ਜਲੰਧਰ (ਵੈੱਬ ਡੈਸਕ)- ਤਰਨਤਾਰਨ ਜ਼ਿਮਨੀ ਚੋਣ ਦੇ ਨਤੀਜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਚੋਣ ਦੇ ਨਤੀਜੇ ਵਿਚ ਆਮ ਆਦਮੀ ਪਾਰਟੀ ਨੇ ਜਿੱਥੇ ਵੱਡੀ ਲੀਡ ਨਾਲ ਜਿੱਤ ਦਰਜ ਕੀਤੀ ਹੈ, ਉਥੇ ਹੀ ਕਾਂਗਰਸ ਅਤੇ ਵਾਰਿਸ ਪੰਜਾਬ ਦੇ ਉਮੀਦਵਾਰਾਂ ਨੂੰ ਪਛਾਣ ਕੇ ਅਕਾਲੀ ਦਲ ਨੇ ਦੂਜੇ ਨੰਬਰ 'ਤੇ ਜਿੱਤ ਦਰਜ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਕਾਂਗਰਸ ਨੂੰ ਪਛਾੜਦੇ ਹੋਏ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਖਾਲਸਾ ਨੇ ਤੀਜੇ ਨੰਬਰ 'ਤੇ ਜਿੱਤ ਦਰਜ ਕੀਤੀ। ਕਾਂਗਰਸ ਪਾਰਟੀ ਚੌਥੇ ਨੰਬਰ 'ਤੇ ਰਹੀ। ਸਾਹਮਣੇ ਆਏ ਚੋਣ ਨਤੀਜਿਆਂ ਵਿਚ ਦਿਲਚਸਪ ਗੱਲ ਇਹ ਰਹੀ ਕਿ ਤਰਨਤਾਰਨ ਦੀ ਜਨਤਾ ਨੇ 'ਉਪਰੋਕਤ' ਪਾਰਟੀਆਂ 'ਚੋਂ ਕੋਈ ਨਹੀਂ ਯਾਨੀ ਨੋਟਾ 'ਤੇ ਜੰਮ ਕੇ ਬਟਨ ਦਬਾਇਆ ਹੈ।
ਇਹ ਵੀ ਪੜ੍ਹੋ: ਤਰਨਤਾਰਨ ਜ਼ਿਮਨੀ ਚੋਣ ਦੇ ਨਤੀਜਿਆਂ ਨੇ ਕੀਤਾ ਹੈਰਾਨ, ਕਾਂਗਰਸ ਤੇ ਭਾਜਪਾ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ
ਜ਼ਿਮਨੀ ਚੋਣ ਨਤੀਜੇ ਵਿਚ ਨੋਟਾ 9 ਉਮੀਦਵਾਰਾਂ ਨੂੰ ਪਛਾੜ ਕੇ ਅੱਗੇ ਨਿਕਲ ਗਿਆ। ਇਸ ਵਾਰ ਨੋਟਾ ਨੂੰ 600 ਤੋਂ ਵੱਧ ਵੋਟਰਾਂ ਨੇ ਆਪਣੀ ਪਹਿਲੀ ਪਸੰਦ ਚੁਣਿਆ। ਯਾਨੀ 609 ਅਜਿਹੇ ਵੋਟਰ ਸਨ, ਜਿਨ੍ਹਾਂ ਨੂੰ ਪਾਰਟੀਆਂ ਦੇ ਉਮੀਦਵਾਰ ਪਸੰਦ ਨਹੀਂ ਸਨ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਆਪਣੀ ਵੋਟ ਨੋਟਾ ਨੂੰ ਦਿੱਤੀ। ਇਹ ਜਾਣਕਾਰੀ ਸੂਬਾ ਚੋਣ ਕਮਿਸ਼ਨ ਵੱਲੋਂ ਸਾਂਝੇ ਕੀਤੇ ਗਏ ਅੰਕੜਿਆਂ ਤੋਂ ਮਿਲੀ ਹੈ। ਤਰਨਤਾਰਨ ’ਚ ਮੰਗਲਵਾਰ ਨੂੰ ਜ਼ਿਮਨੀ ਚੋਣ ਹੋਈ, ਜਿਸ ਦੇ ਨਤੀਜਿਆਂ ਦਾ ਐਲਾਨ ਅੱਜ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਪੰਜਾਬ 'ਚ ED ਦੀ ਵੱਡੀ ਕਾਰਵਾਈ! ਨਾਮੀ ਐਕਸਪੋਰਟਰ ਦੇ ਘਰ, ਦਫ਼ਤਰ ਤੇ ਫੈਕਟਰੀ 'ਤੇ ਕੀਤੀ ਰੇਡ
ਇਨ੍ਹਾਂ ਆਜ਼ਾਦ ਉਮੀਦਵਾਰਾਂ ਨੂੰ ਨੋਟਾ ਨੇ ਪਛਾੜਿਆ
ਹਰਬਿੰਦਰ ਕੌਰ-547
ਨੀਟੂ ਸ਼ਟਰਾਂਵਾਲਾ-464
ਵਿਜੇ ਕੁਮਾਰ-457
ਜਸਵੰਤ ਸਿੰਘ ਸੋਹਲ- 147
ਸ਼ਾਮ ਲਾਲ ਗਾਂਧੀ-123
ਅਰੁਣ ਕੁਮਾਰ ਖੁਰਮੀ ਰਾਜਪੂਤ-113
ਹਰਪਾਲ ਸਿੰਘ ਬੰਗੂ- 104
ਐਡਵੋਕੇਟ ਕੋਮਲਪ੍ਰੀਤ ਸਿੰਘ- 68
ਨਾਇਬ ਸਿੰਘ-64
ਇਹ ਵੀ ਪੜ੍ਹੋ: ਤਰਨਤਾਰਨ ਜ਼ਿਮਨੀ ਚੋਣ 'ਚ 'ਆਪ' ਦੀ ਵੱਡੀ ਜਿੱਤ 'ਤੇ ਧਾਲੀਵਾਲ ਦਾ ਬਿਆਨ, ਵੜਿੰਗ ਨੂੰ ਸੁਣਾਈਆਂ ਖ਼ਰੀਆਂ-ਖ਼ਰੀਆਂ
'ਆਪ' ਪਹਿਲੇ, ਅਕਾਲੀ ਦਲ ਦੂਜੇ, ਵਾਰਿਸ ਪੰਜਾਬ ਦੇ ਤੀਜੇ ਤੇ ਕਾਂਗਰਸ ਰਹੀ ਚੌਥੇ ਨੰਬਰ 'ਤੇ
ਆਮ ਆਦਮੀ ਪਾਰਟੀ- 42649
ਅਕਾਲੀ ਦਲ- 30558
ਵਾਰਸ ਪੰਜਾਬ ਦੇ-19620
ਕਾਂਗਰਸ-15078
ਭਾਜਪਾ-6239
ਇਹ ਵੀ ਪੜ੍ਹੋ: ਜਲੰਧਰ ਦੇ ਜਿਊਲਰੀ ਸ਼ਾਪ ਡਕੈਤੀ ਮਾਮਲੇ 'ਚ ਖੁੱਲ੍ਹੇ ਹੋਰ ਵੱਡੇ ਰਾਜ਼! ਮੋਬਾਇਲ ਦੁਕਾਨ ਮਾਲਕ ਦਾ ਨਾਂ ਆਇਆ ਸਾਹਮਣੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੌਣ ਹਨ ਤਰਨਤਾਰਨ ਜ਼ਿਮਨੀ ਚੋਣ ਜਿੱਤਣ ਵਾਲੇ ਹਰਮੀਤ ਸਿੰਘ ਸੰਧੂ, ਜਾਣੋ ਕੀ ਹੈ ਪਿਛੋਕੜ
NEXT STORY