ਲੁਧਿਆਣਾ (ਰਾਜ/ਸਿਆਲ): ਪੰਜਾਬ ਪੁਲਸ ਦੀ ਸਾਖ 'ਤੇ ਇਕ ਦਾਗ ਲੱਗ ਗਿਆ ਹੈ। ਲੁਧਿਆਣਾ ਦੇ ਲਾਡੋਵਾਲ ਥਾਣੇ ਵਿਚ ਤਾਇਨਾਤ ਏ. ਐੱਸ. ਆਈ. ਮੇਜਰ ਸਿੰਘ 'ਤੇ ਕੇਂਦਰੀ ਜੇਲ੍ਹ ਅੰਦਰ ਬੰਦ ਇਕ ਤਸਕਰ ਦੀ ਮਦਦ ਨਾਲ ਜੇਲ੍ਹ ਵਿਚ ਹੀ ਤੰਬਾਕੂ ਦੀ ਤਸਕਰੀ ਕਰਵਾਉਣ ਦਾ ਦੋਸ਼ ਲੱਗਿਆ ਹੈ। ਮਾਮਲਾ ਸਾਹਮਣੇ ਆਉਂਦਿਆਂ ਹੀ ਵਿਭਾਗ ਵਿਚ ਤਰਥੱਲੀ ਮੱਚ ਗਈ ਤੇ ਮੁਲਜ਼ਮ ਏ. ਐੱਸ.ਆਈ. ਦੇ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ 7 ਵਿਚ ਐੱਫ. ਆਈ. ਆਰ. ਦਰਜ ਕਰ ਲਈ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਹੋਣ ਜਾ ਰਿਹੈ ਵੱਡਾ ਐਲਾਨ! ਤਰਨਤਾਰਨ ਨਤੀਜਿਆਂ ਮਗਰੋਂ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ
ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਮੁਲਜ਼ਮ ਸੁਖਦੇਵ ਸਿੰਘ ਸੁੱਖਾ ਜ਼ਰੀਏ ਏ. ਐੱਸ. ਆਈ. ਨੇ ਤੰਬਾਕੂ ਭਿਜਵਾਉਣ ਦੀ ਕੋਸ਼ਿਸ਼ ਕੀਤੀ, ਉਸ ਨੂੰ ਚਾਰ ਦਿਨ ਪਹਿਲਾਂ ਇਸੇ ਏ. ਐੱਸ. ਆਈ. ਨੇ ਨਾਜਾਇਜ਼ ਸ਼ਰਾਬ ਤਸਕਰੀ ਦੇ ਕੇਸ ਵਿਚ ਗ੍ਰਿਫ਼ਤਾਰ ਕੀਤਾ ਸੀ। 12 ਨਵੰਬਰ ਨੂੰ ਉਸ ਨੂੰ ਸ਼ਰਾਬ ਤਸਕਰੀ ਕੇਸ ਵਿਚ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜਿਆ ਗਿਆ ਸੀ। ਜੇਲ੍ਹ ਵਿਚ ਸਾਮਾਨ ਦੀ ਰੂਟੀਨ ਚੈਕਿੰਗ ਦੌਰਾਨ ਜਦੋਂ ਮੁਲਾਜ਼ਮਾਂ ਨੇ ਉਸ ਦੇ ਬੈਗ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ ਇਕ ਕਿੱਲੋ ਤੰਬਾਕੂ ਬਰਾਮਦ ਹੋਇਆ।
ਇਹ ਖ਼ਬਰ ਵੀ ਪੜ੍ਹੋ - ਜ਼ੋਰਦਾਰ ਧਮਾਕੇ ਨਾਲ ਕੰਬਿਆ ਪੰਜਾਬ ਦਾ ਇਹ ਇਲਾਕਾ! ਗੈਸ ਲੀਕ ਹੋਣ ਕਾਰਨ ਵਾਪਰਿਆ ਹਾਦਸਾ
ਪੁਲਸ ਬਿਆਨ ਵਿਚ ਡਿਪਟੀ ਸੁਪਰੀਡੰਟ ਦੌਲਤ ਰਾਮ ਦੌਲਤ ਰਾਮ ਨੇ ਦੱਸਿਆ ਕਿ ਪੁੱਛਗਿੱਛ ਵਿਚ ਸੁੱਖਾ ਨੇ ਖ਼ੁਲਾਸਾ ਕੀਤਾ ਕਿ ਇਹ ਬੈਗ ਉਸ ਨੂੰ ਏ. ਐੱਸ. ਆਈ. ਮੇਜਰ ਸਿੰਘ ਨੇ ਖ਼ੁਦ ਦਿੱਤਾ ਸੀ ਤੇ ਕਿਹਾ ਸੀ ਕਿ ਜੇਲ੍ਹ ਅੰਦਰੋਂ ਕੋਈ ਇਸ ਨੂੰ ਲੈ ਲਵੇਗਾ। ਸੁੱਖਾ ਨੇ ਇਹ ਵੀ ਕਿਹਾ ਕਿ ਉਸ ਬੈਗ ਵਿਚ ਕੀ ਹੈ ਇਸ ਦੀ ਜਾਣਕਾਰੀ ਨਹੀਂ ਸੀ। ਇਸ ਮਗਰੋਂ ਜੇਲ੍ਹ ਪ੍ਰਸ਼ਾਸਨ ਨੇ ਪੁਲਸ ਨੂੰ ਸੂਚਨਾ ਦਿੱਤੀ ਤੇ ਮੁਲਜ਼ਮ ਏ. ਐੱਸ. ਆਈ. ਮੇਜਰ ਸਿੰਘ ਦੇ ਸੁੱਖਾ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਗੈਂਗਸਟਰ ਸੁੱਖ ਭਿਖਾਰੀਵਾਲ ਅਦਾਲਤ ’ਚ ਪੇਸ਼, ਮਿਲਿਆ ਪੰਜ ਦਿਨ ਦਾ ਰਿਮਾਂਡ
NEXT STORY