ਬੁਢਲਾਡਾ (ਮਨਜੀਤ) ਇੱਥੋਂ ਨੇੜਲੇ ਪਿੰਡ ਦੋਦੜਾ ਦੇ ਸਰਕਾਰੀ ਹਾਈ ਸਕੂਲ ਵਿਖੇ ਸਾਇੰਸ ਮੇਲਾ ਕਰਵਾਇਆ ਗਿਆ। ਇਹ ਸਾਇੰਸ ਮੇਲਾ ਮੁੱਖ ਅਧਿਆਪਕ ਸ਼੍ਰੀਮਤੀ ਸੁਨੀਤਾ ਦੇਵੀ ਦੀ ਦੇਖ-ਰੇਖ ਹੇਠ ਲਗਾਇਆ ਗਿਆ। ਮੇਲੇ ਦੌਰਾਨ ਬੱਚਿਆਂ ਨੇ 163 ਦੇ ਕਰੀਬ ਸਾਇੰਸ ਕਿਰਿਆਵਾਂ ਪ੍ਰਦਰਸ਼ਿਤ ਕੀਤੀਆਂ। ਇਸ ਮੌਕੇ ਸਾਇੰਸ ਦੇ ਬੀ.ਐੱਮ ਸ਼੍ਰੀ ਸੁਮਿਤ ਬਾਂਸਲ ਵੱਲੋਂ ਸਾਇੰਸ ਦੀਆਂ ਕਿਰਿਆਵਾਂ ਦੀ ਜਾਂਚ ਕੀਤੀ ਗਈ। ਇਸ ਮੇਲੇ ਵਿੱਚ ਬੱਚਿਆਂ, ਸਟਾਫ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਦਾ ਪੂਰਨ ਸਹਿਯੋਗ ਰਿਹਾ। ਸਕੂਲ ਦੀ ਮੁੱਖ ਅਧਿਆਪਕ ਸੁਨੀਤਾ ਦੇਵੀ ਨੇ ਕਿਹਾ ਕਿ ਸਕੂਲ ਵਿਖੇ ਵੱਖ-ਵੱਖ ਵਿਸ਼ਿਆਂ ਤੇ ਮੇਲੇ ਕਰਵਾਏ ਜਾਣਗੇ ਤਾਂ ਕਿ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਵਾਧਾ ਹੋ ਸਕੇ।
ਲੋਕ ਸੁਵਿਧਾ ਕੈਂਪ ਦੌਰਾਨ ਲੋੜਵੰਦ ਲੋਕਾਂ ਨੇ ਸਰਕਾਰੀ ਸਕੀਮਾਂ ਦਾ ਲਿਆ ਫਾਇਦਾ
NEXT STORY