ਚੰਡੀਗੜ੍ਹ, (ਸੁਸ਼ੀਲ)- ਸ਼ਹਿਰ ਦੀਆਂ ਸੜਕਾਂ 'ਤੇ ਬਿਨਾਂ ਪਰਮਿਟ ਦੇ 5500 ਆਟੋ ਦਿਨ-ਰਾਤ ਦੌੜ ਰਹੇ ਹਨ। ਜ਼ਿਆਦਾਤਰ ਇਹ ਨਾਜਾਇਜ਼ ਆਟੋ ਪੰਚਕੂਲਾ, ਜ਼ੀਰਕਪੁਰ ਤੇ ਮੋਹਾਲੀ ਤੋਂ ਚੰਡੀਗੜ੍ਹ ਆਉਂਦੇ ਹਨ। ਇਨ੍ਹਾਂ 'ਚੋਂ ਵੀ ਜ਼ਿਆਦਾਤਰ ਡੀਜ਼ਲ ਆਟੋ ਹਨ, ਜੋ ਸ਼ਹਿਰ 'ਚ ਪਾਲਿਊਸ਼ਨ ਦੇ ਨਾਲ-ਨਾਲ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਨਾਜਾਇਜ਼ ਆਟੋ ਨੂੰ ਐੱਸ. ਟੀ. ਏ. ਤੇ ਚੰਡੀਗੜ੍ਹ ਪੁਲਸ ਰੋਕ ਸਕਣ 'ਚ ਨਾਕਾਮ ਹੋ ਚੁੱਕੀ ਹੈ। ਐੱਸ. ਟੀ. ਏ. ਤੇ ਚੰਡੀਗੜ੍ਹ ਪੁਲਸ ਮਹੀਨੇ 'ਚ ਇਕ ਵਾਰ ਇਨ੍ਹਾਂ ਆਟੋ ਚਾਲਕਾਂ ਖਿਲਾਫ ਮੁਹਿੰਮ ਛੇੜ ਕੇ ਕਾਗਜ਼ੀ ਕਾਰਵਾਈ ਪੂਰੀ ਕਰ ਕੇ ਆਰਾਮ ਨਾਲ ਬੈਠ ਜਾਂਦੀ ਹੈ। ਕਈ ਆਟੋ ਚਾਲਕ ਤਾਂ ਰਾਤ ਸਮੇਂ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ, ਅਜਿਹੇ ਆਟੋ 'ਤੇ ਨੰਬਰ ਦੂਜੇ ਰਾਜਾਂ ਦਾ ਹੁੰਦਾ ਹੈ। ਪੁਲਸ ਦੀ ਮੰਨੀਏ ਤਾਂ ਪੰਚਕੂਲਾ, ਜ਼ੀਰਕਪੁਰ ਤੇ ਮੋਹਾਲੀ 'ਚ ਅਜਿਹੇ ਆਟੋ ਚਾਲਕ ਲੋਕਾਂ ਦੀ ਜਾਨ ਖਤਰੇ 'ਚ ਪਾ ਕੇ ਕਮਾਈ ਕਰਨ 'ਚ ਲੱਗੇ ਹੋਏ ਹਨ।
10 ਹਜ਼ਾਰ ਆਟੋ ਦੌੜਦੇ ਹਨ ਸੜਕਾਂ 'ਤੇ
ਚੰਡੀਗੜ੍ਹ ਦੀਆਂ ਸੜਕਾਂ 'ਤੇ 10 ਹਜ਼ਾਰ ਆਟੋ ਦੌੜਦੇ ਹਨ, ਜਿਨ੍ਹਾਂ 'ਚ 4500 ਐੱਸ. ਟੀ. ਏ. ਕੋਲ ਰਜਿਸਟਰਡ ਹਨ। ਚੰਡੀਗੜ੍ਹ 'ਚ ਰਜਿਸਟਰਡ ਆਟੋ ਐੱਲ. ਪੀ. ਜੀ. ਨਾਲ ਚੱਲਦੇ ਹਨ, ਜਦੋਂਕਿ ਪੰਚਕੂਲਾ, ਮੋਹਾਲੀ ਤੇ ਜ਼ੀਰਕਪੁਰ ਤੋਂ ਜੋ ਆਟੋ ਆਉਂਦੇ ਹਨ, ਉਹ ਡੀਜ਼ਲ 'ਤੇ ਚੱਲਦੇ ਹਨ। ਕਰੀਬ 5500 ਆਟੋ ਨਾਜਾਇਜ਼ ਤੌਰ 'ਤੇ ਸੜਕਾਂ 'ਤੇ ਚਲ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਨਾਜਾਇਜ਼ ਆਟੋ ਪੰਚਕੂਲਾ ਤੋਂ ਸੈਕਟਰ-17, ਮੋਹਾਲੀ ਤੋਂ ਸੈਕਟਰ-34 ਤੇ ਸੈਕਟਰ 17 'ਚ ਆ ਕੇ ਸਵਾਰੀਆਂ ਲੈ ਕੇ ਚਲੇ ਜਾਂਦੇ ਹਨ। ਸੂਤਰਾਂ ਦੀ ਮੰਨੀਏ ਤਾਂ ਨਾਜਾਇਜ਼ ਆਟੋ ਐੱਸ. ਟੀ. ਏ. ਤੇ ਪੁਲਸ ਕਰਮਚਾਰੀਆਂ ਦੇ ਬਲਬੂਤੇ ਹੀ ਚੱਲ ਰਹੇ ਹਨ।
'ਮੈਂ ਕੈਪਟਨ ਦਾ ਸਿਪਾਹੀ, ਲੋਕਾਂ ਦੀ ਗੱਲ ਉਨ੍ਹਾਂ ਤੱਕ ਪਹੁੰਚਾਉਣਾ ਮੇਰਾ ਫਰਜ਼' : ਸਿੱਧੂ
NEXT STORY