾਵਤ ਵਿੱਚ 180 ਮਿਲੀਮੀਟਰ, ਚੋਰਗਾਲੀਆ ਵਿੱਚ 149 ਮਿਲੀਮੀਟਰ, ਰੁਦਰਪੁਰ ਵਿੱਚ 127 ਮਿਲੀਮੀਟਰ, ਧਾਰੀ ਵਿਚ 105 ਮਿਲੀਮੀਟਰ, ਕਾਲਾਢੁੰਗੀ ਵਿੱਚ 97 ਮਿਲੀਮੀਟਰ, ਪਿਥੌਰਾਗੜ੍ਹ ਵਿੱਚ 93 ਮਿਲੀਮੀਟਰ, ਜਗੇਸ਼ਵਰ ਵਿੱਚ 89.50 ਮਿਲੀਮੀਟਰ, ਕਿਚਾ ਵਿੱਚ 85 ਮਿਲੀਮੀਟਰ, ਸੀਤਲਖੇਤ ਵਿੱਚ 75.5 ਮਿਲੀਮੀਟਰ, ਕਨਾਲੀਚੀਨਾ ਵਿੱਚ 75 ਮਿਲੀਮੀਟਰ, ਬਨਬਾਸਾ ਵਿੱਚ 71 ਮਿਲੀਮੀਟਰ, ਸਲਟ ਵਿੱਚ 66.5 ਮਿਲੀਮੀਟਰ, ਸਿਤਾਰਗੰਜ ਵਿੱਚ 66 ਮਿਲੀਮੀਟਰ ਅਤੇ ਅਲਮੋੜਾ ਵਿੱਚ 60 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ - ਸੁੱਖਣਾ ਪੂਰੀ ਹੋਣ 'ਤੇ ਕਿਸਾਨ ਨੇ ਨੋਟਾਂ ਨਾਲ ਤੋਲਿਆ ਆਪਣਾ ਪੁੱਤ, ਮੰਦਰ ਨੂੰ ਦਾਨ ਕਰ ਦਿੱਤੇ ਸਾਰੇ ਪੈਸੇ
ਐਮਰਜੈਂਸੀ ਆਪ੍ਰੇਸ਼ਨ ਸੈਂਟਰ ਦੇ ਅਨੁਸਾਰ ਪਿਥੌਰਾਗੜ੍ਹ ਜ਼ਿਲ੍ਹੇ ਦੇ ਧਾਰਚੂਲਾ ਦੇ ਉੱਚ ਹਿਮਾਲੀਅਨ ਖੇਤਰ ਦੇ ਪਿੰਡ ਜਯੋਲਿੰਗਕਾਂਗ ਵਿੱਚ ਕੈਲਾਸ਼ ਚੋਟੀ ਦੇ ਦਰਸ਼ਨਾਂ ਲਈ ਗਏ ਪੰਜਾਬ ਦੇ ਜਲੰਧਰ ਦੇ ਰਹਿਣ ਵਾਲੇ ਸੈਲਾਨੀ ਦੀ ਆਕਸੀਜਨ ਦੀ ਘਾਟ ਕਾਰਨ ਮੌਤ ਹੋ ਗਈ। ਯਾਤਰੀ ਦੀ ਪਛਾਣ ਸਵਦੇਸ਼ ਨਨਚਾਹਲ ਵਜੋਂ ਹੋਈ ਹੈ। ਇਸ ਦੌਰਾਨ ਚੰਪਾਵਤ ਜ਼ਿਲ੍ਹੇ ਦੇ ਲੋਹਘਾਟ ਇਲਾਕੇ ਵਿੱਚ ਭਾਰੀ ਮੀਂਹ ਕਾਰਨ ਦੋ ਵੱਖ-ਵੱਖ ਘਟਨਾਵਾਂ ਵਿੱਚ ਦੋ ਔਰਤਾਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਲਾਪਤਾ ਹੋ ਗਿਆ। ਲੋਹਾਘਾਟ ਦੇ ਧੋਰਜਾ ਪਿੰਡ 'ਚ ਭਾਰੀ ਮੀਂਹ ਕਾਰਨ ਗਊਸ਼ਾਲਾ 'ਚ ਕੰਮ ਕਰਦੀ ਔਰਤ ਮਲਬੇ ਹੇਠਾਂ ਦੱਬ ਗਈ, ਜਿਸ ਦੀ ਪਛਾਣ 58 ਸਾਲਾ ਮਾਧਵੀ ਦੇਵੀ ਵਜੋਂ ਹੋਈ।
ਇਹ ਵੀ ਪੜ੍ਹੋ - ਰੂਹ ਕੰਬਾਊ ਵਾਰਦਾਤ: ਤੇਜ਼ਧਾਰ ਹਥਿਆਰ ਨਾਲ ਵੱਢ ਸੁੱਟੇ ਇੱਕੋ ਪਰਿਵਾਰ ਦੇ ਚਾਰ ਮੈਂਬਰ
ਇੱਕ ਹੋਰ ਘਟਨਾ ਲੋਹਘਾਟ ਦੇ ਪਿੰਡ ਮਟਿਆਨੀ ਵਿੱਚ ਵਾਪਰੀ, ਜਿੱਥੇ ਜ਼ਮੀਨ ਖਿਸਕਣ ਕਾਰਨ ਇੱਕ ਔਰਤ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਲਾਪਤਾ ਹੋ ਗਈ। ਮ੍ਰਿਤਕ ਔਰਤ ਦੀ ਪਛਾਣ 60 ਸਾਲਾ ਸ਼ਾਂਤੀ ਦੇਵੀ ਵਜੋਂ ਹੋਈ ਹੈ। ਘਟਨਾ 'ਚ ਜਗਦੀਸ਼ ਸਿੰਘ ਨਾਂ ਦਾ ਵਿਅਕਤੀ ਲਾਪਤਾ ਹੋ ਗਿਆ, ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਊਧਮ ਸਿੰਘ ਨਗਰ ਜ਼ਿਲ੍ਹੇ ਦੇ ਸਿਤਾਰਗੰਜ ਇਲਾਕੇ ਦੇ ਪਿੰਡ ਕੋਂਢਾ ਅਸ਼ਰਫ਼ ਵਿੱਚ ਆਪਣੇ ਖੇਤ ਵਿੱਚ ਚਾਰੇ ਦੀ ਵਾਢੀ ਕਰ ਰਿਹਾ 38 ਸਾਲਾ ਗੁਰਨਾਮ ਸਿੰਘ ਨਜ਼ਦੀਕੀ ਕੈਲਾਸ਼ ਨਦੀ ਦੇ ਤੇਜ਼ ਕਰੰਟ ਦੀ ਲਪੇਟ ਵਿੱਚ ਆ ਕੇ ਅਚਾਨਕ ਲਾਪਤਾ ਹੋ ਗਿਆ। ਆਪ੍ਰੇਸ਼ਨ ਸੈਂਟਰ ਅਨੁਸਾਰ, ਲਗਾਤਾਰ ਮੀਂਹ ਕਾਰਨ ਕਈ ਥਾਵਾਂ 'ਤੇ ਪਾਣੀ ਭਰ ਗਿਆ ਹੈ ਅਤੇ ਲਗਭਗ 500 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਣਾ ਪਿਆ ਹੈ।
ਇਹ ਵੀ ਪੜ੍ਹੋ - 200 ਰੁਪਏ ਦੇ ਨਿਵੇਸ਼ ਨੇ 4 ਮਹੀਨਿਆਂ 'ਚ ਮਜ਼ਦੂਰ ਨੂੰ ਬਣਾਇਆ ਕਰੋੜਪਤੀ, ਜਾਣੋ ਕਿਹੜਾ ਹੈ ਕਾਰੋਬਾਰ?
ਊਧਮ ਸਿੰਘ ਨਗਰ ਜ਼ਿਲ੍ਹੇ ਦੀ ਖਟੀਮਾ ਤਹਿਸੀਲ ਦੇ ਖੇਤਲਸੰਖਾਮ ਪਿੰਡ ਦੇ 34 ਪਰਿਵਾਰਾਂ ਦੇ 180 ਵਿਅਕਤੀਆਂ ਨੂੰ ਪਿੰਡ ਦੇ ਹੀ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਲਿਜਾਇਆ ਗਿਆ, ਜਦੋਂਕਿ ਨਾਨਕਮੱਤਾ ਖੇਤਰ ਦੇ ਵਿਛੂਆ ਅਤੇ ਟੁਕੜੀ ਪਿੰਡਾਂ ਦੇ 14 ਪਰਿਵਾਰਾਂ ਦੇ 70 ਵਿਅਕਤੀਆਂ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਵਿਛੂਆ ਲਿਜਾਇਆ ਗਿਆ। ਚੰਪਾਵਤ ਜ਼ਿਲ੍ਹੇ ਦੇ ਪੂਰਨਾਗਿਰੀ ਖੇਤਰ ਦੇ ਛੀਨੀਗੋਟ ਵਿੱਚ 25 ਵਿਅਕਤੀਆਂ ਨੂੰ ਰਾਹਤ ਕੈਂਪ ਵਿੱਚ ਰੱਖਿਆ ਗਿਆ, ਜਦੋਂ ਕਿ ਚੰਪਾਵਤ ਤਹਿਸੀਲ ਵਿੱਚ 200 ਵਿਅਕਤੀਆਂ ਨੂੰ ਰੈਣ ਬਸੇਰੇ ਵਿੱਚ, 50 ਵਿਅਕਤੀਆਂ ਨੂੰ ਸਰਕਾਰੀ ਇੰਟਰ ਕਾਲਜ ਸਵਾਲਾ ਵਿੱਚ ਅਤੇ 110 ਵਿਅਕਤੀਆਂ ਨੂੰ ਅਮੋਦੀ ਵਿੱਚ ਰੱਖਿਆ ਗਿਆ ਹੈ। ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਖਾਣ-ਪੀਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਭਾਰੀ ਮੀਂਹ ਕਾਰਨ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਕਾਰਨ ਰਾਸ਼ਟਰੀ ਰਾਜ ਮਾਰਗਾਂ ਸਮੇਤ ਸੂਬੇ ਦੀਆਂ ਲਗਭਗ 478 ਸੜਕਾਂ ਆਵਾਜਾਈ ਲਈ ਬੰਦ ਹੋ ਗਈਆਂ ਹਨ, ਜਿਸ ਨਾਲ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ।
ਇਹ ਵੀ ਪੜ੍ਹੋ - ਤੰਦੂਰੀ ਰੋਟੀ ਖਾਣ ਵਾਲੇ ਲੋਕ ਹੋਣ ਸਾਵਧਾਨ, ਵੀਡੀਓ ਵੇਖ ਤੁਸੀਂ ਵੀ ਲਓਗੇ 'ਕਚੀਚੀਆਂ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੰਮੂ ਕਸ਼ਮੀਰ ਮੁਕਾਬਲੇ 'ਚ ਸ਼ਹੀਦ ਹੋਇਆ ਹਿਮਾਚਲ ਦਾ ਜਵਾਨ
NEXT STORY