ਲੁਧਿਆਣਾ (ਹਿਤੇਸ਼) : ਕਮਿਸ਼ਨਰ ਪਰਦੀਪ ਸੱਭਰਵਾਲ ਵੱਲੋਂ ਕੋਰੋਨਾ ਤੋਂ ਬਚਾਅ ਲਈ ਜੋ ਗਾਈਡ ਲਾਈਨਜ਼ ਜਾਰੀ ਕੀਤੀਆਂ ਗਈਆਂ ਹਨ, ਉਨ੍ਹਾਂ 'ਚ ਨਗਰ ਨਿਗਮ 'ਚ ਆਉਣ ਵਾਲੇ ਲੋਕਾਂ ਤੋਂ ਇਲਾਵਾ ਸਾਰੇ ਮੁਲਾਜ਼ਮਾਂ ਲਈ ਮਾਸਕ ਪਹਿਨਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਐਂਟਰੀ ਗੇਟ ’ਤੇ ਥਰਮਲ ਸਕੈਨਿੰਗ ਤੋਂ ਬਾਅਦ ਸੈਨੇਟਾਈਜ਼ ਕਰਨ ਦੇ ਨਾਲ ਹੀ ਸਮਾਜਿਕ ਦੂਰੀ ਬਣਾਈ ਰੱਖਣ ਦੀ ਸ਼ਰਤ ਹੈ। ਕਮਿਸ਼ਨਰ ਨੇ ਇਹ ਵੀ ਕਿਹਾ ਕਿ ਕਿਸੇ ਵੀ ਮੀਟਿੰਗ 'ਚ ਘੱਟ ਤੋਂ ਘੱਟ ਲੋਕਾਂ ਦੀ ਮੌਜੂਦਗੀ ਹੋਣਾ ਯਕੀਨੀ ਬਣਾਉਣ ਤੋਂ ਇਲਾਵਾ ਆਨਲਾਈਨ ਮੀਟਿੰਗ ਕਰਨ ਨੂੰ ਪਹਿਲ ਦਿੱਤੀ ਜਾਵੇ।
ਸ਼ਿਕਾਇਤ ਦਰਜ ਕਰਨ ਲਈ ਈ-ਮੇਲ ਅਤੇ ਹੈਲਪਲਾਈਨ ਨੰਬਰ ਜਾਰੀ
ਕਮਿਸ਼ਨਰ ਵੱਲੋਂ ਜਾਰੀ ਆਰਡਰ ’ਚ ਲਿਖਿਆ ਗਿਆ ਹੈ ਕਿ ਮੁਲਾਜ਼ਮਾਂ ਨੂੰ ਕੋਰੋਨਾ ਤੋਂ ਬਚਾਉਣ ਵਾਂਗ ਲੋਕਾਂ ਦੀ ਸਹੂਲਤ ਲਈ ਸਰਕਾਰੀ ਕੰਮ ਜਾਰੀ ਰੱਖਣਾ ਵੀ ਜ਼ਰੂਰੀ ਹੈ। ਹਾਲਾਂਕਿ ਸਿਰਫ ਜ਼ਰੂਰੀ ਕੰਮਾਂ ਲਈ ਲੋਕਾਂ ਨੂੰ ਦਫ਼ਤਰ 'ਚ ਦਾਖਲਾ ਮਿਲੇਗਾ। ਜਿੱਥੋਂ ਤੱਕ ਸ਼ਿਕਾਇਤਾਂ ਦਾ ਸਵਾਲ ਹੈ, ਉਸ ਦੇ ਲਈ ਈ-ਮੇਲ ਅਤੇ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ। ਇਸ ਕੰਮ ਦੇ ਲਈ ਦਫ਼ਤਰ ਦੇ ਬਾਹਰ ਸ਼ਿਕਾਇਤ ਬਾਕਸ ਵੀ ਲਾਇਆ ਜਾਵੇਗਾ।
ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਦੇ 7 ਨਵੇਂ ਮਰੀਜ਼ਾਂ ਦੀ ਪੁਸ਼ਟੀ
NEXT STORY