ਫ਼ਰੀਦਕੋਟ (ਚਾਵਲਾ)- ਰਾਜ ਚੋਣ ਕਮਿਸ਼ਨ ਦੇ ਨੋਟੀਫਿਕੇਸ਼ਨ ਅਨੁਸਾਰ ਕਈ ਪਿੰਡ, ਜਿਨ੍ਹਾਂ 'ਚ ਪੰਚਾਇਤੀ ਚੋਣਾਂ ਕਿਸੇ ਕਾਰਨ ਰਹਿ ਗਈਆਂ ਸਨ, 'ਚ ਪੰਚ ਤੇ ਸਰਪੰਚ ਦੀਆਂ ਚੋਣਾਂ ਅੱਜ ਪੈ ਰਹੀਆਂ ਹਨ। ਇਸ ਦੇ ਤਹਿਤ ਫ਼ਰੀਦਕੋਟ ਦੇ ਪਿੰਡ ਗੋਲੇਵਾਲਾ ਪੋਲਿੰਗ ਸਟੇਸ਼ਨ (ਵਾਰਡ ਨੰਬਰ 2), ਬੀਹਲੇ ਵਾਲਾ (ਵਾਰਡ ਨੰਬਰ 3), ਚੇਤਸਿੰਘ ਵਾਲਾ (ਵਾਰਡ ਨੰਬਰ 3 ਤੇ ਵਾਰਡ ਨੰਬਰ 4) ਅਤੇ ਕਾਬਲ ਵਾਲਾ (ਵਾਰਡ ਨੰਬਰ 1) 'ਚ ਵੋਟਾਂ ਪੈ ਰਹੀਆਂ ਹਨ।

ਪੋਲਿੰਗ ਸਟੇਸ਼ਨਾਂ 'ਤੇ ਵੋਟਿੰਗ ਸਵੇਰੇ 8 ਵਜੇ ਤੋਂ ਵਜੇ ਸ਼ੁਰੂ ਹੋਈ ਤੇ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁਕੰਮਲ ਪ੍ਰਬੰਧ ਕੀਤੇ ਗਏ ਹਨ। ਪਿੰਡ ਵਾਸੀਆਂ ਵਿੱਚ ਪੰਚਾਂ ਦੀਆਂ ਚੋਣਾਂ ਲਈ ਉਤਸ਼ਾਹ ਘੱਟ ਹੋਣ ਕਾਰਨ ਇਨ੍ਹਾਂ ਪੋਲਿੰਗ ਸਟੇਸ਼ਨਾਂ 'ਤੇ ਵੋਟਾਂ ਹਾਲੇ 50 ਤੋਂ ਘੱਟ ਹੀ ਪਈਆਂ ਹਨ ਅਤੇ ਵੋਟਿੰਗ ਪ੍ਰਕਿਰਿਆ ਸ਼ਾਂਤਮਈ ਢੰਗ ਨਾਲ ਚੱਲ ਰਹੀ ਹੈ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ ਵੋਟਾਂ ਸ਼ਾਮ ਦੇ ਚਾਰ ਵਜੇ ਤੱਕ ਪੈਣਗੀਆਂ ਅਤੇ ਅੱਜ ਹੀ ਸ਼ਾਮ ਨੂੰ ਨਤੀਜੇ ਐਲਾਨ ਦਿੱਤੇ ਜਾਣਗੇ।
ਇਹ ਵੀ ਪੜ੍ਹੋ- ਵੱਡੀ ਖ਼ਬਰ ; BLA ਨੇ ਫ਼ੌਜੀ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ ! 23 ਜਵਾਨਾਂ ਨੂੰ ਉਤਾਰਿਆ ਮੌਤ ਦੇ ਘਾਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦੀਨਾਨਗਰ ਦੇ ਪਿੰਡਾਂ 'ਚ ਪੰਚੀ-ਸਰਪੰਚੀ ਲਈ ਪੈ ਰਹੀਆਂ ਵੋਟਾਂ, ਸੁਰੱਖਿਆ ਦੇ ਸਖ਼ਤ ਪ੍ਰਬੰਧ
NEXT STORY