ਬਠਿੰਡਾ, (ਸੁਖਵਿੰਦਰ)- ਪੁਲਸ ਨੇ ਜੇਲ ’ਚ ਬੰਦ ਦੋ ਕੈਦੀਅਾਂ ਤੋਂ ਅਫ਼ੀਮ ਅਤੇ ਮੋਬਾਇਲ ਬਰਾਮਦ ਕਰ ਕੇ ਦੋਵਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਸ ਨੂੰ ਸੂਚਨਾ ਮਿਲੀ ਸੀ ਜੇਲ ’ਚ ਬੰਦ ਕੈਦੀ ਵਿਕਾਸ ਕੁਮਾਰ ਕੋਲ ਅਫ਼ੀਮ ਮੌਜੂਦ ਹੈ। ਜੇਲ ਪ੍ਰਸ਼ਾਸਨ ਵੱਲੋਂ ਸੂਚਨਾ ਦੇ ਆਧਾਰ ’ਤੇ ਮੁਲਜ਼ਮ ਦੀ ਤਲਾਸ਼ੀ ਲੈ ਕੇ ਉਸ ਕੋਲੋਂ 5 ਗ੍ਰਾਮ ਅਫ਼ੀਮ ਬਰਾਮਦ ਕੀਤੀ ਹੈ। ਪੁਲਸ ਨੇ ਸਹਾਇਕ ਸੁਪਰਡੈਂਟ ਬਿਨੈ ਟਾਕ ਦੀ ਸ਼ਿਕਾਇਤ ’ਤੇ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕਰ ਕੇ ਪਡ਼ਤਾਲ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਜੇਲ ਪ੍ਰਸ਼ਾਸਨ ਵੱਲੋਂ ਜੇਲ ’ਚ ਬੰਦ ਇਕ ਹੋਰ ਮੁਲਜ਼ਮ ਗੁਰਪ੍ਰੀਤ ਸਿੰਘ ਵਾਸੀ ਐੱਸ. ਬੀ. ਐੱਸ. ਨਗਰ ਕੋਲੋਂ ਇਕ ਮੋਬਾਇਲ ਬਰਾਮਦ ਕੀਤਾ ਹੈ। ਪੁਲਸ ਨੇ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦਾਤਰ ਮਾਰ ਕੇ ਅੌਰਤ ਦੇ ਕੰਨਾਂ ’ਚੋਂ ਵਾਲੀਆਂ ਝਪਟੀਆਂ
NEXT STORY