ਫਗਵਾੜਾ (ਜਲੋਟਾ)–ਬੇਸ਼ੱਕ ਪਿਛਲੇ ਕੁਝ ਦਿਨਾਂ ਤੋਂ ਫਗਵਾੜਾ ਇਲਾਕੇ ’ਚ ਬਾਰਿਸ਼ ਨਹੀਂ ਹੋਈ ਪਰ ਰਾਵਲਪਿੰਡੀ-ਮਲਕਪੁਰ ਵੇਈਂ ਦੇ ਓਵਰਫਲੋਅ ਹੋਏ ਪਾਣੀ ਨਾਲ ਨੇੜਲੇ ਪਿੰਡਾਂ ਲੱਖਪੁਰ, ਰਾਵਲਪਿੰਡੀ, ਸਾਹਨੀ, ਮਲਕਪੁਰ, ਸੰਗਤਪੁਰ, ਨਸੀਰਾਬਾਦ ਸਮੇਤ ਤਕਰੀਬਨ ਇਕ ਦਰਜਨ ਪਿੰਡਾਂ ’ਚ ਕਿਸਾਨਾਂ ਦੀ ਹਜ਼ਾਰਾਂ ਏਕੜ ਝੋਨੇ ਦੀ ਫਸਲ ਤਬਾਹ ਹੋ ਗਈ ਹੈ ਅਤੇ ਕਿਸਾਨਾਂ ਦਾ ਭਾਰੀ ਆਰਥਿਕ ਨੁਕਸਾਨ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ : ਸ਼ੂਗਰ ਦੀ ਦਵਾਈ ਦੇਣ ਬਹਾਨੇ ਹੋਟਲ ’ਚ ਬੁਲਾ ਕੇ ਬਜ਼ੁਰਗ ਔਰਤ ਨਾਲ ਟੱਪੀਆਂ ਹੱਦਾਂ
ਇਸ ਸਬੰਧੀ ਗੱਲਬਾਤ ਕਰਦਿਆਂ ਕਿਸਾਨ ਆਗੂ ਸੰਤੋਖ ਸਿੰਘ ਲੱਖਪੁਰ, ਨਿਰਮਲਜੀਤ ਸਿੰਘ ਸਰਪੰਚ ਲੱਖਪੁਰ, ਕਾਮਰੇਡ ਰਣਦੀਪ ਸਿੰਘ ਰਾਣਾ ਸਾਹਨੀ, ਪਰਮਜੀਤ ਸਿੰਘ, ਬਲਜਿੰਦਰ ਸਿੰਘ, ਸਾਬਕਾ ਸਰਪੰਚ ਮਹਿੰਦਰ ਸਿੰਘ ਢੱਡਵਾਲ ਆਦਿ ਨੇ ਦੱਸਿਆ ਕਿ ਨਾਲ ਲੱਗਦੇ ਸੂਬੇ ਹਿਮਾਚਲ ਪ੍ਰਦੇਸ਼ ’ਚ ਹੋ ਰਹੀ ਭਾਰੀ ਬਾਰਿਸ਼ ਅਤੇ ਡੈਮਾਂ ਤੋਂ ਪਾਣੀ ਛੱਡੇ ਜਾਣ ਨਾਲ ਵੇਈਂ ਦੇ ਪਾਣੀ ਦਾ ਪੱਧਰ ਬਹੁਤ ਵਧਿਆ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ : ਧੁੱਸੀ ਬੰਨ੍ਹ ਨੂੰ JCB ਮਸ਼ੀਨ ਨਾਲ ਤੋੜਨ ’ਤੇ ਪੰਜਾਬ ਦੇ ਇਸ ਵਿਧਾਇਕ ਖ਼ਿਲਾਫ਼ ਮਾਮਲਾ ਦਰਜ
ਇਸ ਵਧੇ ਪਾਣੀ ਦੇ ਪੱਧਰ ਦੀ ਮਾਰ ਉਨ੍ਹਾਂ ਨੂੰ ਝੱਲਣੀ ਪੈ ਰਹੀ ਹੈ। ਉਨ੍ਹਾਂ ਦੱਸਿਆ ਕਿ ਸਿਰਫ ਫਸਲ ਹੀ ਨਹੀਂ ਬਲਕਿ ਡੰਗਰਾਂ ਦਾ ਚਾਰਾ ਵੀ ਇਸ ਕੁਦਰਤੀ ਆਫਤ ਦੀ ਭੇਟ ਚੜ੍ਹ ਗਿਆ ਹੈ। ਉਨ੍ਹਾਂ ਲੋਕਲ ਪ੍ਰਸ਼ਾਸਨ ਤੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਨੁਕਸਾਨ ਦੀ ਜਲਦ ਤੋਂ ਜਲਦ ਪੂਰਤੀ ਕੀਤੀ ਜਾਵੇ। ਇਥੇ ਦੱਸਣਯੋਗ ਹੈ ਕਿ ਖੇਤਾਂ ’ਚ ਪਾਣੀ ਦਾ ਪੱਧਰ ਇੰਨਾ ਜ਼ਿਆਦਾ ਹੈ ਕਿ ਕਿਸਾਨਾਂ ਦੀਆਂ ਮੋਟਰਾਂ ਵੀ ਨੱਕੋ-ਨੱਕ ਡੁੱਬ ਗਈਆਂ ਹਨ। ਇਸ ਮੌਕੇ ਸੁਖਵਿੰਦਰ ਸਿੰਘ ਬਿੱਲਾ ਸਾਹਨੀ, ਰਣਜੀਤ ਸਿੰਘ ਸਾਹਨੀ, ਸੰਦੀਪ ਸਿੰਘ, ਬਲਰਾਜ ਸਿੰਘ, ਮੇਜਰ ਸਿੰਘ, ਜਰਨੈਲ ਸਿੰਘ, ਹਰਨੇਕ ਸਿੰਘ, ਸਤਨਾਮ ਸਿੰਘ, ਹਰਭਜਨ ਸਿੰਘ, ਸਤਵਿੰਦਰ ਸਿੰਘ, ਰਵੀ ਰਾਵਲਪਿੰਡੀ, ਬਿੰਦਰ ਸਿੰਘ ਰਾਵਲਪਿੰਡੀ, ਕੁਲਵੰਤ ਸਿੰਘ ਨੰਬਰਦਾਰ, ਲੈਂਬਰ ਸਿੰਘ, ਮੋਹਨ ਸਿੰਘ ਆਦਿ ਹਾਜ਼ਰ ਸਨ।
ਸ਼ੂਗਰ ਦੀ ਦਵਾਈ ਦੇਣ ਬਹਾਨੇ ਹੋਟਲ ’ਚ ਬੁਲਾ ਕੇ ਬਜ਼ੁਰਗ ਔਰਤ ਨਾਲ ਟੱਪੀਆਂ ਹੱਦਾਂ
NEXT STORY