ਤਲਵੰਡੀ ਸਾਬੋ (ਮਨੀਸ਼): ਚਾਰ ਹਫ਼ਤੇ ’ਚ ਨਸ਼ਾ ਬੰਦ ਕਰਨ ਵਾਲੀ ਕਾਂਗਰਸ ਦੇ ਰਾਜ ’ਚ ਨਸ਼ੇ ਦੀ ਓਵਰਡੌਜ ਨਾਲ ਨੌਜਵਾਨਾਂ ਦੀ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ।ਬੀਤੇ ਦਿਨ ਮੌੜ ਮੰਡੀ ਦੇ ਪਿੰਡ ਘੁੰਮਣ ਕਲਾਂ ਵਿਖੇ ਵੀ ਇਕ ਨੌਜਵਾਨ ਦੀ ਚਿੱਟੇ ਦੀ ਓਵਰਡੌਜ ਨਾਲ਼ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਈਰਲ ਹੋ ਰਹੀ ਹੈ। ਮ੍ਰਿਤਕ ਨੌਜਵਾਨ ਪਿੰਡ ਉਭਾ ਦਾ ਦੱਸਿਆ ਜਾ ਰਿਹਾ ਹੈ। ਜਿਸ ਨੂੰ ਲੈ ਕੇ ਇਲਾਕੇ ਦੇ ਲੋਕਾਂ ਅੰਦਰ ਭੈਅ ਅਤੇ ਸੋਗ ਦਾ ਮਾਹੌਲ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : 8 ਮਹੀਨੇ ਦੀ ਗਰਭਵਤੀ ਨੂੰ ਪਹਿਲਾਂ ਪਤੀ ਤੇ ਫ਼ਿਰ ਪ੍ਰੇਮੀ ਨੇ ਦਿੱਤਾ ਧੋਖਾ, ਸੜਕਾਂ ’ਤੇ ਰਾਤਾਂ ਕੱਟਣ ਲਈ ਮਜ਼ਬੂਰ
ਉਕਤ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਘੁੰਮਣ ਕਲਾਂ ਦੇ ਸਿਕੰਦਰ ਸਿੰਘ ਜੋ ਕਿ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮੈਂਬਰ ਹਨ ਨੇ ਦੱਸਿਆ ਕਿ ਉਹ ਰਾਤ ਨੂੰ ਆਪਣੇ ਖ਼ੇਤ ਝੋਨੇ ਦੇ ਖੇਤਾਂ ਵਿਚ ਛੱਡਿਆ ਪਾਣੀ ਦੇਖਣ ਗਿਆ ਸੀ ਜਦੋਂ ਉਸ ਨੇ ਆਪਣੇ ਖੇਤ ਤੋਂ ਕੁਝ ਦੂਰੀ ਤੇ ਖ਼ਾਲ ਦੀ ਪੁਲੀ ਕੋਲ ਇਕ ਮੋਟਰਸਾਈਕਲ ਡਿੱਗਿਆ ਪਿਆ ਦਿੱਸਿਆ ਤਾਂ ਉਸ ਨੇ ਮੋਟਰਸਾਈਕਲ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਨੇੜੇ ਹੀ ਇਕ ਮੋਬਾਇਲ ਅਤੇ ਸਰਿੰਜ ਦਾ ਖੋਲ ਪਿਆ ਦੇਖਿਆ। ਨੇੜੇ ਜਾ ਕੇ ਦੇਖਿਆ ਤਾਂ ਇਕ ਨੌਜਵਾਨ ਖ਼ਾਲ ਦੇ ਵਿੱਚ ਡਿਗਿਆ ਪਿਆ ਸੀ। ਉਸ ਨੇ ਖੇਤਾਂ ਵਾਲਿਆਂ ਨੂੰ ਬੁਲਾਇਆ ਅਤੇ ਪਿੰਡ ਦੇ ਸਰਪੰਚ ਨੂੰ ਫੋਨ ਕਰਕੇ ਬੁਲਾਇਆ। ਕਾਫ਼ੀ ਲੋਕਾਂ ਦੇ ਇਕੱਠੇ ਹੋ ਜਾਣ ’ਤੇ ਉਕਤ ਨੌਜਵਾਨ ਦੇ ਮੋਬਾਇਲ ਤੋਂ ਹੀ ਫੋਨ ਲਗਾਇਆ ਤਾਂ ਪਤਾ ਲੱਗਿਆ ਤਾਂ ਉਕਤ ਨੌਜਵਾਨ ਪਿੰਡ ਉਭਾ ਤੋਂ ਹੈ, ਜੋ ਕਿ ਪਹਿਲਾਂ ਤੋਂ ਹੀ ਚਿੱਟੇ ਦੀ ਵਰਤੋਂ ਕਰਦਾ ਸੀ। ਜਿਸ ਦੀ ਉਸਦੇ ਪਰਿਵਾਰ ਵਲੋਂ ਭਾਲ ਵੀ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ : ਭਿਆਨਕ ਹਾਦਸੇ ’ਚ ਮਾਂ-ਧੀ ਦੀ ਗਈ ਸੀ ਜਾਨ, ਇਕਲੌਤੇ ਪਰਿਵਾਰਕ ਮੈਂਬਰ ਦੇ ਵਿਦੇਸ਼ੋਂ ਪਰਤਣ 'ਤੇ ਹੋਵੇਗਾ ਸਸਕਾਰ
ਪਿੰਡ ਵਾਸੀਆਂ ਨੇ ਦੱਸਿਆ ਕਿ ਉਕਤ ਨੌਜਵਾਨ ਦੀ ਲਾਸ਼ ਉਸ ਦੇ ਪਰਿਵਾਰ ਵਾਲੇ ਲੈ ਗਏ ਹਨ।ਉਧਰ ਜਦੋਂ ਮਾਮਲੇ ਸਬੰਧੀ ਮੌੜ ਮੰਡੀ ਪੁਲਸ ਥਾਣਾ ਮੁਖੀ ਬਲਵਿੰਦਰ ਸਿੰਘ ਨਾਲ਼ ਫੋਨ ’ਤੇ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਅਜਿਹੀ ਕੋਈ ਵੀ ਜਾਣਕਾਰੀ ਦਰਜ ਨਹੀਂ ਹੋਈ ਜੇਕਰ ਕੋਈ ਮਾਮਲਾ ਆਉਂਦਾ ਹੈ ਤਾਂ ਉਸ ਅਨੁਸਾਰ ਕਰਵਾਈ ਕੀਤੀ ਜਾਵੇਗੀ।
ਖੇਤਾਂ 'ਚ ਕੰਮ ਕਰ ਰਹੇ ਪਿੰਡ ਮੱਤੜ ਹਿਠਾੜ ਦੇ ਨੌਜਵਾਨ ਦੀ ਸੱਪ ਲੜਨ ਨਾਲ ਮੌਤ
NEXT STORY