ਜੈਤੋਂ (ਵਿਪਨ, ਜਗਤਾਰ) - ਜੈਤੋ ਸ੍ਰੀ ਮੁਕਤਸਰ ਸਾਹਿਬ ਰੋੜ 'ਤੇ ਬੀਤੀ ਰਾਤ ਬਾਬਾ ਬੁੱਢਾ ਦਲ ਦੇ ਪਾਠੀ ਸਿੰਘ ਦੀ ਲੁਟੇਰਿਆਂ ਵਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖਮੀ ਹਾਲਤ 'ਚ ਪਾਠੀ ਸਿੰਘ ਨੂੰ ਨੌਜਵਾਨ ਫੈੱਲਫੇਅਰ ਕਲੱਬ ਦੀ ਸਹਾਇਤਾ ਨਾਲ ਜੈਤੋ ਦੇ ਸਿਵਲ ਹਸਪਤਾਲ ਇਲਾਜ ਲਈ ਲਿਆਂਦਾ ਪਰ ਐਮਰਜੈਂਸੀ 'ਚ ਕੋਈ ਵੀ ਡਾਕਟਰ ਨਾ ਹੋਣ ਕਾਰਨ ਉਹ ਘੰਟਿਆਂ ਬੰਧੀ ਬਾਹਰ ਬੈਂਚ 'ਤੇ ਪਿਆ ਤੜਫਦਾ ਰਿਹਾ। ਸੂਚਨਾ ਮਿਲਣ 'ਤੇ ਪੁਲਸ ਵੀ ਲੇਟ ਪਹੁੰਚੀ। ਮੀਡੀਆਂ ਦੇ ਆਉਣ 'ਤੇ ਪਹੁੰਚੀ ਪੁਲਸ ਨੇ ਬਿਆਨ ਦਰਜ ਕਰਨ ਤੋਂ ਬਾਅਦ ਪਾਠੀ ਨੂੰ 108 ਐਬੂਲੈਂਸ ਰਾਹੀ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ।
ਪੀੜਤ ਬਾਬਾ ਬੁੱਢਾ ਦਲ ਦੇ ਪਾਠੀ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਕੁਝ ਵਿਅਕਤੀ ਮੇਰੇ ਤੋਂ ਪੈਸੇ ਉਧਾਰ ਮੰਗ ਰਹੇ ਸਨ। ਪੈਸੇ ਦੇਣ ਤੋਂ ਨਾ ਕਰਨ 'ਤੇ ਉਨ੍ਹਾਂ ਨੇ ਮੇਰੀ ਕੁੱਟਮਾਰ ਕਰ ਦਿੱਤੀ, ਜਿਸ ਤੋਂ ਬਾਅਦ ਉਹ ਮੇਰੀ 14 ਹਜ਼ਾਰ ਦੇ ਕਰੀਬ ਨਗਦੀ, ਮੋਬਾਇਲ ਅਤੇ ਕਿਰਪਾਨ ਖੋਹ ਕੇ ਲੈ ਗਏ। ਪੁਲਸ ਨੇ ਪੀੜਤ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।
ਸੁਖਬੀਰ ਦੀ 'ਡਾਇਰੀ' 'ਤੇ ਭਗਵੰਤ ਮਾਨ ਦੀ ਚੁਟਕੀ, ਦਿੱਤੀ ਨਸੀਹਤ
NEXT STORY