ਜਲੰਧਰ (ਪੁਨੀਤ) : ਪਹਾੜਾਂ 'ਚ ਬਰਫ਼ਬਾਰੀ ਕਾਰਨ ਪੰਜਾਬ 'ਚ ਧੁੰਦ ਦਾ ਕਹਿਰ ਵਧੇਗਾ, ਜੋ ਕਿ ਜਨ-ਜੀਵਨ ’ਤੇ ਉਲਟ ਅਸਰ ਪਾਵੇਗਾ। ਇਸੇ ਕਾਰਨ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਯੈਲੋ ਅਤੇ ਕਈ ਜ਼ਿਲ੍ਹਿਆਂ 'ਚ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਦੇ ਅੱਧੇ ਤੋਂ ਜ਼ਿਆਦਾ ਜ਼ਿਲ੍ਹਿਆਂ ਲਈ ਜਾਰੀ ਕੀਤੇ ਗਏ ਓਰੇਂਜ ਅਲਰਟ ਮੁਤਾਬਕ ਵਾਹਨ ਚਾਲਕਾਂ ਨੂੰ ਖ਼ਾਸ ਤੌਰ ’ਤੇ ਸੰਭਲ ਕੇ ਚੱਲਣ ਦੀ ਲੋੜ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਵੱਡੀ ਵਾਰਦਾਤ, ਨੌਜਵਾਨ ਨੂੰ ਸ਼ਰੇਆਮ ਤੇਜ਼ਧਾਰ ਹਥਿਆਰ ਨਾਲ ਵੱਢਿਆ
ਵੱਧਦੀ ਧੁੰਦ ਕਾਰਨ ਸੜਕਾਂ ਅਤੇ ਖੁੱਲ੍ਹੇ ਮੈਦਾਨੀ ਇਲਾਕਿਆਂ ’ਤੇ ਇਸ ਦਾ ਪ੍ਰਭਾਵ ਜ਼ਿਆਦਾ ਰਹਿੰਦਾ ਹੈ, ਜਿਸ ਕਾਰਨ ਜਨ-ਜੀਵਨ ਪ੍ਰਭਾਵਿਤ ਹੋਵੇਗਾ। ਉੱਥੇ ਹੀ, ਬਰਫ਼ਬਾਰੀ ਕਾਰਨ ਪਹਾੜੀ ਇਲਾਕਿਆਂ ਨਾਲ ਲੱਗਦੇ ਜ਼ਿਲ੍ਹਿਆਂ 'ਚ ਠੰਡ ਦਾ ਅਸਰ ਵਧੇਗਾ। ਦੱਸ ਦੇਈਏ ਕਿ ਮੌਸਮ ਵਿਭਾਗ ਵੱਲੋਂ 27 ਦਸੰਬਰ ਦੌਰਾਨ ਪੰਜਾਬ, ਹਰਿਆਣਾ ਅਤੇ ਪੂਰਬੀ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਅਤੇ ਭਲਕੇ ਸਵੇਰ ਤੱਕ ਰਾਜਸਥਾਨ ਅਤੇ ਉੱਤਰੀ ਮੱਧ ਪ੍ਰਦੇਸ਼ 'ਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਧੁੰਦ ਕਾਰਨ ਫਿਰ ਹਾਦਸਾ, ਖੜ੍ਹੀਆਂ ਗੱਡੀਆਂ 'ਚ ਵੱਜਿਆ ਤੇਜ਼ ਰਫ਼ਤਾਰ ਟਰੱਕ (ਵੀਡੀਓ)
ਮੌਸਮ ਵਿਭਾਗ ਮੁਤਾਬਕ 2 ਦਿਨ ਉੱਚੇ ਇਲਾਕਿਆਂ ਵਿਚ ਹੋਈ ਹਲਕੀ ਬਰਫ਼ਬਾਰੀ ਤੋਂ ਬਾਅਦ ਹਿਮਾਚਲ ਸੀ ਲਹਿਰ ਦੀ ਲਪੇਟ ਵਿਚ ਆ ਗਏ ਹਨ। ਦੂਜੇ ਪਾਸੇ ਪੱਛਮੀ ਗੜਬੜੀ ਕਾਰਣ ਸੂਬੇ ਦੇ ਮੌਸਮ ਵਿਚ ਫਿਰ ਤੋਂ ਬਦਲਾਅ ਆ ਸਕਦਾ ਹੈ। 29 ਅਤੇ 30 ਦਸੰਬਰ ਨੂੰ ਜਿੱਥੇ ਪਹਾੜੀ ਇਲਾਕਿਆਂ ਵਿਚ ਬਰਫਬਾਰੀ ਅਤੇ ਮੀਂਹ ਦੇ ਆਸਾਰ ਬਣ ਰਹੇ ਹਨ। ਇਸ ਨਾਲ ਪੰਜਾਬ ਵਿਚ ਠੰਡ ਵੱਧਣੀ ਸੁਭਾਵਕ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਧੁੰਦ ਕਾਰਨ ਫਿਰ ਹਾਦਸਾ, ਖੜ੍ਹੀਆਂ ਗੱਡੀਆਂ 'ਚ ਵੱਜਿਆ ਤੇਜ਼ ਰਫ਼ਤਾਰ ਟਰੱਕ (ਵੀਡੀਓ)
NEXT STORY