ਲੁਧਿਆਣਾ (ਮਹਿਰਾ) - ਜ਼ਿਲਾ ਅਤੇ ਸੈਸ਼ਨ ਜੱਜ ਗੁਰਬੀਰ ਸਿੰਘ ਦੀ ਅਦਾਲਤ ਨੇ ਅੱਜ ਬਾਲੀਵੁੱਡ ਅਭਿਨੇਤਰੀ ਰਾਖੀ ਸਾਵੰਤ ਨੂੰ ਇਕ ਵੱਡੀ ਰਾਹਤ ਦਿੰਦੇ ਹੋਏ ਉਸ ਦੀ ਅਗਾਊਂ ਲਈ ਪੁਟੀਸ਼ਨ ਮਨਜ਼ੂਰ ਕਰ ਲਈ ਹੈ। ਅਦਾਲਤ ਨੇ ਰਾਖੀ ਨੂੰ ਜ਼ਮਾਨਤ ਦਿੰਦੇ ਹੋਏ ਉਸਨੂੰ ਵਿਸ਼ਵ ਗੁਪਤਾ ਦੀ ਅਦਾਲਤ 'ਚ 7 ਅਗਸਤ ਨੂੰ ਹੋਣ ਵਾਲੀ ਸੁਣਵਾਈ 'ਚ ਪੇਸ਼ ਹੋ ਕੇ ਆਪਣੇ ਜ਼ਮਾਨਤੀ ਬਾਂਡ ਭਰਨ ਨੂੰ ਕਿਹਾ ਹੈ। ਵਿਸ਼ਵ ਗੁਪਤਾ ਦੀ ਅਦਾਲਤ ਵਲੋਂ ਉਸਦੇ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਦੇ ਬਾਅਦ ਰਾਖੀ ਨੇ ਫਿਰ ਤੋਂ ਲੁਧਿਆਣਾ ਅਦਾਲਤ ਤੋਂ ਰਾਹਤ ਲੈਣ ਲਈ ਆਪਣੀ ਪਹਿਲਾਂ ਤੋਂ ਹੀ ਜ਼ਮਾਨਤ ਪੁਟੀਸ਼ਨ ਦਾਖਲ ਕੀਤੀ ਸੀ। ਜ਼ਮਾਨਤ ਮਨਜ਼ੂਰ ਹੋਣ ਦੇ ਬਾਅਦ ਰਾਖੀ 'ਤੇ ਬਣੀ ਗ੍ਰਿਫਤਾਰੀ ਦੀ ਤਲਵਾਰ ਹਟ ਗਈ ਪਰ ਹੁਣ ਹਰ ਹਾਲ ਵਿਚ ਰਾਖੀ ਨੂੰ ਅਦਾਲਤ 'ਚ ਹਾਜ਼ਰ ਹੋਣਾ ਪਵੇਗਾ। ਜ਼ਮਾਨਤ ਦੀ ਪੁਟੀਸ਼ਨ 'ਤੇ ਸੁਣਵਾਈ ਦੌਰਾਨ ਅੱਜ ਸ਼ਿਕਾਇਤਕਰਤਾ ਵਕੀਲ ਨਰਿੰਦਰ ਆਦੀਆ ਵੀ ਅਦਾਲਤ 'ਚ ਮੌਜੂਦ ਸਨ।
ਰਾਖੀ ਸਾਵੰਤ ਨੇ ਪੁਲਸ ਦੇ ਵਧ ਰਹੇ ਦਬਾਅ ਕਾਰਨ ਬੀਤੇ ਦਿਨੀਂ ਹੀ ਆਪਣੀ ਅਗਲੀ ਜ਼ਮਾਨਤ ਲਈ ਪੁਟੀਸ਼ਨ ਦਾਖਲ ਕੀਤੀ ਸੀ। ਵਰਣਨਯੋਗ ਹੈ ਕਿ ਸਥਾਨਕ ਅਦਾਲਤ ਵਿਸ਼ਵ ਗੁਪਤਾ ਨੇ ਬੀਤੀ ਪੇਸ਼ੀ ਦੌਰਾਨ ਰਾਖੀ ਸਾਵੰਤ ਦੇ ਅਦਾਲਤ 'ਚ ਪੇਸ਼ ਨਾ ਹੋਣ ਕਾਰਨ ਉਸਦੀ ਜ਼ਮਾਨਤ ਨੂੰ ਰੱਦ ਕਰਕੇ ਉਸਦੇ ਫਿਰ ਤੋਂ 7 ਅਗਸਤ ਦੇ ਲਈ ਗ੍ਰਿਫਤਾਰੀ ਵਾਰੰਟ ਜਾਰੀ ਕਰ ਰੱਖੇ ਸਨ। ਉਥੇ ਅਦਾਲਤ ਨੇ ਰਾਖੀ ਸਾਵੰਤ ਦੀ ਜ਼ਮਾਨਤ ਦੇਣ ਵਾਲੇ ਜ਼ਮਾਨਤੀਆਂ ਨੂੰ ਵੀ ਨੋਟਿਸ ਜਾਰੀ ਕੀਤੇ ਹੋਏ ਹਨ।
ਰਾਹੁਲ 'ਤੇ ਪਥਰਾਅ ਨਾਲ ਗੁੱਸੇ 'ਚ ਆਏ ਕਾਂਗਰਸੀਆਂ ਕੀਤਾ ਪ੍ਰਦਰਸ਼ਨ
NEXT STORY