ਚੰਡੀਗੜ੍ਹ: ਮਸ਼ਹੂਰ ਗੀਤਕਾਰ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਨੂੰ ਲੈ ਕੇ ਫ਼ਿਲਹਾਲ ਮੁੱਖ ਦੋਸ਼ੀਆਂ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ ਪਰ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਐੱਸ.ਆਈ.ਟੀ. ਇਸ ਕਤਲਕਾਂਡ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਮੂਸੇ ਤੋਂ 8 ਫੋਨ ਕਾਲਸ ਅਤੇ ਮਨਪ੍ਰੀਤ ਸਿੰਘ ਤੋਂ ਪੁੱਛ-ਗਿਛ ਕਰਨ ਤੋਂ ਬਾਅਦ 13 ਮੋਬਾਈਲ ਨੰਬਰਾਂ ਤੋਂ ਇਲਾਵਾ 47 ਸ਼ੱਕੀ ਨੰਬਰਾਂ ਦੇ ਆਧਾਰ 'ਤੇ ਐੱਸ.ਆਈ.ਟੀ. ਜਲਦ ਹੀ ਮੂਸੇਵਾਲਾ ਕਤਲਕਾਂਡ ਦੇ ਮੁੱਖ ਦੋਸ਼ੀਆਂ ਤੱਕ ਪਹੁੰਚ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਮੂਸਾ ਪਿੰਡ ਦੇ ਮੋਬਾਇਲ ਟਾਵਰਾਂ ਦੀ ਜਾਂਚ ਕਰਨ ਤੋਂ ਬਾਅਦ ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ 8 ਫੌਨ ਕਾਲਸ ਅਜਿਹੀਆਂ ਹਨ ਜੋ ਕਿ ਫਿਰੋਜ਼ਪੁਰ ਅਤੇ ਬਠਿੰਡਾ ਜੇਲ੍ਹ ਨਾਲ ਸੰਬੰਧਤ ਹਨ। ਇਸ ਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਮੂਸਾ ਪਿੰਡ ਦੇ 3 ਲੋਕਾਂ ਦੇ ਇਸ ਕਤਲਕਾਂਡ ਨਾਲ ਸੰਬੰਧਤ ਹੋ ਸਕਦਾ ਹਨ ਇਸ ਲਈ ਸ਼ੱਕ ਦੇ ਆਧਾਰ 'ਤੇ ਤਿੰਨਾਂ ਕੋਲੋਂ ਪੁੱਛ-ਗਿਛ ਕੀਤੀ ਜਾ ਰਹੀ ਹੈ। ਐੱਸ.ਆਈ.ਟੀ. ਦਾ ਕਹਿਣਾ ਹੈ ਕਿ ਸ਼ਾਰਪ ਸ਼ੂਟਰਸ ਸ਼ਾਇਦ ਰਾਜਸਥਾਨ ਛੱਡ ਗੁਜਰਾਤ ਭੱਜ ਚੁੱਕੇ ਹਨ।
ਇਹ ਵੀ ਪੜ੍ਹੋ- ਮੂਸੇਵਾਲਾ ਕਤਲ ਕਾਂਡ 'ਚ ਗਿਫ਼ਤਾਰੀਆਂ ਜਾਰੀ, ਖੰਘਾਲੀ ਜਾ ਰਹੀ CCTV ਫੁਟੇਜ , ਫ਼ਿਲਹਾਲ ਪੁਲਸ ਦੇ ਹੱਥ ਖ਼ਾਲੀ
ਇਸ ਦੇ ਨਾਲ ਹੀ ਪੁਲਸ ਦੀਆਂ 3 ਟੀਮਾਂ ਗੁਜਰਾਤ 'ਚ ਵੀ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਕਿਹਾ ਜਾ ਰਿਹਾ ਹੈ ਕਿ ਐੱਸ.ਆਈ.ਟੀ. ਜਲਦ ਦੋਸ਼ੀਆਂ ਦੇ ਖੁਲਾਸਾ ਕਰ ਦੇਵੇਗੀ। ਐਂਟੀ ਗੈਂਗਸਟਰ ਟਾਸਕ ਫੌਰਸ ਵੀ ਜੇਲ੍ਹਾਂ ਦੇ ਮੋਬਾਇਲ ਟਾਵਰਾਂ ਦੀ ਲੋਕੇਸ਼ਨ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਸਰਕਾਰ ਅਤੇ ਪੁਲਸ ਪ੍ਰਸਾਸ਼ਨ ਵੱਲੋਂ ਕੀਤੀ ਸਖ਼ਤੀ ਤੋਂ ਬਾਵਜੂਦ ਜੇਲ੍ਹਾਂ ਵਿਚ ਬੈਠੇ ਕੈਦੀ ਮੋਬਾਇਲਾਂ ਦੀ ਵਰਤੋਂ ਕਰ ਰਹੇ ਹਨ। ਫਿਰੋਜ਼ਪੁਰ, ਪਟਿਆਲਾ, ਲੁਧਿਆਣਾ, ਫਰੀਦਕੋਟ ਅਤੇ ਬਠਿੰਡਾ ਦੀਆਂ ਜੇਲ੍ਹਾਂ 'ਚ ਬੰਦ ਗੈਂਗਸਟਰਾਂ ਦੀ ਵੀ ਇਸ ਮਾਮਲੇ 'ਚ ਸਾਹਮਣੇ ਆ ਰਹੀ ਹੈ। ਉਨ੍ਹਾਂ ਨਾਲ ਵੀ ਐਂਟੀ ਗੈਂਗਸਟਰ ਟਾਸਕ ਫੌਰਸ ਜਲਦੀ ਹੀ ਪੁੱਛ-ਗਿਛ ਕਰੇਗੀ।
ਇਹ ਵੀ ਪੜ੍ਹੋ- ਘਾਤਕ ਹਥਿਆਰਾਂ ਦਾ ਗੜ੍ਹ ਬਣ ਰਿਹਾ ਪੰਜਾਬ, ਪਾਕਿਸਤਾਨ ਤੋਂ ਡਰੋਨ ਜ਼ਰੀਏ ਪਹੁੰਚ ਰਹੇ ਹਥਿਆਰ
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
‘ਆਪ’ ਸਰਕਾਰ ਦਾ ਵੱਡਾ ਫ਼ੈਸਲਾ, 100 ਕਰੋੜ ਤੋਂ ਵੱਧ ਦੇ ਅੱਧ ਵਿਚਾਲੇ ਲਟਕੇ ਪ੍ਰਾਜੈਕਟਾਂ ਦਾ ਹੋਵੇਗਾ ਆਡਿਟ
NEXT STORY