ਫਿਰੋਜ਼ਪੁਰ(ਕੁਮਾਰ)—ਫਿਰੋਜ਼ਪੁਰ ਸ਼ਹਿਰ ਵਿਚ ਥਾਣਾ ਸਿਟੀ ਦੇ ਪਿੱਛੇ ਸਥਿਤ ਰਾਜੀਵ ਮੈਡੀਕਲ ਹਾਲ ਦਾ ਸ਼ਟਰ ਤੋੜ ਕੇ ਚੋਰ ਕੀਮਤੀ ਸਾਮਾਨ ਅਤੇ ਨਕਦੀ ਚੋਰੀ ਕਰ ਕੇ ਲੈ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜੀਵ ਮੈਡੀਕਲ ਹਾਲ ਦੇ ਮਾਲਿਕ ਰਾਜੀਵ ਸ਼ਰਮਾ ਨੇ ਦੱਸਿਆ ਕਿ ਚੋਰਾਂ ਨੇ ਸੱਬਲ ਨਾਲ ਸ਼ਟਰ ਨੂੰ ਤੋੜ ਦਿੱਤਾ ਅਤੇ ਅੰਦਰ ਲੱਗੇ ਐਲੂਮੀਨੀਅਮ ਦੇ ਗੇਟ ਦੇ ਸ਼ੀਸ਼ੇ ਤੋੜ ਕੇ ਚੋਰ ਇਕ ਐੱਲ. ਈ. ਡੀ., ਇਨਵਰਟਰ, ਵੱਡਾ ਬੈਟਰਾ ਅਤੇ ਨਕਦੀ ਆਦਿ ਚੋਰੀ ਕਰ ਕੇ ਲੈ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਮਨਜੀਤ ਪੈਲੇਸ ਦੇ ਨਾਲ ਲੱਗਦੇ ਰਾਜੀਵ ਮੈਡੀਕਲ ਹਾਲ ਦੇ ਸਾਹਮਣੇ ਵੱਡੀ ਸਟ੍ਰੀਟ ਲਾਈਟ ਲੱਗੀ ਹੋਈ ਹੈ ਅਤੇ ਇਸ ਸੜਕ 'ਤੇ ਰਾਤ ਭਰ ਲੋਕਾਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਹੈ ਪਰ ਚੋਰਾਂ ਨੂੰ ਮੈਡੀਕਲ ਹਾਲ ਦਾ ਸ਼ਟਰ ਤੋੜਦੇ ਪੁਲਸ ਦਾ ਕੋਈ ਡਰ ਨਹੀਂ ਲੱਗਿਆ। ਰਾਜੀਵ ਸ਼ਰਮਾ ਨੇ ਦੱਸਿਆ ਕਿ ਤੁਰੰਤ ਇਸ ਚੋਰੀ ਦੀ ਸੂਚਨਾ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੂੰ ਦਿੱਤੀ ਗਈ ਹੈ ਅਤੇ ਪੁਲਸ ਵੱਲੋਂ ਡਾਗ ਸਕਵੈਡ ਦੀ ਮਦਦ ਨਾਲ ਚੋਰਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।
ਪੰਜਾਬ ਦੀਆਂ ਖਾਸ ਖਬਰਾਂ ਲਈ ਦੇਖੋ ਜਗ ਬਾਣੀ ਖਬਰਨਾਮਾ
NEXT STORY