ਗੁਰਦਾਸਪੁਰ (ਏਜੰਸੀ)- ਪਾਕਿਸਤਾਨ ਦੇ ਕਰਤਾਰਪੁਰ ਵਿਚ ਸਥਿਤ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਇਕ ਟਿਕਟ ਦਿੱਤੀ ਜਾਵੇਗੀ, ਜਿਸ ਨਾਲ ਸ਼ਰਧਾਲੂ ਮੱਥਾ ਟੇਕ ਸਕਣਗੇ। ਦਰਅਸਲ ਪਾਕਿਸਤਾਨ ਵਾਲੇ ਪਾਸੇ ਟਰਮੀਨਲ 'ਚ ਦਾਖਲ ਹੁੰਦੇ ਹੀ ਕੁਝ ਕਾਂਉਟਰ ਬਣੇ ਹਨ ਜਿੱਥੇ ਮਨੀ ਐਕਸਚੇਂਜ ਕਰਵਾਉਣ ਤੋਂ ਇਲਾਵਾ ਤੁਹਾਨੂੰ ਹਰੇ ਰੰਗ ਦੀਆਂ ਫਰੀ ਟਿਕਟਾਂ ਦਿੱਤੀਆਂ ਜਾਂਦੀਆਂ ਹਨ, ਜੋ ਯਾਤਰੀਆਂ ਨੂੰ ਵਾਪਸੀ ਤੱਕ ਆਪਣੇ ਕੋਲ ਰੱਖਣੀ ਹੁੰਦੀਆਂ ਹਨ।

ਇਸੇ ਟਿਕਟ 'ਤੇ ਸ਼ਰਧਾਲੂ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋ ਸਕਦੇ ਹਨ ਤੇ ਇਸੇ ਹੀ ਟਿਕਟ 'ਤੇ ਤੁਹਾਡੀ ਵਾਪਸੀ ਹੁੰਦੀ ਹੈ। ਇਸਨੂੰ ਪਾਕਿਸਤਾਨ 'ਚ ਪਾਸ ਵੀ ਕਿਹਾ ਜਾਂਦਾ ਹੈ। ਇਹ ਟਿਕਟ ਹਾਸਲ ਕਰਨ ਤੋਂ ਬਾਅਦ ਇਮੀਗ੍ਰੇਸ਼ਨ ਹੁੰਦੀ ਹੈ। ਜਿੱਥੇ ਯਾਤਰੀਆਂ ਦੇ ਫਿੰਗਰ ਪ੍ਰਿੰਟ ਲੈਣ ਤੋਂ ਇਲਾਵਾ ਫੋਟੋ ਹੁੰਦੀ ਹੈ ਤੇ ਸ਼ਨਾਖਤੀ ਕਾਰਡ ਜਿਵੇਂ ਕਿ ਪਾਸਪੋਰਟ ਜਾਂ ਆਧਾਰ ਕਾਰਡ ਸਮੇਤ ਤੁਹਾਡਾ ਈ.ਟੀ.ਏ. ਵੀ ਚੈੱਕ ਹੁੰਦਾ ਹੈ, ਜੋ ਬਿਊਰੋ ਆਫ ਇਮੀਗ੍ਰੇਸ਼ਨ ਇੰਡੀਆ ਵੱਲੋਂ ਦਿੱਤਾ ਜਾਂਦਾ ਹੈ। ਪਾਕਿਸਤਾਨ ਦੇ ਇਮੀਗ੍ਰੇਸ਼ਨ ਅਧਿਕਾਰੀ ਤੁਹਾਡੇ ਤੋਂ ਹਰੇ ਪਾਸ ਦੀ ਮੰਗ ਕਰਦੇ ਹਨ। ਇਸ ਉਪਰ ਉਹ ਤੁਹਾਡੀ ਐਂਟਰੀ ਦੀ ਮੋਹਰ ਲਗਾਉਂਦੇ ਹਨ।
ਪਾਕਿ 'ਚ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਗਮ 'ਚ ਸ਼ਾਮਲ ਹੋ ਭਾਰਤ ਪਰਤੇ ਸਿੱਧੂ ਤੇ ਹੋਰ ਆਗੂ
NEXT STORY