ਚੰਡੀਗੜ੍ਹ (ਆਸ਼ੀਸ਼/ਸ਼ੀਨਾ) : ਸਮੱਸਿਆਵਾਂ ਨੂੰ ਸਕੂਲ ਪੱਧਰ ’ਤੇ ਹੱਲ ਕਰਨ ਦੇ ਟੀਚੇ ਨਾਲ ਚੰਡੀਗੜ੍ਹ ਸਿੱਖਿਆ ਵਿਭਾਗ ਨੇ ਹਰ ਸਕੂਲ ’ਚ ਸੁਝਾਅ ਬਾਕਸ ਲਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ’ਚ ਬੱਚਿਆਂ ਨਾਲ ਸਬੰਧਿਤ ਸਮੱਸਿਆਵਾਂ, ਮਾਪਿਆਂ-ਅਧਿਆਪਕਾਂ ਦੇ ਸੁਝਾਅ, ਕਲਾਸ ਤੇ ਸਕੂਲ ਨਾਲ ਸਬੰਧਿਤ ਸਮੱਸਿਆਵਾਂ ਭੇਜੀਆਂ ਜਾ ਸਕਦੀਆਂ ਹਨ। ਇਹ ਸੁਝਾਅ ਬਾਕਸ 25 ਅਕਤੂਬਰ ਤੱਕ ਹਰ ਸਕੂਲ ’ਚ ਲਾਉਣੇ ਹੋਣਗੇ, ਜੋ 15 ਦਿਨਾਂ ’ਚ ਇਕ ਵਾਰ ਖੋਲ੍ਹੇ ਜਾਣਗੇ। ਬਾਕਸ ਨੂੰ ਸੁਰੱਖਿਅਤ ਜਗ੍ਹਾ ’ਤੇ ਲਾਇਆ ਜਾਵੇਗਾ। ਇਸ ਨੂੰ ਲਾਕ ਕੀਤਾ ਜਾਵੇਗਾ। ਹਰ ਸਕੂਲ ’ਚ ਸਮੱਸਿਆਵਾਂ ਤੇ ਸੁਝਾਵਾਂ ਦਾ ਰਿਕਾਰਡ ਤਿਆਰ ਕਰਨ ਲਈ ਰਜਿਸਟਰ ਵੀ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬੀਓ ਕੱਢ ਲਓ ਕੰਬਲ ਤੇ ਰਜਾਈਆਂ, ਮੌਸਮ ਨੂੰ ਲੈ ਕੇ ਆਈ ਵੱਡੀ Update
ਨਵੇਂ ਵਿਚਾਰਾਂ ਤੇ ਕੀਮਤੀ ਫੀਡਬੈਕ ਦੀ ਪਛਾਣ ਕਰਨ ’ਚ ਮਿਲੇਗੀ ਮਦਦ
ਸਕੂਲ ਸਿੱਖਿਆ ਵਿਭਾਗ ਦੇ ਡਾਇਰੈਕਟਰ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਸਕੂਲਾਂ ’ਚ ਵਿਦਿਆਰਥੀਆਂ ਨੂੰ ਸੁਝਾਅ ਬਾਕਸ ਪ੍ਰਤੀ ਉਤਸ਼ਾਹਿਤ ਕਰਨ ਲਈ ਪਲੇਟਫਾਰਮ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਹ ਸਕੂਲ ਦੇ ਸੁਧਾਰ ਬਾਰੇ ਨਵੇਂ ਵਿਚਾਰਾਂ ਤੇ ਕੀਮਤੀ ਫੀਡਬੈਕ ਦੀ ਪਛਾਣ ਕਰਨ ’ਚ ਮਦਦ ਕਰ ਸਕਦਾ ਹੈ। ਸਕੂਲਾਂ ’ਚ ਸੁਝਾਅ ਬਕਸੇ ਸਾਰੇ ਹਿੱਸੇਦਾਰਾਂ ਨੂੰ ਵਿਚਾਰ ਪ੍ਰਗਟ ਕਰਨ ਦੀ ਇਜਾਜ਼ਤ ਦੇਣਗੇ, ਇਹ ਸੋਚੇ ਬਿਨਾਂ ਕਿ ਉਨ੍ਹਾਂ ਦਾ ਮੁਲਾਂਕਣ ਜਾਂ ਪੁੱਛਗਿੱਛ ਕੀਤੀ ਜਾਵੇਗੀ।
ਇਹ ਵੀ ਪੜ੍ਹੋ : PGI ਆਉਣ ਵਾਲੇ ਮਰੀਜ਼ਾਂ ਲਈ ਚੰਗੀ ਖ਼ਬਰ, ਆਮ ਹੋ ਗਏ ਹਾਲਾਤ
ਇਹ ਪਲੇਟਫਾਰਮ ਸਾਰੇ ਸਰਕਾਰੀ ਸਕੂਲਾਂ ’ਚ ਲਾਗੂ ਕੀਤਾ ਜਾਣਾ ਚਾਹੀਦਾ ਹੈ, ਇਹ ਸਕੂਲ ਦੀ ਇਮਾਰਤ ਦੇ ਪਹੁੰਚਯੋਗ ਖੇਤਰ ’ਚ ਪ੍ਰਦਰਸ਼ਿਤ ਕੀਤੇ ਜਾਣੇ ਚਾਹੀਦੇ ਹਨ। ਸਕੂਲ ਇਹ ਯਕੀਨੀ ਬਣਾਏਗਾ ਕਿ ਸੁਝਾਅ ਬਾਕਸ ਆਕਰਸ਼ਕ ਤੇ ਢੁੱਕਵੇਂ ਆਕਾਰ ਦਾ ਹੋਵੇ ਅਤੇ ਇਸ ਨੂੰ ਤਾਲਾ ਲਾ ਕੇ ਸਹੀ ਢੰਗ ਨਾਲ ਸੁਰੱਖਿਅਤ ਰੱਖਿਆ ਜਾਣਾ ਚਾਹੀਦਾ ਹੈ, ਜੋ ਸਕੂਲ ਕਮੇਟੀ ਵੱਲੋਂ ਪੰਦਰਵਾੜੇ ਵਿਚ ਇਕ ਵਾਰ ਖੋਲ੍ਹਿਆ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ 'ਚ ਵਿਅਕਤੀ ਨੇ ਮਾਰੀ ਛਾਲ
NEXT STORY