ਨਵੀਂ ਦਿੱਲੀ (ਅਨਸ) : ਸਿੱਧੂ ਮੂਸੇਵਾਲਾ ਕਤਲਕਾਂਡ ’ਚ ਗ੍ਰਿਫ਼ਤਾਰ ਕੀਤੇ ਗਏ 2 ਸ਼ੂਟਰਾਂ ਅਤੇ ਇਕ ਹੋਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁੱਛਗਿੱਛ ’ਚ ਖ਼ੁਲਾਸਾ ਹੋਇਆ ਹੈ ਕਿ ਸ਼ੂਟਰਾਂ ਨੇ ਜਿਨ੍ਹਾਂ ਹਥਿਆਰਾਂ ਨੂੰ ਮੂਸੇਵਾਲਾ ਦੇ ਕਤਲ ਲਈ ਇਸਤੇਮਾਲ ਕੀਤਾ ਸੀ, ਉਹ ਪਾਕਿਸਤਾਨ ਤੋਂ ਡ੍ਰੋਨ ਰਾਹੀਂ ਆਏ ਸਨ। ਪ੍ਰਿਯਵਰਤ ਉਰਫ ਫ਼ੌਜੀ ਨੂੰ ਇਹ ਹਥਿਆਰ ਡ੍ਰੋਨ ਰਾਹੀਂ ਮੁਹੱਈਆ ਕਰਵਾਏ ਗਏ ਸਨ। ਇਨ੍ਹਾਂ ਹਥਿਆਰਾਂ ’ਚ 8 ਗ੍ਰਨੇਡ, ਇਕ ਅੰਡਰ ਬੈਰਲ ਗ੍ਰਨੇਡ ਲਾਂਚਰ, 9 ਇਲਕੈਟ੍ਰਿਕ ਡੈਟੋਨੇਟਰ ਅਤੇ ਇਕ ਏ. ਕੇ.-47 ਸ਼ਾਮਲ ਸੀ। ਇਕ ਮੀਡੀਆ ਰਿਪੋਰਟ ’ਚ ਇਕ ਸੀਨੀਅਰ ਪੁਲਸ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਪ੍ਰਿਯਵਰਤ ਨੂੰ ਕੈਨੇਡਾ ਦੇ ਗੈਂਗਸਟਰ ਗੋਲਡੀ ਬਰਾੜ ਨੇ ਅਪ੍ਰੈਲ ’ਚ 4 ਲੱਖ ਰੁਪਏ ਇਸ ਕਤਲ ਦੀ ਸੁਪਾਰੀ ਦਿੱਤੀ ਸੀ।
ਇਹ ਵੀ ਪੜ੍ਹੋ- ਮੂਸੇਵਾਲਾ ਦੇ ਫੋਨ ਦੀ ਫਾਰੈਂਸਿਕ ਜਾਂਚ ਤੋਂ ਹੋਇਆ ਵੱਡਾ ਖ਼ੁਲਾਸਾ, ਇਸੇ ਆਧਾਰ 'ਤੇ ਹੋਵੇਗੀ ਲਾਰੈਂਸ ਕੋਲੋਂ ਪੁੱਛਗਿੱਛ
ਪ੍ਰਿਯਵਰਤ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਇਕ ਕਤਲ ਦੇ ਕੇਸ ’ਚ ਜਦ ਉਹ ਫ਼ਰਾਰ ਸੀ ਤਾਂ ਉਹ ਆਪਣੇ ਇਕ ਪੁਰਾਣੇ ਸਾਥੀ ਮੋਨੂੰ ਡਾਗਰ ਰਾਹੀਂ ਗੋਲਡੀ ਬਰਾੜ ਦੇ ਸੰਪਰਕ ’ਚ ਆਇਆ ਸੀ। ਇਕ ਹੋਰ ਸ਼ੂਟਰ ਸ਼ਾਹਰੁਖ ਦੀ ਗ੍ਰਿਫ਼ਤਾਰੀ ਤੋਂ ਬਾਅਦ ਗੋਲਡੀ ਬਰਾੜ ਡਾਗਰ ਦੇ ਸੰਪਰਕ ’ਚ ਆਇਆ ਸੀ। ਪ੍ਰਿਯਵਰਤ ਦੀ ਐਪ ਰਾਹੀਂ ਗੋਲਡੀ ਬਰਾੜ ਨਾਲ ਗੱਲ ਹੋਈ ਸੀ ਅਤੇ ਮੂਸੇਵਾਲਾ ਦੇ ਕਤਲ ਲਈ ਇਕ ਵੱਡੀ ਰਕਮ ਦੀ ਪੇਸ਼ਕਸ਼ ਕੀਤੀ ਗਈ ਸੀ। ਗੋਲਡੀ ਬਰਾੜ ਨੇ ਉਸ ਨੂੰ ਹਥਿਆਰ, ਹੋਰ ਸ਼ੂਟਰ ਅਤੇ ਰਹਿਣ-ਖਾਣਾ ਦਾ ਇੰਤਜ਼ਾਮ ਕਰਨ ਦਾ ਕੰਮ ਸੌਂਪਿਆ ਸੀ। ਪ੍ਰਿਯਵਰਤ ਉਰਫ ਫ਼ੌਜੀ ਪੁਣੇ ਦੇ ਇਕ ਆਰਮੀ ਸਕੂਲ ਦਾ ਸਟੂਡੈਂਟ ਰਿਹਾ ਹੈ। ਡਰੱਗਸ ਦੀ ਆਦਤ ਕਾਰਨ ਉਹ ਅਪਰਾਧ ਜਗਤ ਨਾਲ ਜੁੜ ਗਿਆ।
ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਹੁਣ ਪੰਜਾਬ ਪੁਲਸ ਦੀ ਹਿੱਟਲਿਸਟ 'ਤੇ ਕੁੱਸਾ ਅਤੇ ਰੂਪਾ
ਪ੍ਰਿਯਵਰਤ ਨੇ ਖ਼ੁਲਾਸਾ ਕੀਤਾ ਕਿ ਉਹ ਅਪ੍ਰੈਲ ਦੇ ਆਖ਼ਰੀ ਹਫ਼ਤੇ ’ਚ ਪੰਜਾਬ ’ਚ ਸੀ ਅਤੇ ਇਕ ਪਿੰਡ ’ਚ ਕਿਰਾਏ ਦੇ ਮਕਾਨ ’ਚ ਰਿਹਾ। ਇਸ ਦੌਰਾਨ ਉਸ ਨੇ ਸਿੱਧੂ ਮੂਸੇਵਾਲਾ ਦੇ ਘਰ ਦੀ ਰੇਕੀ ਵੀ ਕਰਵਾਈ ਸੀ ਅਤੇ ਮੂਸੇਵਾਲਾ ਦੇ ਗਾਰਡਾਂ ਨਾਲ ਵੀ ਗੱਲਬਾਤ ਕੀਤੀ ਸੀ। ਪ੍ਰਿਯਵਰਤ ਨੇ ਦੱਸਿਆ ਕਿ 27 ਮਈ ਨੂੰ ਵੀ ਮੂਸੇਵਾਲਾ ਆਪਣੀ ਐੱਸ. ਯੂ. ਵੀ. ’ਚ ਬਿਨਾ ਸੁਰੱਖਿਆ ਕਰਮਚਾਰੀਆਂ ਦੇ ਆਪਣੇ ਘਰ ਤੋਂ ਨਿਕਲਿਆ ਸੀ ਪਰ ਉਸ ਸਮੇਂ ਸ਼ੂਟਰ ਤਿਆਰ ਨਹੀਂ ਸਨ। ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ- 47 ਫੋਨ ਨੰਬਰਾਂ ਜ਼ਰੀਏ ਮੂਸੇਵਾਲਾ ਦੇ ਕਾਤਲਾਂ ਤੱਕ ਪੁਹੰਚੀ ਐੱਸ.ਆਈ.ਟੀ. , ਵੱਡੇ ਖੁਲਾਸੇ ਹੋਣ ਦੀ ਉਮੀਦ
ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦੱਸੋ
ਗੁਰਦੁਆਰਾ ਕਰਤੇ ਪਰਵਾਨ ਦੀ ਮੁਰੰਮਤ ਲਈ 10 ਲੱਖ ਰੁਪਏ ਦੇਵੇਗਾ ਕਸ਼ਮੀਰੀ ਸਿੱਖ ਪ੍ਰੋਗ੍ਰੇਸਿਵ ਫੋਰਮ
NEXT STORY