ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੇ ਮਜੀਠਾ ਰੋਡ 'ਤੇ ਸਥਿਤ ਰਾਮਨਗਰ ਕਲੋਨੀ 'ਚ ਪੰਚਾਇਤੀ ਚੋਣਾਂ ਨੂੰ ਲੈ ਕੇ ਅਕਾਲੀ ਤੇ ਕਾਂਗਰਸੀ ਵਰਕਰਾਂ ਵਿਚਾਲੇ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਦੋਵੇਂ ਧਿਰਾਂ ਆਪਣੇ ਆਪਣੇ ਉਮੀਦਵਾਰ ਲਈ ਵੋਟ ਮੰਗਣ ਲਈ ਨਿਕਲੀਆਂ ਸਨ ਪਰ ਜਿਵੇਂ ਹੀ ਇਨ੍ਹਾਂ ਦਾ ਟਾਕਰਾ ਹੋਇਆ ਤਾਂ ਸਥਿਤੀ ਤਣਾਅਪੂਰਣ ਬਣ ਗਈ ਤੇ ਦੋਵਾਂ ਧਿਰਾਂ ਵਿਚਾਲੇ ਝੜਪ ਹੋ ਗਈ।
ਅਕਾਲੀ ਉਮੀਦਵਾਰ ਕਮਲ ਕੁਮਾਰ ਨੇ ਦੱਸਿਆ ਕਿ ਕਾਂਗਰਸੀ ਵਿਧਾਇਕ ਸੁਨੀਲ ਦੱਤੀ ਦੇ ਸਮਰਥਕਾਂ ਨੇ ਉਸ 'ਤੇ ਰਿਵਾਲਰ ਤੱਕ ਤਾਣ ਦਿੱਤੀ। ਉਥੇ ਹੀ ਇਸ ਘਟਨਾ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਅੰਮ੍ਰਿਤਸਰ ਤੋਂ ਜ਼ਿਲਾ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਨੇ ਇਸ ਘਟਨਾ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਤੇ ਕਾਂਗਰਸ 'ਤੇ ਚੋਣਾਂ 'ਚ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾਏ।
ਦੂਜੇ ਪਾਸੇ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਸੀ.ਸੀ.ਟੀ.ਵੀ.ਕੈਮਰੇ 'ਚ ਕੈਦ ਘਟਨਾ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਚੋਣਾਂ ਦੌਰਾਨ ਕਿਸੇ ਵਿਅਕਤੀ ਕੋਲ ਅਸਲਾ ਹੋਣ ਦੀ ਗੱਲ ਨੂੰ ਪੁਲਸ ਅਧਿਕਾਰੀ ਵਲੋਂ ਸਿਰੇ ਤੋਂ ਨਕਾਰ ਦਿੱਤਾ ਗਿਆ।
ਪਟਿਆਲਾ 'ਚ 'ਨੋਟਾਂ ਦਾ ਮੀਂਹ ਵਰ੍ਹਿਆ', ਕੈਪਟਨ ਵੰਡ ਰਹੇ ਖੁੱਲ੍ਹੇ ਗੱਫੇ
NEXT STORY