ਲੁਧਿਆਣਾ (ਜ.ਬ.) : ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਸੂਬੇ ਦੇ ਅਧੀਨ ਤਾਇਨਾਤ ਮੈਡੀਕਲ, ਪੈਰਾਮੈਡੀਕਲ ਅਤੇ ਅਧਿਆਪਕ ਸਟਾਫ਼ ਨੂੰ ਆਪਣੇ ਨਿੱਜੀ ਵਾਹਨਾਂ ’ਚ ਫਸਟ ਏਡ ਕਿੱਟ ਰੱਖਣ ਨੂੰ ਜ਼ਰੂਰੀ ਕਰਾਰ ਦਿੱਤਾ ਹੈ ਤਾਂ ਕਿ ਰਸਤੇ ’ਚ ਜੇਕਰ ਕੋਈ ਵਿਅਕਤੀ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਉਸ ਨੂੰ ਤੁਰੰਤ ਮੁੱਢਲਾ ਇਲਾਜ ਮੁਹੱਈਆ ਕਰਵਾਇਆ ਜਾ ਸਕੇ। ਇਸ ਗੱਲ ਦੀ ਪੁਸ਼ਟੀ ਕਰਦਿਆਂ ਸਿਹਤ ਨਿਰਦੇਸ਼ਕ ਨੇ ਸਾਰੇ ਸਿਵਲ ਸਰਜਨਾਂ ਅਤੇ ਸਿਵਲ ਹਸਪਤਾਲਾਂ ਦੇ ਮੈਡੀਕਲ ਸੁਪਰੀਡੈਂਟਾਂ ਨੂੰ ਇਕ ਪੱਤਰ ਲਿਖ ਕੇ ਤੁਰੰਤ ਇਸ ’ਤੇ ਅਮਲ ਕਰਨ ਲਈ ਕਿਹਾ।
ਇਹ ਵੀ ਪੜ੍ਹੋ : ਵਿਆਹ ਵਾਲੇ ਦਿਨ ਹੀ ਮੇਕਅਪ ਨੂੰ ਲੈ ਕੇ ਪੈ ਗਿਆ ਸੀ ਪੰਗਾ, ਫਿਰ ਜੋ ਕੁੱਝ ਹੋਇਆ, ਯਕੀਨ ਨਹੀਂ ਕਰ ਸਕੋਗੇ
ਇਸ ਸਬੰਧੀ ਨਿਰਦੇਸ਼ ਜਾਰੀ ਕਰਦਿਆਂ ਸਾਰੇ ਸਿਵਲ ਸਰਜਨਾਂ ਨੂੰ ਆਪਣੇ-ਆਪਣੇ ਜ਼ਿਲ੍ਹੇ ’ਚ ਤਾਇਨਾਤ ਸਾਰੇ ਮੈਡੀਕਲ, ਪੈਰਾਮੈਡੀਕਲ ਅਤੇ ਅਧਿਆਪਕ ਸਟਾਫ਼ ਨੂੰ ਆਪਣੇ ਪੱਧਰ ’ਤੇ ਨਿਰਦੇਸ਼ ਜਾਰੀ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਸਟਾਫ਼ ਦੇ ਵਾਹਨਾਂ ’ਚ ਐਡਵਾਂਸ ਫਸਟ ਏਡ ਕਿੱਟ, ਪੈਰਾਮੈਡੀਕਲ ਅਤੇ ਟੀਚਰਾਂ ਲਈ ਵਾਹਨਾਂ ’ਚ ਬੇਸਿਕ ਫਸਟ ਏਡ ਕਿੱਟ ਜ਼ਰੂਰ ਹੋਣੀ ਚਾਹੀਦੀ ਹੈ। ਸਿਵਲ ਸਰਜਨ ਆਪਣੇ ਜ਼ਿਲ੍ਹੇ ਦੇ ਸਿੱਖਿਆ ਅਧਿਕਾਰੀਆਂ ਨੂੰ ਲਿਖ਼ਤੀ ਤੌਰ ’ਤੇ ਇਨ੍ਹਾਂ ਨਿਰਦੇਸ਼ਾਂ ਪ੍ਰਤੀ ਜਾਣੂੰ ਕਰਵਾਉਂਦੇ ਹੋਏ ਮੁੱਖ ਮੰਤਰੀ ਦੇ ਨਿਰਦੇਸ਼ਾਂ ਦੀ ਪਾਲਣਾ ਕਰਵਾਉਣਾ ਯਕੀਨੀ ਬਣਾਉਣ।
ਇਹ ਵੀ ਪੜ੍ਹੋ : ਤੜਫ਼ਦੇ ਬੰਦੇ ਨੂੰ ਸਟਰੈਚਰ 'ਤੇ ਪਾ ਦੌੜ ਗਏ ਮੁਲਜ਼ਮ, ਰੌਂਗਟੇ ਖੜ੍ਹੇ ਕਰਦੀ ਵਾਰਦਾਤ CCTV 'ਚ ਕੈਦ (ਤਸਵੀਰਾਂ)
ਕੀ ਹੋਵੇਗਾ ਫਸਟ ਏਡ ਕਿੱਟ ’ਚ
ਮੈਡੀਕਲ ਅਤੇ ਪੈਰਾਮੈਡੀਕਲ ਸਟਾਫ਼ ਲਈ ਐਡਵਾਂਸ ਫਸਟ ਏਡ ਕਿੱਟ ’ਚ 22 ਦਵਾਈਆਂ ਆਦਿ ਰੱਖਣ ਲਈ ਕਿਹਾ ਗਿਆ ਹੈ। ਇਨ੍ਹਾਂ ’ਚ ਪੈਰਾਸੀਟਾਮੋਲ, ਡਿਸਪ੍ਰਿਨ, ਕਾਂਬੀਫਲੇਮ, ਡਿਪਲੋਮਾਈਨ, ਸਿਟਰਾਜਿਨ, ਸਾਰਬਿਟ੍ਰੇਟ, ਅੰਪਲੋਡਿਪਾਈਨ 5 ਐੱਮ. ਜੀ., ਡੋਮਪੇਰੀਡੋਮ, ਇੰਜੈਕਸ਼ਨ ਡੈਕਸਾਮੇਥਾਸੋਨ, ਇੰਜੈਕਸ਼ਨ ਡੈਰੀਫਿਲੀਨ, ਡਿਕਲੋਫੈਂਨਸ ਅਤੇ ਬੈਂਡਏਡ ਤੋਂ ਇਲਾਵਾ ਕਨੂਲਾ ਨੰਬਰ 23, 2 ਐੱਮ. ਐੱਲ. ਅਤੇ 5 ਐੱਮ. ਐੱਲ. ਦੀ ਸਿਰਿੰਜ, ਮਾਈਕ੍ਰੋਪੋਰ, ਬੈਂਡੇਜ, ਗੌਜ, ਬਿਟਾਡਿਨ ਆਦਿ ਸ਼ਾਮਲ ਹਨ। ਦੂਜੇ ਪਾਸੇ ਬੇਸਿਕ ਫਸਟ ਏਡ ਕਿੱਟ ’ਚ 7 ਆਈਟਮਾਂ ਰੱਖੀਆਂ ਗਈਆਂ ਹਨ। ਇਨ੍ਹਾਂ ’ਚ ਬਿਟਾਡਿਨ, ਡਿਸਪ੍ਰਿਨ, ਕਾਂਬੀਫਲੇਮ ਦੀਆਂ ਗੋਲੀਆਂ, ਗੌਜ, ਬੈਂਡਏਡ, ਪੈਰਾਸੀਟਾਮੋਲ ਦੀਆਂ ਗੋਲੀਆਂ ਅਤੇ ਪੱਟੀਆਂ ਆਦਿ ਸ਼ਾਮਲ ਹਨ। ਸਿਹਤ ਅਧਿਕਾਰੀਆਂ ਮੁਤਾਬਕ ਇਨ੍ਹਾਂ ਨਿਰਦੇਸ਼ਾਂ ਤੋਂ ਬਾਅਦ ਲੋਕਾਂ ਨੂੰ ਕਾਫੀ ਲਾਭ ਹੋਵੇਗਾ। ਉਨ੍ਹਾਂ ਨੂੰ ਮੌਕੇ ’ਤੇ ਮੁੱਢਲਾ ਇਲਾਜ ਮੁਹੱਈਆ ਕਰਵਾਇਆ ਜਾ ਸਕੇਗਾ ਕਿਉਂਕਿ ਜ਼ਿਆਦਾਤਰ ਕੀਮਤਾਂ ਜਾਨਾਂ ਮੌਕੇ ’ਤੇ ਮੁੱਢਲਾ ਇਲਾਜ ਦੇ ਕੇ ਬਚਾਈਆਂ ਜਾ ਸਕਣਗੀਆਂ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸਮਰਾਲਾ-ਮਾਛੀਵਾੜਾ ਦੇ ਲੋਕਾਂ ਲਈ ਚੰਗੀ ਖ਼ਬਰ, ਸਤਲੁਜ ਪੁੱਲ ਤੱਕ ਸੜਕ ਨਿਰਮਾਣ ਨੂੰ ਮਿਲੀ ਪ੍ਰਵਾਨਗੀ
NEXT STORY