ਸ੍ਰੀ ਮੁਕਤਸਰ ਸਾਹਿਬ (ਰਿਣੀ,ਪਵਨ)- ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋ ਮੇਲਾ ਮਾਘੀ ਮੌਕੇ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਰੋਡ ‘ਤੇ ਵਿਸ਼ਾਲ ਇਕੱਠ ਕੀਤਾ ਜਿਸ ਵਿਚ ਯੂਨੀਅਨ ਦੇ ਪੰਜਾਬ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਪਹੁੰਚੇ। ਇਸ ਮੌਕੇ ਵੱਡੀ ਗਿਣਤੀ ‘ਚ ਕਿਸਾਨਾਂ ਨੇ ਸ਼ਿਰਕਤ ਕੀਤੀ। ਇਸ ਕਾਨਫਰੰਸ ਨੂੰ ਸੰਬੋਧਨ ਕਰਦਿਆ ਪੰਜਾਬ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਜਿੱਥੇ 26 ਜਨਵਰੀ ਨੂੰ ਕਿਸਾਨਾਂ ਨੂੰ ਦਿੱਲੀ ਟਰੈਕਟਰ ਮਾਰਚ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਉਥੇ ਹੀ ਕਿਹਾ ਕਿ ਸਾਡਾ ਇਕੋ-ਇਕ ਮਕਸਦ ਤਿੰਨੋ ਕਾਨੂੰਨ ਰਦ ਕਰਵਾਉਣਾ ਹੈ। ਅੰਦੋਲਨ ਹੁਣ ਤਕ ਸ਼ਾਂਤਮਈ ਰਿਹਾ ਤੇ ਅਗੇ ਵੀ ਸ਼ਾਂਤਮਈ ਰਹੇਗਾ।
ਉਨ੍ਹਾਂ ਕਿਹਾ ਕਿ ਕਿਸਾਨ 15 ਜਨਵਰੀ ਦੀ ਸਰਕਾਰ ਨਾਲ ਮੀਟਿੰਗ ਵਿਚ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਜਾਣਗੇ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵੱਲੋ ਬਣਾਈ ਕਮੇਟੀ ਵਿਚ ਜੋ ਚਾਰ ਵਿਅਕਤੀ ਹਨ ਉਹ ਸਰਕਾਰ ਪੱਖੀ ਹੀ ਹਨ ਅਤੇ ਕਿਸਾਨ ਜਥੇਬੰਦੀਆ ਨੂੰ ਕਿਸੇ ਵੀ ਤਰਾਂ ਦੀ ਕਮੇਟੀ ਸਵੀਕਾਰ ਨਹੀਂ। ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਅੰਦੋਲਨ ਨੂੰ ਭੜਕਾਉਣਾ ਚਾਹੁੰਦੇ ਹਨ ਜਾਂ ਅੰਦੋਲਨ ਨੂੰ ਹੋਰ ਪਾਸੇ ਲਿਜਾਣਾ ਚਾਹੁੰਦੇ ਹਨ।ਪਰ ਸਾਰੀਆਂ ਜਥੇਬੰਦੀਆ ਇਸ ਗਲ ਤੇ ਸਹਿਮਤ ਹਨ ਕਿ ਅੰਦੋਲਨ ਪੂਰੀ ਤਰਾਂ ਸ਼ਾਂਤਮਈ ਤਰੀਕੇ ਨਾਲ ਉਦੋ ਤਕ ਚਲੇਗਾ ਜਦ ਤਕ ਕਾਨੂੰਨ ਰਦ ਨਹੀਂ ਹੁੰਦੇ। ਡੱਲੇਵਾਲ ਨੇ ਖਦਸਾ ਜਾਹਿਰ ਕੀਤਾ ਕਿ ਅਸੀਂ ਸੁਪਰੀਮ ਕੋਰਟ ਦੀ ਕਮੇਟੀ ਨੂੰ ਸਵੀਕਾਰ ਨਹੀਂ ਕੀਤਾ ਇਸ ਲਈ ਹੋ ਸਕਦਾ ਸਾਡੇ ‘ਤੇ ਕੋਰਟ ਦੀ ਉਲੰਘਣਾ ਦਾ ਮਾਮਲਾ ਕੀਤਾ ਜਾਵੇ ਅਤੇ ਸਾਨੂੰ ਆਗੂਆਂ ਨੂੰ ਜੇਲ ‘ਚ ਭੇਜਿਆ ਜਾਵੇ ਪਰ ਅੰਦੋਲਨ ਫਿਰ ਵੀ ਚਲੇਗਾ ਅਤੇ ਸ਼ਾਂਤਮਈ ਚਲੇਗਾ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਸਾਡੀ ਜਿਤ ਪਕੀ ਹੈ ਅਤੇ ਅਸੀਂ ਪੂਰੀ ਤਰਾਂ ਸਬਰ ਸੰਤੋਖ ਅਤੇ ਸ਼ਾਂਤੀ ਨਾਲ ਜਿਤ ਪ੍ਰਾਪਤ ਕਰਨੀ ਹੈ।
ਪੁਲਸ ਵੈਲਫੇਅਰ ਐਸੋਸੀਏਸ਼ਨ ਨੇ ਸੁਣਾਇਆ ਸਿੰਘੂ ਤੇ ਟਿਕਰੀ ਬਾਰਡਰ ਕਿਸਾਨ ਮੋਰਚੇ ਦਾ ਅੱਖੀ ਡਿੱਠਾ ਹਾਲ
NEXT STORY