ਬੁਢਲਾਡਾ (ਬਾਂਸਲ) : ਬਲਾਕ ਸੰਮਤੀ ਚੋਣਾਂ 'ਚ ਬੁਢਲਾਡਾ ਬਲਾਕ ਦੇ ਦੇਰ ਰਾਤ ਤੱਕ ਮਿਲੇ ਨਤੀਜਿਆ ਅਨੁਸਾਰ ਆਮ ਆਦਮੀ ਪਾਰਟੀ 8 ਜ਼ੋਨਾਂ 'ਚ ਕਣਕਵਾਲ ਚਹਿਲਾ ਤੋਂ 692 ਵੋਟਾਂ, ਦੋਦੜਾ ਜ਼ੋਨ ਤੋਂ 411 ਵੋਟਾਂ ਨਾਲ, ਚੱਕ ਭਾਈਕੇ ਜ਼ੋਨ ਤੋਂ 407 ਵੋਟਾਂ ਨਾਲ, ਮਲਕੋ ਜ਼ੋਨ ਤੋਂ 51 ਵੋਟਾਂ ਨਾਲ, ਗੁਰਨੇ ਕਲਾਂ ਜ਼ੋਨ ਤੋਂ 146 ਵੋਟਾਂ ਨਾਲ, ਅਹਿਮਦਪੁਰ ਜ਼ੋਨ ਤੋਂ 42 ਵੋਟਾਂ ਨਾਲ, ਦਿਆਲਪੁਰਾ ਜ਼ੋਨ ਤੋਂ 128 ਵੋਟਾਂ ਨਾਲ, ਬਹਾਦਰਪੁਰ ਜ਼ੋਨ ਤੋਂ 523 ਵੋਟਾਂ ਦੇ ਫਰਕ ਨਾਲ ਜੇਤੂ ਰਹੇ।

ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ 4 'ਚ ਚੱਕ ਅਲੀਸ਼ੇਰ ਤੋਂ 153 ਵੋਟਾਂ ਨਾਲ, ਮਲ ਸਿੰਘ ਵਾਲਾ ਜ਼ੋਨ ਤੋਂ 237 ਵੋਟਾਂ ਨਾਲ, ਮੰਦਰਾਂ ਜ਼ੋਨ ਤੋਂ 817 ਵੋਟਾਂ ਨਾਲ, ਕਲੀਪੁਰ ਜ਼ੋਨ ਤੋਂ 549 ਵੋਟਾਂ ਨਾਲ ਫਰਕ ਨਾਲ ਜੇਤੂ ਰਹੀ, ਇਸੇ ਤਰ੍ਹਾਂ ਗੁੜ੍ਹੱਦੀ ਜ਼ੋਨ ਤੋਂ 1256 ਵੋਟਾਂ ਨਾਲ ਆਜ਼ਾਦ ਉਮੀਦਵਾਰ ਜੇਤੂ ਰਿਹਾ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ 16ਵੇਂ ਰਾਉਂਡ 'ਚ 6 ਜ਼ੋਨ, ਕੁਲਾਣਾ ਜ਼ੋਨ 'ਚੋਂ 44 ਵੋਟਾਂ ਨਾਲ ਅੱਗੇ, ਬਖਸ਼ੀਵਾਲਾ ਜ਼ੋਨ 'ਚੋਂ 327 ਵੋਟਾਂ ਨਾਲ ਅੱਗੇ ਅਤੇ ਧਰਮਪੁਰਾ ਜ਼ੋਨ 'ਚੋਂ 19 ਵੋਟਾਂ ਨਾਲ ਅੱਗੇ, ਅਚਾਨਕ ਜ਼ੋਨ ਤੋਂ 187 ਵੋਟਾਂ ਨਾਲ ਅੱਗੇ, ਫੁੱਲੂਵਾਲਾ ਡੋਡ ਤੋਂ 312 ਵੋਟਾਂ ਨਾਲ ਅੱਗੇ, ਹਾਕਮਵਾਲਾ ਜ਼ੋਨ ਤੋਂ 394 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ 16ਵੇਂ ਰਾਉਂਡ ਵਿੱਚ 2 ਜ਼ੋਨ ਮਘਾਣੀਆਂ ਜ਼ੇਨ ਤੋ 263 ਵੋਟਾਂ ਨਾਲ ਅੱਗੇ, ਅੱਕਾਂਵਾਲੀ ਜ਼ੋਨ ਤੋਂ 148 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਬਾਕੀ ਨਤੀਜੇ ਦੇਰ ਰਾਤ ਤੱਕ ਆਉਣ ਦੀ ਸੰਭਾਵਨਾ ਹੈ।
ਇਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਬੋੜਾਵਾਲ ਜ਼ੇਨ ਤੋਂ ਆਮ ਆਦਮੀ ਪਾਰਟੀ ਦੇ ਚੁਸ਼ਪਿੰਦਰ ਸਿੰਘ ਚਹਿਲ 2700 ਵੋਟਾਂ ਦੇ ਫਰਕ ਨਾਲ ਜੈਤੂ ਰਹੇ। ਬਾਕੀ ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ ਦੇ ਨਤੀਜੇ ਦੇਰ ਰਾਤ ਤੱਕ ਆਉਣਗੇ।
ਭਵਾਨੀਗੜ੍ਹ ਦੀਆਂ ਬਲਾਕ ਸੰਮਤੀ ਚੋਣਾਂ ’ਚ 6 ਜ਼ੋਨਾਂ 'ਚ ਕਾਂਗਰਸ ਤੇ 3 'ਚ ਆਜ਼ਾਦ ਉਮੀਦਵਾਰ ਰਹੇ ਜੇਤੂ
NEXT STORY