ਚੰਡੀਗੜ੍ਹ (ਪਾਲ) : ਚੰਡੀਗੜ੍ਹ ਸਥਿਤ ਜੀ. ਐੱਮ. ਸੀ. ਐੱਚ.-32 ਵਿਚ ਓ. ਪੀ. ਡੀ. ਖੁੱਲ੍ਹਣ ਲਈ ਅਜੇ ਹੋਰ ਇੰਤਜ਼ਾਰ ਕਰਨਾ ਪਵੇਗਾ। ਡਾਇਰੈਕਟਰ ਡਾ. ਜਸਬਿੰਦਰ ਕੌਰ ਦਾ ਕਹਿਣਾ ਹੈ ਕਿ ਕੋਰੋਨਾ ਮਰੀਜ਼ਾਂ ਵਿਚ ਕਮੀ ਆ ਰਹੀ ਹੈ ਅਤੇ ਅਸੀਂ ਅਜੇ ਲਗਾਤਾਰ ਸਹੂਲਤਾਂ ਵਧਾ ਰਹੇ ਹਾਂ। ਅਸੀਂ ਪਹਿਲਾਂ ਰੂਟੀਨ ਸਰਜਰੀ ਸ਼ੁਰੂ ਕਰਨ ਜਾ ਰਹੇ ਹਾਂ, ਜਿਸ ਸਬੰਧੀ ਅਸੀਂ ਮੀਟਿੰਗ ਕਰ ਰਹੇ ਹਾਂ। ਕੋਵਿਡ ਕਾਰਨ ਸਿਰਫ਼ ਅਮਰਜੈਂਸੀ ਸਰਜਰੀ ਹੀ ਕੀਤੀ ਜਾ ਰਹੀ ਸੀ।
ਹੁਣ ਰੂਟੀਨ ਸਰਜਰੀ ਨੂੰ ਅਸੀਂ ਅਹਿਮੀਅਤ ਦੇ ਰਹੇ ਹਾਂ। ਜਦੋਂ ਤੱਕ ਮਰੀਜ਼ਾਂ ਦੀ ਗਿਣਤੀ ਅਤੇ ਇਨਫੈਕਸ਼ਨ ਦਰ ਬਹੁਤ ਘੱਟ ਨਹੀਂ ਹੋ ਜਾਂਦੀ, ਓ. ਪੀ. ਡੀ. ਖੋਲ੍ਹਣ ਸਬੰਧੀ ਅਜੇ ਨਹੀਂ ਸੋਚਿਆ ਜਾ ਸਕਦਾ। ਅਸੀਂ ਲਗਾਤਾਰ ਆਨਲਾਈਨ ਅਤੇ ਟੈਲੀ ਕੰਸਲਟੇਸ਼ਨ ਨਾਲ ਮਰੀਜ਼ਾਂ ਨੂੰ ਦੇਖ ਰਹੇ ਹਾਂ।
ਹਲਕਾ ਉੜਮੁੜ ਟਾਂਡਾ ’ਚ ਸ਼੍ਰੋਅਦ ਬਾਦਲ ਨੂੰ ਝਟਕਾ, ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਸ਼੍ਰੋਅਦ ਢੀਂਡਸਾ ਗਰੁੱਪ ’ਚ ਸ਼ਾਮਲ
NEXT STORY