ਅੰਮ੍ਰਿਤਸਰ (ਕੱਕੜ) : ਵਿਧਾਨ ਸਭਾ ਚੋਣਾਂ ਦੇ ਨਤੀਜੇ ’ਚ ਇੱਥੇ ਸਾਰੇ ਧੜੱਲੇ ਰਾਜਨੇਤਾਵਾਂ ਨੂੰ ਹੈਰਾਨੀ ’ਚ ਪਾ ਦਿੱਤਾ ਹੈ ਅਤੇ ਜਨਤਾ ਦੇ ਆਮ ਆਦਮੀ ਨੂੰ ਮਿਲੇ ਪਿਆਰ ਦੀ ਬਦੌਲਤ ਪੰਜਾਬ ਸੂਬੇ ’ਚ ਦਿੱਲੀ ਵਾਂਗ ਆਮ ਆਦਮੀ ਦੀ ਸਰਕਾਰ ਬਣੇਗੀ। ਇਸ ਵਿਸ਼ੇ ’ਤੇ ਜਿੱਥੇ ਸਾਰੀਆਂ ਵਿਰੋਧੀ ਸਿਆਸੀ ਪਾਰਟੀਆਂ ਵੱਲੋਂ ਬੰਦ ਕਮਰੇ ’ਚ ਚਰਚਾ ਹੋ ਰਹੀ ਹੈ, ਉਥੇ ਹੀ ਇਸ ਦੀ ਖੁੱਲ੍ਹੀ ਚਰਚਾ ਪਾਕਿਸਤਾਨ ਮੀਡੀਆ ਵੱਲੋਂ ਅੱਜ ਬਾਅਦ ਦੁਪਹਿਰ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਜੋ ਕਿ ਦੇਰ ਸ਼ਾਮ ਤੱਕ ਚੱਲਦੀ ਰਹੀ।
ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਨੇ ਬੁਲਾਈ ਕੋਰ ਕਮੇਟੀ ਦੀ ਬੈਠਕ, ਚੋਣ ਨਤੀਜਿਆਂ ’ਤੇ ਹੋਵੇਗਾ ਮੰਥਨ
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪਾਕਿਸਤਾਨ ਮੀਡੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਭਾਰਤੀ ਪੰਜਾਬ ’ਚ ਵਿਧਾਨਸਭਾ ਚੋਣਾਂ ’ਚ ਬਹੁਮਤ ਜਿੱਤ ’ਤੇ ਆਪਣੀ ਟਿੱਪਣੀ ਵਿਚ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ’ਚ ਜੇਤੂ ਪ੍ਰਦਰਸ਼ਨ ਸੂਬੇ ਦੀ ਜਨਤਾ ਦੀਆਂ ਉਮੀਦਾਂ ’ਤੇ ਪੂਰਾ ਉਤਰੇਗਾ। ਸੂਤਰ ਦੱਸਦੇ ਹੈ ਕਿ ਪਾਕਿਸਤਾਨੀ ਮੀਡੀਆ ਵੱਲੋਂ ਆਮ ਆਦਮੀ ਪਾਰਟੀ ਦੇ ਸ਼ਾਨਦਾਰ ਜੇਤੂ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਅਤੇ ਪ੍ਰਸ਼ੰਸਾ ’ਚ ਪਾਕਿਸਤਾਨ ਮੀਡੀਆ ਵੱਲੋਂ ਬਿਨਾਂ ਕਿਸੇ ਸਿਆਸੀ ਪਾਰਟੀ ਦਾ ਨਾਂ ਲੈਂਦੇ ਕਿਹਾ ਗਿਆ ਕਿ ਜੇਕਰ ਆਮ ਆਦਮੀ ਪਾਰਟੀ ਅਜਿਹੀਆਂ ਪਾਰਟੀਆਂ ਨੂੰ ਹਰਾ ਸਕਦੀ ਹੈ ਤਾਂ ਉਹ ਆਉਣ ਵਾਲੇ ਸਮੇਂ ’ਚ ਦੇਸ਼ ਦੇ ਹੋਰ ਸੂਬਿਆਂ ’ਚ ਵੀ ਆਪਣਾ ਬਹੁਮਤ ਭਾਰਤ ਦੀ ਜਨਤਾ ਦੇ ਸਾਹਮਣੇ ਪੇਸ਼ ਕਰੇਗੀ।
ਇਹ ਵੀ ਪੜ੍ਹੋ : ਬਰਨਾਲਾ ਜ਼ਿਲ੍ਹੇ ਦੀਆਂ ਤਿੰਨਾਂ ਵਿਧਾਨ ਸਭਾ ਸੀਟਾਂ ’ਤੇ ‘ਆਪ’ ਨੇ ਮਾਰੀ ਬਾਜ਼ੀ
ਸੂਤਰ ਦੱਸਦੇ ਹੈ ਕਿ ਪਾਕਿਸਤਾਨ ਮੀਡੀਆ ਵੱਲੋਂ ਭਾਰਤੀ ਪੰਜਾਬ ਦੀ ਜਨਤਾ ਦੇ ਵਿਸ਼ਵਾਸ ’ਤੇ ਵੀ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਜਿਸ ਤਰ੍ਹਾਂ ਜਨਤਾ ਨੇ ਆਮ ਆਦਮੀ ਪਾਰਟੀ ’ਤੇ ਵਿਸ਼ਵਾਸ ਜਤਾਇਆ ਹੈ ਅਤੇ ਇੰਝ ਹੀ ਆਮ ਆਦਮੀ ਪਾਰਟੀ ਜਨਤਾ ਦੇ ਵਿਸ਼ਵਾਸ ਨੂੰ ਟੁੱਟਣ ਨਹੀਂ ਦੇਵੇਗੀ। ਗੌਰ ਹੈ ਕਿ ਪਾਕਿਸਤਾਨ ਮੀਡੀਆ ਤੋਂ ਇਲਾਵਾ ਪਾਕਿਸਤਾਨ ਦੀ ਜਨਤਾ ਵੀ ਇਸ ਵਿਸ਼ੇ ’ਤੇ ਆਮ ਆਦਮੀ ਪਾਰਟੀ ਦੀ ਪ੍ਰਸ਼ੰਸਾ ਦੇ ਪੱਖ ’ਚ ਬੋਲ ਰਹੀ ਹੈ ਅਤੇ ਪਾਕਿਸਤਾਨ ਦੀ ਜਨਤਾ ਦਾ ਕਹਿਣਾ ਹੈ ਕਿ ਭਾਰਤੀ ਪੰਜਾਬ ’ਚ ਆਜ਼ਾਦੀ ਤੋਂ ਬਾਅਦ ਇਹ ਅਜਿਹਾ ਬਦਲਾਅ ਹੈ ਜੋ ਕਿ ਪੰਜਾਬ ਦੀ ਰਾਜਨੀਤੀ ’ਚ ਨਵਾਂ ਇਤਿਹਾਸ ਰੱਖੇਗਾ ਅਤੇ ਸਰਹੱਦ ਪਾਰ ਦੇ ਕੁਝ ਲੋਕਾਂ ਨੂੰ ਕਹਿਣਾ ਹੈ ਕਿ ਕਾਸ਼ ਪਾਕਿਸਤਾਨ ’ਚ ਵੀ ਆਮ ਆਦਮੀ ਪਾਰਟੀ ਵਰਗੀ ਸਰਕਾਰ ਅਤੇ ਆਮ ਆਦਮੀ ਪਾਰਟੀ ਜਿਵੇਂ ਲੈ ਕੇ ਆਏ ਜੋ ਕਿ ਪਾਕਿਸਤਾਨ ਦੀ ਜਨਤਾ ਨੂੰ ਹਰ ਵਿਸ਼ੇ ਅਤੇ ਮੁੱਦੇ ’ਤੇ ਰਾਹਤ ਪ੍ਰਦਾਨ ਕਰੇ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਭਗਵੰਤ ਮਾਨ ਦਿੱਲੀ 'ਚ 'ਆਪ' ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਕਰਨਗੇ ਮੁਲਾਕਾਤ
NEXT STORY