ਬਰਨਾਲਾ(ਮੱਘਰ ਪੁਰੀ, ਵਿਵੇਕ)— ਬਰਨਾਲਾ ਜ਼ਿਲੇ ਅੰਦਰ ਹੋ ਰਹੀਆਂ ਪੰਚਾਇਤੀ ਚੋਣਾਂ ਸਬੰਧੀ ਵੋਟਿੰਗ ਸਵੇਰੇ 8 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ। ਠੰਢ ਦੇ ਬਾਵਜੂਦ ਵੋਟਰ ਕਤਾਰਾਂ ਵਿਚ ਲੱਗ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ 148 ਸਰਪੰਚਾਂ ਅਤੇ 438 ਪੰਚਾਂ ਦੀ ਚੋਣ ਕਰਨਗੇ। ਬਰਨਾਲਾ ਜ਼ਿਲੇ ਵਿਚ 334 ਪੋਲਿੰਗ ਬੂਥ ਅਤੇ 213 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਜ਼ਿਲੇ ਅੰਦਰ 38 ਪਿੰਡ ਸੰਵੇਦਨਸ਼ੀਲ ਅਤੇ 59 ਪਿੰਡ ਅਤਿ ਸੰਵੇਦਨਸ਼ੀਲ ਐਲਾਨੇ ਗਏ ਹਨ ਜਿਨ੍ਹਾਂ ਵਿਚ ਫਰਵਾਹੀ, ਪੰਡੋਰੀ, ਧਰਮਪੁਰਾ, ਈਸ਼ਰ ਸਿੰਘ ਵਾਲਾ ਆਦਿ ਪਿੰਡ ਸ਼ਾਮਲ ਹਨ। ਪੁਲੀਸ ਵੱਲੋਂ ਪੂਰੇ ਜ਼ਿਲੇ ਅੰਦਰ 1100 ਪੁਲਸ ਮੁਲਾਜ਼ਮ ਤਾਇਨਾਤ ਕੀਤੇ ਹੋਏ ਹਨ ਤਾਂ ਜੋ ਕਿਸੇ ਕਿਸਮ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਬਰਨਾਲਾ ਜ਼ਿਲੇ 'ਚ ਸਰਪੰਚ ਦੀ ਚੋਣ ਲਈ ਕੁੱਲ 148 ਸੀਟਾਂ 'ਤੇ 377 ਉਮੀਦਵਾਰ ਅਤੇ ਪੰਚਾਂ ਦੀਆਂ 438 ਸੀਟਾਂ 'ਤੇ 904 ਉਮੀਦਵਾਰਾਂ ਚੋਣ ਮੈਦਾਨ ਵਿਚ ਹਨ। ਸਰਪੰਚਾਂ ਦੀਆਂ ਕੁੱਲ 175 ਸੀਟਾਂ ਵਿਚੋਂ 27 ਸੀਟਾਂ ਲਈ ਸਿਰਫ਼ ਇਕ ਹੀ ਵਿਅਕਤੀ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਗਿਆ ਸੀ।ਇਸੇ ਤਰਾਂ ਪੰਚਾਂ ਦੀਆਂ ਕੁੱਲ 1299 ਸੀਟਾਂ ਵਿੱਚੋਂ 848 ਸੀਟਾਂ ਲਈ ਵੀ ਸਿਰਫ਼ ਇਕ ਹੀ ਵਿਅਕਤੀ ਵੱਲੋਂ ਜਦਕਿ 13 ਸੀਟਾਂ ਲਈ ਕਿਸੇ ਵੀ ਵਿਅਕਤੀ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਕੀਤਾ ਗਿਆ।
2 ਵਜੇ ਤੱਕ ਪੋਲਿੰਗ
ਬਰਨਾਲਾ : 42 ਫੀਸਦੀ ਪੋਲਿੰਗ
ਗੋਰਾਇਆ: ਵੋਟ ਪਾਉਣ ਆਏ ਵੋਟਰ ਹੋਏ ਨਾਰਾਜ਼, ਮਾਹੌਲ ਗਰਮਾਇਆ
NEXT STORY