ਦਸੂਹਾ (ਝਾਵਰ/ਨਾਗਲਾ)- ''ਯੁੱਧ ਨਸ਼ਿਆਂ ਵਿਰੁੱਧ'' ਤਹਿਤ ਏ . ਐੱਸ. ਆਈ. ਮਹਿੰਦਰ ਸਿੰਘ ਸਮੇਤ ਸਾਥੀ ਕਰਮਚਾਰੀ ਪ੍ਰਾਈਵੇਟ ਗੱਡੀ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਬਲੱਗਣ ਚੌਂਕ ਤੋਂ ਪਿੰਡ ਬਲੱਗਣ, ਜਲੋਟਾ ਆਦਿ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਸ ਪਾਰਟੀ ਬਲੱਗਣ ਰੋਡ ਬਿਜਲੀ ਘਰ ਦੇ ਕੋਲ ਪੁੱਜੀ ਤਾਂ ਸਾਹਮਣੇ ਤੋਂ ਇਕ ਵਿਆਕਤੀ ਪੈਦਲ ਆਉਂਦਾ ਵਿਖਾਈ ਦਿੱਤਾ, ਜੋ ਪੁਲਸ ਪਾਰਟੀ ਨੂੰ ਵੇਖ ਕੇ ਬਿਜਲੀ ਘਰ ਵੱਲ ਨੂੰ ਤੇਜ ਕਦਮੀ ਤੁਰ ਪਿਆ। ਏ. ਐੱਸ. ਆਈ. ਦੇ ਵੇਖਦੇ ਵੇਖਦੇ ਆਪਣੀ ਪਹਿਨੀ ਪੈਂਟ ਦੀ ਸੱਜੀ ਜੇਬ ਵਿਚੋਂ ਇਕ ਮੋਮੀ ਲਿਫ਼ਾਫ਼ਾ ਕੱਢ ਕੇ ਗੇਟ ਨਾਲ ਸੁੱਟ ਦਿੱਤਾ ਅਤੇ ਕੰਧ ਕੋਲ ਲੁਕਣ ਲੱਗਾ।
ਇਹ ਵੀ ਪੜ੍ਹੋ: ਜਲੰਧਰ ਦੀ ਆਬੋ ਹਵਾ ਹੋਈ ਜ਼ਹਿਰੀਲੀ! ਵੱਧਣ ਲੱਗੀਆਂ ਗੰਭੀਰ ਬੀਮਾਰੀਆਂ, ਇੰਝ ਕਰੋ ਬਚਾਅ
ਜਿਸ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਮਨਜੀਤ ਸਿੰਘ ਵਾਸੀ ਬੰਗਾਲੀਪੁਰ ਥਾਣਾ ਦਸੂਹਾ ਦੱਸਿਆ ਮੁਸਮੀ ਉਕਤ ਵੱਲੋਂ ਸੁੱਟੇ ਹੋਏ ਬਜਨਦਾਰ ਲਿਫ਼ਾਫ਼ੇ ਦੀ ਤਲਾਸ਼ੀ ਕਰਨ 'ਤੇ ਲਿਫ਼ਾਫ਼ੇ ਵਿਚੋਂ ਖੁੱਲ੍ਹੀਆਂ 120 ਨਸ਼ੀਲੀਆਂ ਗੋਲ਼ੀਆਂ ਬਰਾਮਦ ਹੋਈਆਂ। ਜਿਸ 'ਤੇ ਮੁਕੱਦਮਾ ਦਰਜ ਕਰਕੇ ਉਸ ਨੁੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਸੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ ਔਰਤ ਦਾ ਬੇਰਹਿਮੀ ਨਾਲ ਕਤਲ! ਖੇਤਾਂ 'ਚ ਇਸ ਹਾਲ 'ਚ ਲਾਸ਼ ਵੇਖ ਲੋਕਾਂ ਦੇ ਉੱਡੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਲੱਖਾਂ ਪੈਨਸ਼ਨ ਧਾਰਕਾਂ ਲਈ ਅਹਿਮ ਖ਼ਬਰ, ਜਾਰੀ ਹੋਏ ਨਵੇਂ ਹੁਕਮ
NEXT STORY