ਗੁਰਦਾਸਪੁਰ, (ਦੀਪਕ, ਵਿਨੋਦ)- ਅੱਜ ਪੀ. ਡਬਲਯੂ. ਡੀ. ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਜ਼ਿਲਾ ਗੁਰਦਾਸਪੁਰ ਵੱਲੋਂ ਕਾਰਜਕਾਰੀ ਇੰਜੀਨੀਅਰ ਗੁਰਦਾਸਪੁਰ ਮੰਡਲ ਅ.ਬ.ਦ.ਨ ਗੁਰਦਾਸਪੁਰ ਦੇ ਦਫ਼ਤਰ ਅੱਗੇ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਗਿਆ। ਇਹ ਧਰਨਾ ਰਜਿੰਦਰ ਧੀਮਾਨ ਜ਼ਿਲਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਲਾਇਆ ਗਿਆ। ਇਸ ਮੌਕੇ 'ਤੇ ਪ.ਸ.ਸ.ਫ ਦੇ ਜ਼ਿਲਾ ਪ੍ਰਧਾਨ ਰਮੇਸ਼ ਚੰਦ ਨੇ ਵੀ ਸੰਬੋਧਨ ਕੀਤਾ।
ਬੁਲਾਰਿਆਂ ਨੇ ਦੱਸਿਆ ਕਿ ਕਾਰਜਕਾਰੀ ਇੰਜੀਨੀਅਰ ਵੱਲੋਂ ਸੀਨੀਆਰਤਾ ਭੰਗ ਕਰਕੇ ਜੂਨੀਅਰ ਕਰਮਚਾਰੀਆਂ ਨੂੰ ਪਦਉਨਤ ਕੀਤਾ ਜਾ ਰਿਹਾ ਹੈ। ਇਥੋਂ ਤੱਕ ਕਿ ਤਾਰ ਬਾਬੂ ਨੂੰ ਬਤੌਰ ਚਾਰਜਮੈਨ ਪਦਉਨਤ ਕਰ ਦਿੱਤਾ ਹੈ। ਤਾਰ ਬਾਬੂ ਦਾ ਕੰਮ ਬਤੌਰ ਕਲਰਕ ਬਣਦਾ ਹੈ ਅਤੇ ਚਾਰਜਮੈਨ ਮਕੈਨੀਕਲ ਦੀ ਅਸਾਮੀ ਹੈ। ਉਨ੍ਹਾਂ ਕਿਹਾ ਹੈ ਕਿ ਸੇਵਾਮੁਕਤ ਕਰਮਚਾਰੀਆਂ ਦੀਆਂ ਅਦਾਇਗੀਆਂ ਨਹੀਂ ਕੀਤੀਆਂ ਜਾ ਰਹੀਆਂ। ਤਰਸ ਦੇ ਆਧਾਰ 'ਤੇ ਨਿਯੁਕਤ ਕਰਮਚਾਰੀਆਂ ਨੂੰ ਡੀ. ਸੀ. ਰੇਟ 'ਤੇ ਤਨਖ਼ਾਹ ਨਹੀਂ ਦਿੱਤੀ ਜਾ ਰਹੀ। ਲੋੜੀਂਦਾ ਸਾਮਾਨ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ।ਇਸ ਦੌਰਾਨ ਜਥੇਬੰਦੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਨਾਜਾਇਜ਼ ਕੀਤੀਆਂ ਪਦਉਨਤੀਆਂ ਰੱਦ ਕਰਕੇ ਸੀਨੀਅਰ ਕਰਮਚਾਰੀਆਂ ਨੂੰ ਪਦਉਨਤ ਨਾ ਕੀਤਾ ਗਿਆ ਤਾਂ ਜਥੇਬੰਦੀ ਸੰਘਰਸ਼ ਨੂੰ ਹੋਰ ਤਿੱਖਾ ਕਰੇਗੀ। ਇਸ ਮੌਕੇ ਸਾਥੀ ਨੇਕ ਰਾਜ ਸਾਰੰਗਲ ਜਨਰਲ ਸਕੱਤਰ, ਰਮੇਸ਼ ਸਿੰਘ ਤਿੱਬੜੀ, ਮਾਨ ਸਿੰਘ ਅਮੀਪੁਰ, ਸਤਨਾਮ ਸਿੰਘ, ਗੁਰਨਾਮ ਸਿੰਘ, ਬਲਦੇਵ ਸਿੰਘ, ਅਜੀਤ ਰਾਜ, ਮੁਖਤਿਆਰ ਮਸੀਹ, ਸਤਨਾਮ ਸਿੰਘ ਆਦਿ ਹਾਜ਼ਰ ਸਨ।
ਮੈਡੀਕਲ ਹਾਲ 'ਚੋਂ ਸਾਮਾਨ ਤੇ ਨਕਦੀ ਚੋਰੀ
NEXT STORY