ਭੂੰਗਾ/ਹਰਿਅਾਣਾ, (ਭਟੋਆ, ਰਾਜਪੂਤ)- ਮੋਟਰਸਾਈਕਲ ’ਤੇ ਸਵਾਰ 2 ਲੁਟੇਰਿਆਂ ਵੱਲੋਂ ਦਾਤਰ ਮਾਰ ਕੇ ਇਕ ਅੌਰਤ ਦੇ ਕੰਨਾਂ ਵਿਚੋਂ ਵਾਲੀਆਂ ਝਪਟ ਕੇ ਫ਼ਰਾਰ ਹੋਣ ਦਾ ਸਮਾਚਾਰ ਮਿਲਿਆ ਹੈ।
ਜਾਣਕਾਰੀ ਦਿੰਦਿਆਂ ਕੁਲਵਿੰਦਰ ਕੌਰ ਪਤਨੀ ਨਿਰਮਲ ਸਿੰਘ ਵਾਸੀ ਭਟੋਲੀਆਂ ਨੇ ਦੱਸਿਆ ਕਿ ਸਮਾਧਾਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਭੂੰਗਾ ਤੋਂ ਪਿੰਡ ਭਟੋਲੀਆਂ ਨੂੰ ਕੋਈ ਸਾਧਨ ਨਾ ਮਿਲਣ ਕਰ ਕੇ ਮੈਂ ਅਤੇ ਮੇਰਾ 10 ਸਾਲ ਦਾ ਲਡ਼ਕਾ ਪੈਦਲ ਆਪਣੇ ਪਿੰਡ ਵਾਪਸ ਆ ਰਹੇ ਸੀ। ਜਦੋਂ ਅਸੀਂ ਲੱਕਡ਼ ਦੇ ਆਰੇ ਕੋਲ ਪਹੁੰਚੇ ਤਾਂ ਦੋ ਲੁਟੇਰੇ ਜੋ ਮੋਟਰਸਾਈਕਲ ’ਤੇ ਸਵਾਰ ਸਨ, ਨੇ ਉਨ੍ਹਾਂ ਨੂੰ ਜਬਰੀ ਰੋਕਿਆ ਅਤੇ ਦਾਤਰ ਦੀ ਨੋਕ ਮੇਰੇ ਸਿਰ ’ਤੇ ਮਾਰੀ, ਜਿਸ ਨਾਲ ਮੈਂ ਹੇਠਾਂ ਡਿਗ ਗਈ ਅਤੇ ਲੁਟੇਰਿਆਂ ਨੇ ਮੇਰੇ ਕੰਨਾਂ ਵਿਚੋਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ ਅਤੇ ਕਾਹਲਵਾਂ ਵੱਲ ਫ਼ਰਾਰ ਹੋ ਗਏ। ਉਸ ਨੇ ਦੱਸਿਆ ਕਿ ਇਸ ਲੁੱਟ ਸਬੰਧੀ ਪੁਲਸ ਚੌਕੀ ਭੂੰਗਾ ਨੂੰ ਸੂਚਨਾ ਦੇ ਦਿੱਤੀ ਗਈ ਹੈ।
ਕੀ ਕਹਿੰਦੇ ਹਨ ਪੁਲਸ ਚੌਕੀ
ਇੰਚਾਰਜ : ਪੁਲਸ ਚੌਕੀ ਭੂੰਗਾ ਦੇ ਇੰਚਾਰਜ ਏ. ਐੱਸ. ਆਈ. ਸਰਬਜੀਤ ਸਿੰਘ ਨਾਲ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਕਿਹਾ ਕਿ ਲੁਟੇਰਿਆਂ ਨੂੰ ਕਾਬੂ ਕਰਨ ਲਈ ਲੁੱਟ ਵਾਲੇ ਇਲਾਕੇ ਵਿਚ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੇਖੀ ਗਈ ਹੈ। ਲੁਟੇਰਿਆਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਨਾਕੇ ਲਾ ਦਿੱਤੇ ਗਏ ਹਨ। ਉਹ ਜਲਦ ਪੁਲਸ ਦੇ ਸ਼ਿਕੰਜੇ ਵਿਚ ਹੋਣਗੇ।
ਭਾਰੀ ਮਾਤਰਾ ’ਚ ਨਾਜਾਇਜ਼ ਸ਼ਰਾਬ ਬਰਾਮਦ, 5 ਕਾਬੂ
NEXT STORY