ਚੰਡੀਗੜ੍ਹ (ਰੌਏ) : ਰਾਏਪੁਰ ਕਲਾਂ ’ਚ ਨਗਰ ਨਿਗਮ ਦੀ ਗਊਸ਼ਾਲਾ ’ਚ 40-50 ਮਰੀਆਂ ਗਊਆਂ ਦੇ ਮਾਮਲੇ ਨਾਲ ਹੜਕੰਪ ਮਚ ਗਿਆ। ਗਊਆਂ ਦੇ ਸਸਕਾਰ ਲਈ ਲਗਾਈ ਗਈ ਮਸ਼ੀਨ ਖ਼ਰਾਬ ਹੋਣ ਕਾਰਨ ਗਊਸ਼ਾਲਾ ’ਚ ਕਈ ਗਾਵਾਂ ਮਰੀਆਂ ਹੋਈਆਂ ਮਿਲੀਆਂ, ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਮੌਕੇ ’ਤੇ ਮੇਅਰ ਹਰਪ੍ਰੀਤ ਕੌਰ ਬਬਲਾ ਅਧਿਕਾਰੀਆਂ ਸਮੇਤ ਪਹੁੰਚੀ। ਸ਼ਾਮ ਤੱਕ ਮਾਮਲਾ ਪ੍ਰਸ਼ਾਸਨਿਕ ਅਤੇ ਰਾਜਨੀਤਿਕ ਵਿਵਾਦ ’ਚ ਬਦਲ ਗਿਆ ਸੀ। ਰਾਏਪੁਰ ਕਲਾਂ ਸਥਿਤ ਗਊਸ਼ਾਲਾ ਨੇੜੇ ਗਾਵਾਂ ਦੇ ਸਸਕਾਰ ਲਈ ਬਣੇ (ਐਨੀਮਲ ਕਰਾਕਸ ਇਨਸਿਨੀਰੇਟਰ ਪਲਾਂਟ) ’ਚ ਲਗਾਈ ਗਈ ਮਸ਼ੀਨ ਕਈ ਦਿਨਾਂ ਤੋਂ ਖ਼ਰਾਬ ਹੈ। ਇਸ ਕਾਰਨ ਇੱਥੇ ਮਰੀਆਂ ਹੋਈਆਂ ਗਾਵਾਂ ਦਾ ਢੇਰ ਲੱਗ ਗਿਆ ਹੈ।
ਬੁੱਧਵਾਰ ਸਵੇਰੇ ਇੱਕ ਸੰਸਥਾ ਨੇ ਉੱਥੇ ਪਹੁੰਚ ਕੇ ਕਿਹਾ ਕਿ ਗਊਸ਼ਾਲਾ ’ਚ ਇੰਨੀਆਂ ਸਾਰੀਆਂ ਗਾਵਾਂ ਮਰ ਗਈਆਂ ਹਨ, ਜਿਸ ਨਾਲ ਪੂਰੇ ਸ਼ਹਿਰ ’ਚ ਸਨਸਨੀ ਫੈਲ ਗਈ। ਸੰਸਥਾ ਨੇ ਪੁਲਸ ਨੂੰ ਵੀ ਸ਼ਿਕਾਇਤ ਦਰਜ ਕਰਵਾਈ। ਦੱਸਿਆ ਗਿਆ ਕਿ ਇੱਥੇ ਗਾਵਾਂ ਦਾ ਸਸਕਾਰ ਕੀਤਾ ਜਾਂਦਾ ਹੈ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੀਆਂ ਗਾਵਾਂ ਨੂੰ ਵੀ ਇੱਥੇ ਲਿਆਇਆ ਜਾਂਦਾ ਹੈ। ਮਸ਼ੀਨ ਖ਼ਰਾਬ ਹੋਣ ਕਾਰਨ ਸਸਕਾਰ ਨਹੀਂ ਹੋ ਰਿਹਾ, ਜਿਸ ਕਾਰਨ ਮ੍ਰਿਤ ਗਾਵਾਂ ਇਕੱਠੀਆਂ ਹੋ ਗਈਆਂ ਹਨ।
ਸਾਰੀਆਂ ਗਾਵਾਂ ਦੇ ਇੱਕੋ ਸਮੇਂ ਮਰਨ ਵਾਲੀ ਕੋਈ ਗੱਲ ਨਹੀਂ ਹੈ। ਇਸ ਦੌਰਾਨ ਮਿਊਂਸੀਪਲ ਮੈਡੀਕਲ ਅਫ਼ਸਰ ਆਫ਼ ਹੈਲਥ ਨੇ ਦੱਸਿਆ ਕਿ ਮਸ਼ੀਨ ਦੀ ਇੱਕ ਪਲੇਟ ਖ਼ਰਾਬ ਹੈ ਅਤੇ ਕੰਮ ਨਹੀਂ ਕਰ ਰਹੀ ਹੈ। ਇੱਥੇ ਸਿਰਫ਼ ਗਊਸ਼ਾਲਾ ਤੋਂ ਹੀ ਨਹੀਂ, ਸਗੋਂ ਆਲੇ-ਦੁਆਲੇ ਦੇ ਪਿੰਡਾਂ ਤੋਂ ਵੀ ਮਰੀਆਂ ਹੋਈਆਂ ਗਾਵਾਂ ਨੂੰ ਲਿਆਇਆ ਜਾਂਦਾ ਹੈ। ਕਈ ਦਿਨਾਂ ਤੋਂ ਮਸ਼ੀਨ ਖ਼ਰਾਬ ਹੋਣ ਕਾਰਨ ਸਸਕਾਰ ਨਹੀਂ ਹੋ ਰਿਹਾ ਹੈ। ਟੋਏ ਪੁੱਟ ਕੇ ਉਨ੍ਹਾਂ ਨੂੰ ਦਫ਼ਨਾਇਆ ਜਾ ਰਿਹਾ ਹੈ। ਮਸ਼ੀਨ ਦੀ ਪਲੇਟ ਕਿਤੇ ਦੂਰ-ਦੁਰਾਡੇ ਤੋਂ ਲਿਆਉਣੀ ਹੈ, ਦੇਰੀ ਹੋਣ ਦੇ ਮੱਦੇਨਜਰ ਇਸ ਨੂੰ ਹਵਾਈ ਜਹਾਜ਼ ਰਾਹੀਂ ਮੰਗਵਾਇਆ ਗਿਆ ਹੈ। ਕੁਝ ਲੋਕਾਂ ’ਤੇ ਗਊਸ਼ਾਲਾ ਦੇ ਗੇਟ ਨੂੰ ਤੋੜਨ ਅਤੇ ਰਿਕਾਰਡ ਲੈ ਜਾਣ ਦਾ ਦੋਸ਼ ਲਗਾਇਆ ਗਿਆ ਹੈ। ਨਗਰ ਨਿਗਮ ਨੇ ਪੁਲਸ ਕੋਲ ਵੀ ਸ਼ਿਕਾਇਤ ਦਰਜ ਕਰਵਾਈ ਹੈ।
ਕਹਿਰ ਓ ਰੱਬਾ: ਪਤੀ ਤੋਂ ਦੁਖੀ ਹੋ ਕੇ ਵਿਆਹੁਤਾ ਨੇ ਗਲ ਲਾਈ ਮੌਤ
NEXT STORY