ਜਲੰਧਰ/ਪਾਕਿਸਤਾਨ (ਮ੍ਰਿਦੁਲ) — ਇਕ ਪਾਸੇ ਜਿੱਥੇ ਇਥੋਂ ਦੇ ਪਾਕਿਸਤਾਨ ਦੇ ਨਵੇਂ ਨਿਯੁਕਤ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ 'ਚ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਜਾਣ ਦੀਆਂ ਤਿਆਰੀਆਂ ਕਰ ਰਹੇ ਹਨ, ਉਥੇ ਹੀ ਦੂਜੇ ਪਾਕਿ ਨੇ ਭਾਰਤੀਆਂ ਦੇ ਪ੍ਰਤੀ ਇਕ ਵਾਰ ਫਿਰ ਤੋਂ ਅਣਮਨੁੱਖੀ ਵਤੀਰੇ ਦੀ ਪਛਾਣ ਦਿੱਤੀ ਹੈ। ਸਿਹਤ ਖਰਾਬ ਹੋਣ 'ਤੇ ਸਮੇਂ 'ਤੇ ਇਲਾਜ ਨਾ ਮਿਲਣ ਕਰਕੇ ਭਾਰਤੀ ਯਾਤਰੀ 3 ਘੰਟਿਆਂ ਤੱਕ ਇਥੇ ਤੜਫਦਾ ਰਿਹਾ।
ਫਲਾਈਟ 'ਚ ਇਕ ਭਾਰਤੀ ਦੀ ਸਿਹਤ ਖਰਾਬ ਹੋਣ 'ਤੇ ਜਦੋਂ ਪਲੇਨ ਨੂੰ ਲਾਹੌਰ 'ਚ ਉਤਾਰਿਆ ਗਿਆ ਤਾਂ ਪਾਕਿ ਅਧਿਕਾਕੀਆਂ ਨੇ ਭਾਰਤ ਦੇ ਨਾਲ ਤਲਖ ਰਿਸ਼ਤਿਆਂ ਕਾਰਨ ਉਸ ਦਾ ਇਲਾਜ ਕਰਨ ਤੋਂ ਮਨ੍ਹਾ ਕਰ ਦਿੱਤਾ। ਇਸ ਦੇ ਕਾਰਨ ਮਰੀਜ਼ 3 ਘੰਟਿਆਂ ਤੱਕ ਪਾਕਿ ਜ਼ਮੀਨ 'ਤੇ ਤੜਫਦਾ ਰਿਹਾ। ਇਸ ਸਬੰਧੀ ਪੰਕਜ ਮਹਿਤਾ ਨਾਂ ਦੇ ਵਿਅਕਤੀ ਨੇ ਆਪਣੀਆਂ ਅੱਖਾਂ ਨਾਲ ਦੇਖਿਆ ਇਹ ਹਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਸੰਬੋਧਨ ਕਰਦੇ ਫੇਸਬੁੱਕ 'ਤੇ ਦੱਸਿਆ ਕਿ 12 ਅਗਸਤ 2018 ਨੂੰ ਤੁਰਕੀ ਏਅਰਵੇਜ਼ ਦੀ ਉੜਾਨ ਟੀ. ਕੇ. 716 ਇਸਤਾਂਬੁਲ ਤੋਂ ਦਿੱਲੀ ਆ ਰਹੀ ਸੀ। ਇਸ ਫਲਾਈਟ 'ਚ ਅਚਾਨਕ ਵਿਪਿਨ ਕੁਮਾਰ (33) ਨਾਂ ਦੇ ਵਿਅਕਤੀ ਦੀ ਸਿਹਤ ਖਰਾਬ ਹੋ ਗਈ।

ਯਾਤਰੀ ਦੀ ਖਰਾਬ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਤੁਰੰਤ ਮੈਡੀਕਲ ਸੁਵਿਧਾ ਦੇਣ ਲਈ ਪਾਇਲਟ ਨੇ ਫਲਾਈਟ ਨੂੰ ਪਾਕਿਸਤਾਨ ਦੇ ਲਾਹੌਰ ਵੱਲ ਡਿਵਰਟ ਕਰ ਦਿੱਤਾ ਪਰ ਲਾਹੌਰ ਪਹੁੰਚਣ ਦੇ 40 ਮਿੰਟਾਂ ਬਾਅਦ ਪਾਇਲਟ ਨੇ ਐਲਾਨ ਕੀਤਾ ਕਿ ਭਾਰਤ ਤੋਂ ਤਲਖ ਰਿਸ਼ਤਿਆਂ ਦੇ ਕਾਰਨ ਪਾਕਿ ਸਰਕਾਰ ਅਤੇ ਇੰਮੀਗ੍ਰੇਸ਼ਨ ਵਿਭਾਗ ਨੇ ਮਰੀਜ਼ ਨੂੰ ਮੈਡੀਕਲ ਸੁਵਿਧਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਇਸ ਕਾਰਨ ਕਰੀਬ 3 ਘੰਟੇ ਮਰੀਜ਼ ਇਲਾਜ ਲਈ ਪਾਕਿ 'ਚ ਤਫੜਦਾ ਰਿਹਾ। ਕੀ ਪਾਕਿ ਸਰਕਾਰ ਵੱਲੋਂ ਬੇਹੋਸ਼ੀ ਦੀ ਹਾਲਤ 'ਚ ਜ਼ਿੰਦਗੀ ਲਈ ਲੜਦੇ ਇਨਸਾਨ ਨੂੰ ਅਜਿਹਾ ਕਰਨਾ ਸਹੀ ਸੀ। ਪਾਕਿ ਨੇ ਅਜਿਹਾ ਕਰਕੇ ਇਨਸਾਨੀਅਤ ਨੂੰ ਫਿਰ ਤੋਂ ਸ਼ਰਮਸਾਰ ਕਰ ਦਿੱਤਾ। ਉਸ ਨੇ ਸਿਰਫ ਮਰੀਜ਼ ਦਾ ਇਲਾਜ ਕਰਨ ਦੇ ਲਈ ਇਸ ਲਈ ਮਨ੍ਹਾ ਕਰ ਦਿੱਤਾ ਕਿਉਂਕਿ ਉਹ ਭਾਰਤੀ ਸੀ।
ਸੋਲਰ ਪਲਾਂਟ ਲਾਉਣ 'ਤੇ ਘੱਟ ਸਕਦੈ ਬਿਜਲੀ ਦਾ ਬੋਝ
NEXT STORY