ਲੁਧਿਆਣਾ (ਰਿਸ਼ੀ)-ਭਦੌੜ ਹਾਊਸ ਵਿਚ ਢਾਬੇ ਦੇ ਬਹਾਨੇ ਨਾਜਾਇਜ਼ ਤੌਰ 'ਤੇ ਓਪਨ ਬਾਰ ਚਲਾ ਰਹੇ ਪਿਸ਼ੌਰੀ ਢਾਬੇ 'ਤੇ ਸ਼ੁੱਕਰਵਾਰ ਦੇਰ ਰਾਤ ਏ. ਸੀ. ਪੀ. ਸਚਿਨ ਗੁਪਤਾ ਵੱਲੋਂ ਰੇਡ ਕੀਤੀ ਗਈ ਅਤੇ ਢਾਬਾ ਮਾਲਕ ਸਮੇਤ ਨਾਜਾਇਜ਼ ਰੂਪ ਨਾਲ ਸ਼ਰਾਬ ਪੀ ਰਹੇ 9 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਥਾਣਾ ਕੋਤਵਾਲੀ ਵਿਚ ਪਰਚਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਏ. ਸੀ. ਪੀ. ਨਾਰਥ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਢਾਬਾ ਮਾਲਕ ਜੁਬੇਰ ਆਲਮ ਅਤੇ ਗਾਹਕਾਂ ਦੀ ਪਛਾਣ ਅਸ਼ਵਨੀ ਕੁਮਾਰ ਨਿਵਾਸੀ ਨੂਰਵਾਲਾ ਰੋਡ, ਵਰਿੰਦਰ ਕੁਮਾਰ ਨਿਵਾਸੀ ਹੈਬੋਵਾਲ ਕਲਾਂ, ਰਾਜ ਕੁਮਾਰ ਨਿਵਾਸੀ ਸਲੇਮ ਟਾਬਰੀ, ਦੇਬੂ ਨਿਵਾਸੀ ਕਾਕੋਵਾਲ ਰੋਡ, ਮਨਜੀਤ ਸਿੰਘ ਨਿਵਾਸੀ ਅਮਰਪੁਰਾ, ਅਸ਼ਵਨੀ ਕੁਮਾਰ ਨਿਵਾਸੀ ਸਲੇਮ ਟਾਬਰੀ, ਰਾਕੇਸ਼ ਕੁਮਾਰ ਨਿਵਾਸੀ ਵਿਸ਼ਣੂ ਪੁਰੀ, ਸ਼ੇਖਰ ਸ਼ਰਮਾ ਨਿਵਾਸੀ ਸਰਦਾਰ ਨਗਰ ਅਤੇ ਮੁਨੀਸ਼ ਨਿਵਾਸੀ ਸਰਦਾਰ ਨਗਰ ਵਜੋਂ ਹੋਈ ਹੈ।
ਪੁਲਸ ਨੂੰ ਸ਼ੁੱਕਰਵਾਰ ਰਾਤ ਨੂੰ ਸੂਚਨਾ ਮਿਲੀ ਸੀ ਕਿ ਉਕਤ ਮੁਲਜ਼ਮ ਨਾਜਾਇਜ਼ ਰੂਪ ਨਾਲ ਅਹਾਤਾ ਚਲਾ ਰਿਹਾ ਹੈ। ਮੁਲਜ਼ਮ ਕੋਲ ਪੰਜਾਬ ਸਰਕਾਰ ਤੋਂ ਅਹਾਤਾ ਚਲਾਉਣ ਦਾ ਕੋਈ ਲਾਇਸੈਂਸ ਨਹੀਂ ਹੈ ਤੇ ਸਰਕਾਰ ਨੂੰ ਚੂਨਾ ਲਾ ਰਿਹਾ ਹੈ, ਜਿਸ 'ਤੇ ਪੁਲਸ ਨੇ ਸਖਤ ਕਾਰਵਾਈ ਕਰਦੇ ਹੋਏ ਮਾਲਕ ਸਮੇਤ ਗਾਹਕਾਂ ਨੂੰ ਦਬੋਚ ਲਿਆ।
ਵਿਆਹੁਤਾ ਨਾਲ ਸਮੂਹਿਕ ਜਬਰ-ਜ਼ਨਾਹ, 3 ਖਿਲਾਫ ਮਾਮਲਾ ਦਰਜ
NEXT STORY