ਪਟਿਆਲਾ (ਵੈਬ ਡੈਸਕ, ਬਲਜਿੰਦਰ) : ਪਟਿਆਲਾ ਪੁਲਸ ਨੇ ਇਕ ਪਾਕਿਸਤਾਨੀ ਜਾਸੂਸ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੀ ਪਛਾਣ ਗੁਰਪ੍ਰੀਤ ਸਿੰਘ (35) ਵਾਸੀ ਭਾਰਸੋ ਵਜੋਂ ਹੋਈ ਹੈ। ਪੁਲਸ ਵਲੋਂ ਸਖ਼ਤ ਮੁਸ਼ੱਕਤ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸੰਬੰਧੀ ਐੱਸ.ਐੱਸ.ਪੀ. ਪਟਿਆਲਾ ਵਰੁਣ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਲਜ਼ਮ ਪਿਛਲੇ ਡੇਢ ਸਾਲ ਤੋਂ ਮਿਲਟਰੀ ਸਟੇਸ਼ਨ ਦੀ ਜਾਣਕਾਰੀ ਪਾਕਿਸਤਾਨੀ ਏਜੰਸੀਆਂ ਨੂੰ ਭੇਜ ਰਿਹਾ ਸੀ, ਜਿਸ ਪਾਸੋਂ ਵੱਖ ਵੱਖ ਕੰਪਨੀਆਂ ਦੇ 4 ਫੋਨ ਬਰਾਮਦ ਹੋਏ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਵਿਚ ਛੁੱਟੀ ਦਾ ਐਲਾਨ, ਸਰਕਾਰ ਨੇ ਜਾਰੀ ਕੀਤੇ ਹੁਕਮ
ਐੱਸ.ਐੱਸ.ਪੀ. ਨੇ ਦੱਸਿਆ ਕਿ ਇਹ ਭਾਰਤ ਵਿਚ ਰਹਿ ਕੇ ਭਾਰਤ ਦੇ ਮਿਲਟਰੀ ਸਟੇਸ਼ਨ ਦੀਆਂ ਗਤੀਵਿਧੀਆਂ ਅਤੇ ਭਾਰਤ ਖ਼ਿਲਾਫ਼ ਪਾਕਿਸਤਾਨ ਵਿਚ ਬੈਠੇ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਜਾਣਕਾਰੀ ਦਿੰਦਾ ਸੀ। ਦੋਸ਼ੀ ਗੁਰਪ੍ਰੀਤ ਸਿੰਘ "ਪੰਜਾਬੀ ਕੁੜੀ" ਨਾਮ ਦੀ ਆਈ.ਡੀ. ਤੋਂ ਪਾਕਿਸਤਾਨ ਦੀਆਂ ਏਜੰਸੀਆਂ ਨਾਲ ਗੱਲਬਾਤ ਕਰਦਾ ਸੀ, ਜਿਸ ਵਿਚ 'ਲਾਈਵਸ ਇਨ' ਕਰਾਚੀ ਪਾਕਿਸਤਾਨ ਲਿਖਿਆ ਹੋਇਆ ਹੈ। ਦੋਸ਼ੀ ਗੁਰਪ੍ਰੀਤ ਸਿੰਘ ਨੇ ਆਪਣੇ ਨਾਮ 'ਤੇ ਦਸੰਬਰ 2024 ਵਿਚ ਸਿੰਮ ਜਾਰੀ ਕਰਵਾ ਕੇ ਆਪਣੇ ਉਕਤ ਨੰਬਰ ਵਟਸਐਪ ਐਕਟੀਵੇਸ਼ਨ ਕੋਡ ਉਸ ਕੁੜੀ, ਜੋ ਕਿ ਪਾਕਿਸਤਾਨ ਵਿਚ ਰਹਿੰਦੀ ਹੈ, ਨੂੰ ਦੇ ਦਿੱਤਾ ਸੀ, ਜੋ ਕਿ ਉੱਥੇ ਰਹਿ ਰਹੇ ਵਿਅਕਤੀ ਚਲਾ ਰਹੇ ਸਨ।
ਇਹ ਵੀ ਪੜ੍ਹੋ : ਅੱਧੀ ਰਾਤ ਨੂੰ ਕੰਬ ਗਿਆ ਪੰਜਾਬ ਦਾ ਇਹ ਇਲਾਕਾ, ਟਰੈਵਲ ਏਜੰਟ ਦੇ ਘਰ ਮੀਂਹ ਵਾਂਗ ਵਰ੍ਹਾਈਆਂ ਗੋਲ਼ੀਆਂ
ਹੁਣ ਵੀ ਮੁਲਜ਼ਮ ਗੁਰਪ੍ਰੀਤ ਸਿੰਘ ਵੱਖ-ਵੱਖ ਐਪਸ ਰਾਹੀਂ ਪਾਕਿਸਤਾਨੀ ਏਜੰਸੀਆਂ ਨਾਲ ਗੱਲਬਾਤ ਕਰਦਾ ਸੀ। ਇਹ ਵਿਅਕਤੀ ਸੈਂਟਰਲ ਏਜੰਸੀ ਦੀ ਰਡਾਰ 'ਤੇ ਵੀ ਸੀ। ਇਹ ਵਿਅਕਤੀ ਸਿਮ ਕਾਰਡ ਟੈਲੀਕੋਮ ਡਿਵਾਈਸ ਸੀਕਰੇਟ ਐਂਡ ਸੈਂਸੀਟਿਵ ਮਿਲਟਰੀ ਦੀ ਇਨਫੋਰਮੇਸ਼ਨ ਪਾਕਿਸਤਾਨ ਵਿਚ ਬੈਠੇ ਵਿਅਕਤੀਆਂ ਨੂੰ ਭੇਜਦਾ ਸੀ। ਪੁਲਸ ਮੁਤਾਬਕ ਮੁਲਜ਼ਮ ਤੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਪਾਸੋਂ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਪੰਜਾਬ ਰਾਜ ਬਿਜਲੀ ਵਿਭਾਗ ਨੂੰ ਲੈ ਕੇ ਵੱਡੀ ਖ਼ਬਰ, ਬਿਜਲੀ ਕੁਨੈਕਸ਼ਨ 'ਚ ਹੋ ਗਿਆ ਵੱਡਾ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸੰਜੀਵ ਅਰੋੜਾ ਨੇ ਆਪਣੇ ਹੱਥਾਂ 'ਚ ਲਈ ਲੈਂਡ ਪੂਲਿੰਗ ਪਾਲਸੀ ਸਿਰੇ ਚੜ੍ਹਾਉਣ ਦੀ ਕਮਾਨ!
NEXT STORY