ਜਲੰਧਰ : ਜਲੰਧਰ ਦੇ ਸ਼ਹੀਦ ਭਗਤ ਯਾਦਗਾਰ ਹਾਲ 'ਚ ਪੁੱਜੇ ਸਿੱਖਿਆ ਮੰਤਰੀ ਓ. ਪੀ. ਸੋਨੀ ਦਾ ਅਧਿਆਪਕ ਯੂਨੀਅਨ ਵਲੋਂ ਜਮ ਕੇ ਵਿਰੋਧ ਕੀਤਾ ਗਿਆ। ਇਸ ਦੌਰਾਨ ਓ. ਪੀ. ਸੋਨੀ ਨੂੰ ਕਾਲੀਆ ਝੰਡੀਆਂ ਵੀ ਦਿਖਾਈਆਂ ਗਈਆਂ ਅਤੇ ਉਨ੍ਹਾਂ ਖਿਲਾਫ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ। ਦੱਸਣਯੋਗ ਹੈ ਕਿ ਅਧਿਆਪਕਾਂ ਦੀਆਂ ਤਨਖਾਹਾਂ 'ਚ ਕੀਤੀ ਗਈ ਕਟੌਤੀ ਨੂੰ ਲੈ ਕੇ ਅਧਿਆਪਕ ਨਾਰਾਜ਼ ਚੱਲ ਰਹੇ ਹਨ, ਜਿਸ ਕਰਕੇ ਅੱਜ ਓ. ਪੀ. ਸੋਨੀ ਦਾ ਜਲੰਧਰ ਵਿਖੇ ਵਿਰੋਧ ਕੀਤਾ ਗਿਆ। ਇਸ ਮੌਕੇ ਪੁਲਸ ਅਤੇ ਬੱਚਿਆਂ ਦੇ ਮਾਪਿਆਂ ਵਿਚਾਲੇ ਧੱਕਾਮੁੱਕੀ ਹੋ ਗਈ, ਜਿਸ ਕਾਰਨ ਪੁਲਸ ਨੂੰ ਭਾਰੀ ਮੁਸ਼ੱਕਤ ਦਾ ਸਾਹਮਣਾ ਕਰਨਾ ਪਿਆ।
ਪੰਜਾਬ ਵਿਧਾਨ ਸਭਾ ਸਪੀਕਰ ਵਲੋਂ ਖਹਿਰਾ ਨੂੰ 15 ਦਿਨਾਂ ਦਾ ਨੋਟਿਸ ਜਾਰੀ
NEXT STORY