ਗੁਰਦਾਸਪੁਰ(ਗੁਰਪ੍ਰੀਤ)— ਔਰਤਾਂ ਅੱਜ-ਕੱਲ ਕਿਸੇ ਵੀ ਖੇਤਰ ਵਿਚ ਮਰਦਾਂ ਨਾਲੋਂ ਘੱਟ ਨਹੀਂ ਹਨ। ਹਰ ਪਾਸੇ ਔਰਤਾਂ ਨੇ ਇਕ ਵੱਖਰੀ ਛਾਪ ਛੱਡੀ ਹੋਈ ਹੈ। ਇਸੇ ਤਰ੍ਹਾਂ ਗੁਰਦਾਸਪੁਰ ਦੇ ਪਿੰਡ ਕੋਟਲੀ ਸ਼ਾਹਪੁਰ ਦੇ ਲੋਕਾਂ ਨੇ ਇਸ ਵਾਰ 24 ਸਾਲਾ ਪਿੰਡ ਦੀ ਲੜਕੀ ਅਮਰਦੀਪ ਕੌਰ ਨੂੰ ਪਿੰਡ ਦਾ ਸਰਪੰਚ ਚੁਣਿਆ ਹੈ ਅਤੇ ਪਿੰਡ ਦੀਆਂ 4 ਹੋਰ ਔਰਤਾਂ ਨੂੰ ਪੰਚ ਬਣਾਇਆ ਹੈ। ਸਰਪੰਚ ਬਣੀ ਅਮਰਦੀਪ ਕੌਰ ਦੇ ਘਰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।
ਅਮਰਦੀਪ ਕੌਰ ਨੇ ਦੱਸਿਆ ਕਿ ਉਸ ਨੂੰ ਬਹੁਤ ਖੁਸ਼ੀ ਹੈ ਕਿ ਪਿੰਡ ਦੇ ਲੋਕਾਂ ਨੇ ਉਸ ਨੂੰ ਪਿੰਡ ਦਾ ਸਰਪੰਚ ਬਣਾਇਆ ਹੈ ਅਤੇ ਜਿਨ੍ਹਾਂ ਨੂੰ ਪਿੰਡ ਦਾ ਪੰਚ ਚੁਣਿਆ ਗਿਆ ਹੈ ਉਹ ਵੀ 4 ਔਰਤਾਂ ਹੀ ਹਨ। ਅਮਰਦੀਪ ਕੌਰ ਦਾ ਕਹਿਣਾ ਹੈ ਕਿ ਅਸੀਂ ਸਾਰੇ ਮਿਲ ਕੇ ਪਿੰਡ ਦਾ ਵਿਕਾਸ ਕਰਾਂਗੇ ਅਤੇ ਪਾਰਟੀਬਾਜ਼ੀ ਅਤੇ ਧੜੇਬਾਜ਼ੀ ਨੂੰ ਪਿੰਡ ਵਿਚੋਂ ਖਤਮ ਕੀਤਾ ਕਰਾਂਗੇ। ਜਿਥੇ ਹਰ ਖੇਤਰ ਵਿਚ ਅੱਜ-ਕੱਲ ਔਰਤਾਂ ਵੱਧ ਚੜ੍ਕੇ ਹਿੱਸਾ ਲੈ ਰਹੀਆਂ ਹਨ। ਉਥੇ ਹੀ ਪਿੰਡ ਵਾਸੀਆਂ ਵਲੋਂ ਇਕ ਔਰਤ ਨੂੰ ਸਰਬਸੰਤੀ ਨਾਲ ਸਰਪੰਚ ਬਣਾਉਣਾ 'ਤੇ ਔਰਤਾਂ ਨੂੰ ਪੰਚ ਬਣਾਉਣਾ ਕਾਫੀ ਸ਼ਲਾਘਾਯੋਗ ਕੰਮ ਹੈ।
ਨਵੇਂ ਸਾਲ 'ਤੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਇਆ ਬਾਦਲ ਜੋੜਾ (ਵੀਡੀਓ)
NEXT STORY